Home / India / ਭਾਰਤ ‘ਚ ਘੁਸਪੈਠ ਲਈ ਅਤਿਵਾਦੀ ਲੈ ਰਹੇ ਨੇ ਬੱਚਿਆਂ ਦੀ ਮਦਦ

ਭਾਰਤ ‘ਚ ਘੁਸਪੈਠ ਲਈ ਅਤਿਵਾਦੀ ਲੈ ਰਹੇ ਨੇ ਬੱਚਿਆਂ ਦੀ ਮਦਦ

ਨਵੀਂ ਦਿੱਲੀ, 6 ਮਈ (ਚੜ੍ਹਦੀਕਲਾ ਬਿਊਰੋ) :  ਜੰਮੂ ਕਸ਼ਮੀਰ ‘ਚ ਗੜਬੜੀ ਫੈਲਾਉਣ ਅਤੇ ਅਤਿਵਾਦੀ ਘੁਸਪੈਠ ਲਈ ਪਾਕਿਸਤਾਨ ਨਵੇਂ-ਨਵੇਂ ਤਰੀਕੇ ਅਪਣਾ ਰਿਹਾ ਹੈ। ਪਾਕਿਸਤਾਨ ਹੁਣ ਘੁਸਪੈਠ ਤੋਂ ਪਹਿਲੇ ਇਲਾਕੇ ਦਾ ਜਾਇਜ਼ਾ (ਰੇਕੀ) ਲੈਣ ਲਈ ਨਾਬਾਲਗ ਲੜਕਿਆਂ ਦਾ ਇਸਤੇਮਾਲ ਕਰ ਰਿਹਾ ਹੈ। ਅਸਲ ‘ਚ ਫੌਜ ਨੇ ਜੰਮੂ-ਕਸ਼ਮੀਰ ਦੇ ਰਾਜੋਰੀ ਜ਼ਿਲ੍ਹੇ ‘ਚ ਕੰਟਰੋਲ ਰੇਖਾ ਦੇ ਕੋਲੋਂ 12 ਸਾਲ ਦੇ ਇਕ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ। ਉਹ ਮਕਬੂਜ਼ਾ ਕਸ਼ਮੀਰ ਦਾ ਵਾਸੀ ਹੈ ਅਤੇ ਕੰਟਰੋਲ ਰੇਖਾ ਪਾਰ ਕਰ ਕੇ ਭਾਰਤੀ ਖੇਤਰ ‘ਚ ਦਾਖਲ ਹੋ ਗਿਆ ਸੀ। ਫੌਜ ਨੂੰ ਸ਼ੱਕ ਹੈ ਕਿ ਪਾਕਿਸਤਾਨ ਫੌਜ ਦੇ ਨਾਲ ਮਿਲ ਕੇ ਅਤਿਵਾਦੀਆਂ ਨੇ ਉਸ ਨੂੰ ਫੌਜ ਦੇ ਗਸ਼ਤ ਲਗਾਉਣ ਵਾਲੇ ਮਾਰਗ ਅਤੇ ਘੁਸਪੈਠ ਦੇ ਰਸਤਿਆਂ ਦਾ ਪਤਾ ਲਗਾਉਣ ਲਈ ਇੱਥੇ ਭੇਜਿਆ ਹੈ। ਰੱਖਿਆ ਬੁਲਾਰੇ ਦੇ ਮੁਤਾਬਕ, ਇਹ 12 ਸਾਲਾ ਬੱਚਾ ਕੱਲ੍ਹ ਸ਼ਾਮ ਐੱਲ.ਓ.ਸੀ. ਪਾਰ ਕਰ ਕੇ ਰਾਜੋਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ‘ਚ ਦਾਖਲ ਹੋ ਗਿਆ ਸੀ। ਲੜਕੇ ਦਾ ਨਾਂ ਅਸ਼ਫਾਕ ਅਲੀ ਚੌਹਾਨ ਹੈ, ਜੋ ਮਕਬੂਜ਼ਾ ਕਸ਼ਮੀਰ ਦੇ ਡੰਗਰ ਪੇਲ ਪਿੰਡ ਦੇ ਬਲੂਚ ਰੈਜੀਮੈਂਟ ਦੇ ਸੇਵਾ ਮੁਕਤ ਫੌਜੀ ਦਾ ਬੇਟਾ ਹੈ। ਉਸ ਨੂੰ ਇਸ ਵੱਲ ਕੰਟਰੋਲ ਰੇਖਾ ਦੇ ਕੋਲ ਰੁੱਕਣ ਲਈ ਕਹਿੰਦੇ ਹੀ ਉਸ ਨੇ ਤੁਰੰਤ ਸਰੈਂਡਰ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਵਧ ਗਿਣਤੀ ‘ਚ ਫੌਜੀ ਜਵਾਨ ਨਿਗਰਾਨੀ ਵਾਲੇ ਭਾਰਤੀ ਖੇਤਰ ‘ਚ ਐੱਲ.ਓ.ਸੀ. ਦਾ ਜਾਇਜ਼ਾ ਕਰਨ ਲਈ 12 ਸਾਲਾ ਬੱਚੇ ਨੂੰ ਭੇਜਣਾ ਪਾਕਿਸਤਾਨ ਵਲੋਂ ਮਨੁੱਖੀ ਅਧਿਕਾਰ ਦੀ ਉਲੰਘਣ ਨੂੰ ਵੀ ਉਤਸ਼ਾਹਿਤ ਕਰਦਾ ਹੈ। ਫੌਜ ਅੱਗੇ ਦੀ ਜਾਂਚ ਲਈ ਬੱਚੇ ਨੂੰ ਪੁਲਿਸ ਦੇ ਹਵਾਲੇ ਕਰ ਦੇਵੇਗੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *