Breaking News
Home / Delhi / ਭਾਰਤੀ ਪੇਸ਼ੇਵਰਾਂ ਲਈ ਯੂਰਪੀ ਸੰਘ ਨੇ ਖੋਲ੍ਹੇ ਦਰਵਾਜ਼ੇ

ਭਾਰਤੀ ਪੇਸ਼ੇਵਰਾਂ ਲਈ ਯੂਰਪੀ ਸੰਘ ਨੇ ਖੋਲ੍ਹੇ ਦਰਵਾਜ਼ੇ

ਨਵੀਂ ਦਿੱਲੀ, 22 ਫਰਵਰੀ (ਚ.ਨ. ਸ.) :  ਜਿੱਥੇ ਅਮਰੀਕਾ ਨੇ ਐੱਚ-1ਬੀ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦਾ ਐਲਾਨ ਕੀਤਾ ਹੈ, ਉੱਥੇ ਹੀ ਯੂਰਪੀ ਸੰਘ ਨੇ ਅੱਜ ਕਿਹਾ ਹੈ ਕਿ ਉਹ ਭਾਰਤ ਤੋਂ ਹੋਰ ਜ਼ਿਆਦਾ ਪੇਸ਼ੇਵਰਾਂ ਨੂੰ ਆਪਣੇ ਇੱਥੇ ਮਨਜ਼ੂਰੀ ਦੇਣ ਨੂੰ ਤਿਆਰ ਹੈ। ਭਾਰਤ ਦੀ ਯਾਤਰਾ ‘ਤੇ ਆਏ ਯੂਰਪੀ ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਇਕ ਕਮੇਟੀ ਦੇ ਵਫਦ ਨੇ ਭਾਰਤ ਨਾਲ ਚੰਗੇ ਸੰਬੰਧਾਂ ‘ਤੇ ਜ਼ੋਰ ਦਿੱਤਾ। ਵਫਦ ਨੇ ਇਸ ਮੌਕੇ ਅਮਰੀਕੀ ਸਰਕਾਰ ਦੇ ਸਖਤ ਵੀਜ਼ਾ ਕਦਮਾਂ ਦੀ ਅਲੋਚਨਾ ਕੀਤੀ। ਵਫਦ ਮੁਤਾਬਕ ਅਮਰੀਕੀ ਪ੍ਰਸ਼ਾਸਨ ਦੇ ਇਸ ਕਦਮ ਕਾਰਨ ਯੂਰਪ ‘ਚ ਵੀ ਡਰ ਪੈਦਾ ਹੋਇਆ ਹੈ। ਵਫਦ ਦੇ ਪ੍ਰਮੁੱਖ ਡੈਵਿਡ ਮੈਕ ਐਲਿਸਟਰ ਨੇ ਕਿਹਾ ਕਿ ਯੂਰਪ ਹੋਰ ਜ਼ਿਆਦਾ ਭਾਰਤੀ ਪੇਸ਼ੇਵਰਾਂ ਨੂੰ ਆਪਣੇ ਇੱਥੇ ਮਨਜ਼ੂਰੀ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਇੱਥੇ ਭਾਰਤੀ ਪੇਸ਼ੇਵਰਾਂ ਦੀ ਬਹੁਤ ਮੰਗ ਹੈ, ਜਿਨ੍ਹਾਂ ਲੋਕਾਂ ਦੀ ਚੰਗੀ ਮੰਗ ਹੈ, ਯੂਰਪ ਉਨ੍ਹਾਂ ਨੂੰ ਲੈਣ ਲਈ ਤਿਆਰ ਹੈ। ਡੈਵਿਡ ਨੇ ਕਿਹਾ ਕਿ ਭਾਰਤੀ ਪੇਸ਼ੇਵਰ ਬਹੁਤ ਕੁਸ਼ਲ ਹਨ। ਸਾਡਾ ਸੂਚਨਾ ਤਕਨਾਲੋਜੀ ਖੇਤਰ ਇੰਨਾ ਸਫਲ ਨਾ ਹੁੰਦਾ ਜੇਕਰ ਸਾਡੇ ਕੋਲ ਕੁਸ਼ਲ ਭਾਰਤੀ ਪੇਸ਼ੇਵਰ ਨਾ ਹੁੰਦੇ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਮਹੀਨੇ ਐੱਚ-1ਬੀ ਅਤੇ ਐੱਲ-1 ਵਰਗੇ ਵੀਜ਼ਾ ਪ੍ਰੋਗਰਾਮਾਂ ਦੀ ਨਵੇਂ ਸਿਰੇ ਤੋਂ ਸਮੀਖਿਆ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੇ ਇਸ ਫੈਸਲੇ ਦਾ ਭਾਰਤੀ ਤਕਨੀਕੀ ਕੰਪਨੀਆਂ ਅਤੇ ਪੇਸ਼ੇਵਰਾਂ ‘ਤੇ ਬੁਰਾ ਅਸਰ ਹੋਵੇਗਾ। ਯੂਰਪੀ ਵਫਦ ਨੇ ਭਾਰਤ ਅਤੇ ਈ. ਯੂ. (ਯੂਰਪੀ ਸੰਘ)
ਵਿਚਕਾਰ ਵਪਾਰ ਅਤੇ ਨਿਵੇਸ਼ ਸਮਝੌਤੇ ਨੂੰ ਫਿਰ ਤੋਂ ਸ਼ੁਰੂ ਕਰਨ ‘ਤੇ ਵੀ ਜ਼ੋਰ ਦਿੱਤਾ। ਮੈਕ ਐਲਿਸਟਰ ਨੇ ਕਿਹਾ ਕਿ ਇਹ ਸਮਝੌਤਾ ਹੋਣ ਨਾਲ ਦੋਹਾਂ ਪੱਖਾਂ ਵਿਚਕਾਰ ਵਪਾਰ ਨੂੰ ਹੋਰ ਵੀ ਜ਼ਿਆਦਾ ਮਜ਼ਬੂਤੀ ਮਿਲੇਗੀ। ਭਾਰਤ ਦੀ ਯਾਤਰਾ ‘ਤੇ ਆਏ ਯੂਰਪੀ ਸੰਘ ਦੇ ਵਫਦ ਦਾ ਇੱਥੇ ਕਈ ਕੇਂਦਰੀ ਮੰਤਰੀਆਂ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਨੀਤੀ ਕਮਿਸ਼ਨ ਦੇ ਉਪ ਪ੍ਰਧਾਨ ਅਰਵਿੰਦ ਪਨਗੜਿਆ ਅਤੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਅਤੇ ਹੋਰਾਂ ਨਾਲ ਮੁਲਾਕਾਤ ਦਾ ਪ੍ਰੋਗਾਮ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *