Home / Breaking News / ਭਾਰਤ ‘ਚ ਸਾਲ 2015 ਦੌਰਾਨ ਪ੍ਰਦੂਸ਼ਣ ਕਾਰਨ ਹੋਈ 25 ਲੱਖ ਲੋਕਾਂ ਦੀ ਮੌਤ

ਭਾਰਤ ‘ਚ ਸਾਲ 2015 ਦੌਰਾਨ ਪ੍ਰਦੂਸ਼ਣ ਕਾਰਨ ਹੋਈ 25 ਲੱਖ ਲੋਕਾਂ ਦੀ ਮੌਤ

ਨਵੀਂ ਦਿੱਲੀ, 20 ਅਕਤੂਬਰ (ਪੱਤਰ ਪ੍ਰੇਰਕ) : ਭਾਰਤ ‘ਚ ਸਾਲ 2015 ‘ਚ ਹਵਾ, ਜਲ ਅਤੇ ਦੂਜੇ ਤਰ੍ਹਾਂ ਦੇ ਪ੍ਰਦੂਸ਼ਣਾਂ ਕਾਰਨ ਦੁਨੀਆ ‘ਚ ਸਭ ਤੋਂ ਵਧ ਮੌਤਾਂ ਹੋਈਆਂ। ਪ੍ਰਦੂਸ਼ਣ ਕਾਰਨ ਉਸ ਸਾਲ ਦੇਸ਼ ‘ਚ 25 ਲੱਖ ਲੋਕਾਂ ਦੀ ਜਾਨ ਗਈ। ਲੈਂਸੇਟ ਜਨਰਲ ‘ਚ ਪ੍ਰਕਾਸ਼ਿਤ ਇਕ ਅਧਿਐਨ ‘ਚ ਇਹ ਗੱਲ ਕਹੀ ਗਈ ਹੈ। ਸੋਧਕਰਤਾਵਾਂ ਨੇ ਕਿਹਾ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਮੌਤਾਂ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਦਿਲ ਦੀਆਂ ਬੀਮਾਰੀਆਂ, ਸਟਰੋਕ, ਫੇਫੜਿਆਂ ਦੇ ਕੈਂਸਰ ਅਤੇ ਸਾਹ ਦੀ ਗੰਭੀਰ ਬੀਮਾਰੀ ਸੀ.ਓ.ਪੀ.ਡੀ. ਵਰਗੀ ਗੈਰ-ਸੰਚਾਰੀ ਬੀਮਾਰੀਆਂ ਕਾਰਨ ਹੋਈਆਂ। ਅਧਿਐਨ ਅਨੁਸਾਰ ਹਵਾ ਪ੍ਰਦੂਸ਼ਣ ਇਸ ਦਾ ਸਭ ਤੋਂ ਵੱਡਾ ਕਾਰਕ ਹੈ, ਜਿਸ ਕਾਰਨ ਸਾਲ 2015 ‘ਚ ਦੁਨੀਆ ‘ਚ 65 ਲੱਖ ਲੋਕਾਂ ਦੀ ਮੌਤ ਹੋਈ, ਜਦੋਂ ਕਿ ਜਲ ਪ੍ਰਦੂਸ਼ਣ (18 ਲੱਖ ਮੌਤਾਂ) ਅਤੇ ਵਰਕਪਲੇਸ ਨਾਲ ਜੁੜਿਆ ਪ੍ਰਦੂਸ਼ਣ (8 ਲੱਖ ਮੌਤਾਂ) ਅਗਲੇ ਵੱਡੇ ਜ਼ੋਖਮ ਹਨ। ਸੋਧਕਰਤਾਵਾਂ ‘ਚ ਦਿੱਲੀ ‘ਚ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਦਿੱਲੀ ਅਤੇ ਅਮਰੀਕਾ ਦੇ ਇਕ ਮਾਹਰ ਸ਼ਾਮਲ ਸਨ।

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *