Home / Breaking News / ਭਾਰਤ ‘ਚ ਫੀਫਾ ਅੰਡਰ-17 ਵਿਸ਼ਵ ਕੱਪ ਦੇ ਮਹਾਕੁੰਭ ਦਾ ਆਗਾਜ਼

ਭਾਰਤ ‘ਚ ਫੀਫਾ ਅੰਡਰ-17 ਵਿਸ਼ਵ ਕੱਪ ਦੇ ਮਹਾਕੁੰਭ ਦਾ ਆਗਾਜ਼

ਨਵੀਂ ਦਿੱਲੀ, 6 ਅਕਤੂਬਰ (ਪੱਤਰ ਪ੍ਰੇਰਕ) :ਸ਼ੁੱਕਰਵਾਰ ਨੂੰ ਭਾਰਤ ‘ਚ ਫੀਫਾ ਅੰਡਰ-17 ਵਿਸ਼ਵ ਕੱਪ 2017 ਦਾ ਰੰਗਾ ਰੰਗ ਆਗਾਜ਼ ਹੋ ਗਿਆ। ਇਹ ਪਹਿਲਾਂ ਮੌਕਾ ਹੈ ਜਦੋਂ ਭਾਰਤ ਕਿਸੇ ਫੀਫਾ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਟੂਰਨਾਮੈਂਟ ਦਾ ਉਦਘਾਟਨ ਮੈਚ ਜੋ ਭਾਰਤ-ਅਮਰੀਕਾ ਦਰਮਿਆਨ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਖੇਡਿਆ ਗਿਆ, ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਡ ਮੰਤਰੀ ਰਾਜਵਰਧਨ ਰਾਠੌਰ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸਾਬਕਾ ਦਿੱਗਜ ਖਿਡਾਰੀਆਂ ਸਮੇਤ  ਨੌਜਵਾਨ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ‘ਚ ਸਕੂਲਾਂ ‘ਚ ਪੜ੍ਹ ਰਹੇ ਲੜਕੇ ਅਤੇ ਲੜਕੀਆਂ ਦੋਵੇਂ ਸ਼ਾਮਲ ਸਨ। ਇਸ ਮੌਕੇ ਸਨਮਾਨਿਤ ਹੋਣ ਵਾਲੇ ਭਾਰਤ ਦੇ ਮਹਾਨ ਫੁੱਟਬਾਲ ਖਿਡਾਰੀਆਂ ‘ਚ ਪੀ.ਕੇ ਬੈਨਰਜੀ, ਬਾਇਚਿੰਗ ਭੂਟੀਆ ਅਤੇ ਸੁਨੀਲ ਸ਼ੇਤਰੀ ਦਾ ਨਾਮ ਸ਼ਾਮਲ ਹੈ।

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *