Breaking News
Home / Breaking News / ਭਾਰਤੀ ਫ਼ੌਜ ਚੀਨ-ਪਾਕਿ ਨਾਲ ਜੰਗ ਲਈ ਤਿਆਰ : ਬਿਪਿਨ ਰਾਵਤ

ਭਾਰਤੀ ਫ਼ੌਜ ਚੀਨ-ਪਾਕਿ ਨਾਲ ਜੰਗ ਲਈ ਤਿਆਰ : ਬਿਪਿਨ ਰਾਵਤ

ਭਾਰਤੀ ਫ਼ੌਜ ਚੀਨ-ਪਾਕਿ ਨਾਲ ਜੰਗ ਲਈ ਤਿਆਰ : ਬਿਪਿਨ ਰਾਵਤ

ਨਵੀਂ ਦਿੱਲੀ, 8 ਜੂਨ (ਚੜ੍ਹਦੀਕਲਾ ਬਿਊਰੋ) :  ਭਾਰਤੀ ਸੈਨਾ ਮੁਖੀ ਬਿਪਿਨ ਰਾਵਤ ਨੇ ਆਖਿਆ ਹੈ ਕਿ ਫੌਜ ਚੀਨ, ਪਾਕਿਸਤਾਨ ਤੇ ਦੇਸ਼ ਦੇ ਅੰਦਰੂਨੀ ਦੁਸ਼ਮਣਾਂ ਸਮੇਤ ਹਰ ਮੋਰਚੇ ਉੱਤੇ ਜੰਗ ਲਈ ਤਿਆਰ ਹੈ। ਇਕ ਖ਼ਬਰ ਏਜੰਸੀ  ਅਨੁਸਾਰ ਰਾਵਤ ਨੇ ਆਖਿਆ, “ਅਸੀਂ ਤੇਜ਼ੀ ਨਾਲ ਸੈਨਾ ਦੇ ਸਾਜੋ ਸਾਮਾਨ ਨੂੰ ਆਧੁਨਿਕ ਕਰ ਰਹੇ ਹਾਂ।” ਕਸ਼ਮੀਰ ਦੇ ਮਾਮਲੇ ਉੱਤੇ ਰਾਵਤ ਨੇ ਆਖਿਆ,”ਕਸ਼ਮੀਰ ਵਿੱਚ ਹਾਲਤਾਂ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਇਹ ਪਾਕਿਸਤਾਨ ਦਾ ਸੋਸ਼ਲ ਮੀਡੀਆ ਹੈ ਜੋ ਭਰਮ ਫੈਲਾ ਕੇ ਕਸ਼ਮੀਰ ਦੇ ਨੌਜਵਾਨਾਂ ਨੂੰ ਭੜਕਾ ਰਿਹਾ ਹੈ।” ਚਾਰ ਜੂਨ ਨੂੰ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਜਨਰਲ ਰਾਵਤ ਨੇ ਆਖਿਆ ਸੀ, “ਕਸ਼ਮੀਰ ਵਿੱਚ ਸਾਡੀ ਸੈਨਾ ਜਿਸ ਤਰੀਕੇ ਨਾਲ ਡਰਟੀ ਵਾਰ ਦਾ ਸਾਹਮਣਾ ਕਰ ਰਹੀ ਹੈ, ਉਸ ਨਾਲ ਨਜਿੱਠਣ ਲਈ ‘ਇਨੋਵੇਟਿਵ’ ਤਰੀਕੇ ਵੀ ਜ਼ਰੂਰੀ ਹਨ।” ਰਾਵਤ ਨੇ ਮੇਜਰ ਲੀਤੁਲ ਗੋਗੋਈ ਵੱਲੋਂ ਮਨੁੱਖੀ ਢਾਲ ਦਾ ਇਸਤੇਮਾਲ ਦਾ ਬਚਾਅ ਕੀਤਾ ਸੀ। ਜਨਰਲ ਰਾਵਤ ਅਨੁਸਾਰ ਇਹ ਗੰਦੀ ਜੰਗ ਹੈ ਤੇ ਦਹਿਸ਼ਤਗਰਦ ਇਸ ਨੂੰ ਗੰਦੇ ਤਰੀਕੇ ਨਾਲ ਲੜ ਰਹੇ ਹਨ। ਨਿਯਮ ਤਾਂ ਇਹ ਵੀ ਹੁੰਦਾ ਹੈ ਕਿ ਦੁਸ਼ਮਣ ਆਪਸ ਵਿੱਚ ਆਹਮੋ-ਸਾਹਮਣੇ ਲੜਾਈ ਲੜਨ। ਜਨਰਲ ਰਾਵਤ ਅਨੁਸਾਰ ਗ਼ਲਤ ਅਨਸਰਾਂ ਨੂੰ ਸੈਨਾ ਦਾ ਡਰ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸਾਡੀ ਸੈਨਾ ਫਰੈਂਡਲੀ ਹੈ ਪਰ ਜਦੋਂ ਸਾਨੂੰ ਲਾਅ ਐਂਡ ਆਰਡਰ ਕਾਇਮ ਕਰਨ ਲਈ ਆਖਿਆ ਜਾਂਦਾ ਹੈ ਤਾਂ ਲੋਕਾਂ ਨੂੰ ਸੈਨਾ ਤੋਂ ਡਰਨਾ ਜ਼ਰੂਰੀ ਹੈ। ਰਾਵਤ ਨੇ ਆਖਿਆ ਜਿਸ ਦੇਸ਼ ਵਿੱਚ ਸੈਨਾ ਦਾ ਡਰ ਖ਼ਤਮ ਹੋ ਜਾਂਦਾ ਹੈ, ਉਸ ਦੇਸ਼ ਦਾ ਪਤਨ ਤੈਅ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *