Home / Breaking News / ਭਾਰਤੀਆਂ ਨੂੰ ਲੱਗ ਸਕਦੈ ਵੱਡਾ ਝਟਕਾ ਐੱਚ-1ਬੀ ਵੀਜ਼ਾ ‘ਤੇ ਨਕੇਲ ਕੱਸਣ ਦੀ ਤਿਆਰੀ ‘ਚ ‘ਟਰੰਪ ਸਰਕਾਰ’

ਭਾਰਤੀਆਂ ਨੂੰ ਲੱਗ ਸਕਦੈ ਵੱਡਾ ਝਟਕਾ ਐੱਚ-1ਬੀ ਵੀਜ਼ਾ ‘ਤੇ ਨਕੇਲ ਕੱਸਣ ਦੀ ਤਿਆਰੀ ‘ਚ ‘ਟਰੰਪ ਸਰਕਾਰ’

ਵਾਸ਼ਿੰਗਟਨ, 21 ਜਨਵਰੀ (ਚ.ਨ.ਸ.): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਅਮਰੀਕੀ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ‘ਨਤੀਜੇ ਦੇਣਗੇ’ ਅਤੇ ਕਿਸੇ ਪ੍ਰਕਾਰ ਦਾ ਖੇਡ ਨਹੀਂ ਖੇਡਿਆ ਜਾਵੇਗਾ। ਤਿੰਨ ਸ਼ਾਨਦਾਰ ‘ਬਲੈਕ ਟਾਈ ਬਾਲ’ ਦੇ ਨਾਲ ਟਰੰਪ ਦੇ ਸਹੁੰ ਚੁੱਕ ਸਮਾਰੋਹ ਦੇ ਤਹਿਤ ਦਿਨ ਭਰ ਚਲਿਆ ਜਸ਼ਨ ਸਮਾਪਤ ਹੋ ਗਿਆ। ਟਰੰਪ ਅਤੇ ਉਨ੍ਹਾਂ ਦੀ ਪਤਨੀ ਨੇ ਲਿਬਰਟੀ ਬਾਲ ਵਿੱਚ ਪ੍ਰਥਮ ਜੋੜੇ ਦੇ ਤੌਰ ‘ਤੇ ਸ਼ੁਰੂਆਤ ਕੀਤੀ। ਰਾਸ਼ਟਰਪਤੀ ਨੇ ਵਾਲਟਰ ਵਾਸ਼ਿੰਗਟਨ ਕਨਵੈਨਸ਼ਨ ਸੈਂਟਰ ਵਿੱਚ ਮੌਜੂਦ ਲੋਕਾਂ ਨੂੰ ਕਿਹਾ ਕਿ ਸਾਨੂੰ ਹਮੇਸ਼ਾ ਅਜਿਹਾ ਲੱਗਦਾ ਸੀ ਕਿ ਅਸੀਂ ਇਹ ਕਰ ਸਕਾਂਗੇ। ਅਜਿਹੀ ਮੁਹਿੰਮ ਪਹਿਲਾਂ ਕਦੇ ਦੁਨੀਆਂ ਵਿੱਚ ਕਿਧਰੇ ਨਹੀਂ ਦੇਖੀ ਗਈ ਅਤੇ ਹੁਣ ਕੰਮ ਸ਼ੁਰੂ ਹੋ ਗਿਆ ਹੈ। ਹੁਣ ਕੋਈ ਖੇਡ ਨਹੀਂ ਖੇਡਿਆ ਜਾਵੇਗਾ। ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ। ਅਸੀਂ ਤੁਹਾਡੇ ਲਈ ਕੰਮ ਕਰਾਂਗੇ ਅਤੇ ਅਸੀਂ ਫਲਦਾਇਕ ਨਤੀਜੇ ਦੇਵਾਂਗੇ। ਟਰੰਪ ਅਤੇ ਉਨ੍ਹਾਂ ਦੀ ਪਤਨੀ ਨੇ ਲਿਬਰਟੀ ਬਾਲ ਵਿੱਚ ਅਮਰੀਕੀ ਗਾਇਕ ਫਰੈਂਕ ਸਿਨਾਟਰਾ ਦੇ ‘ਆਈ ਡਿਡ ਇਮ ਮਾਈ ਵੇ’ ਗਾਣੇ ‘ਤੇ ਨ੍ਰਿਤ ਵੀ ਕੀਤਾ। ਇਸ ਨ੍ਰਿਤ ਦੇ ਬਾਅਦ ਟਰੰਪ ਪਰਿਵਾਰ ਦੇ ਲਈ ਇਹ ਇਤਿਹਾਸਕ ਦਿਨ ਦਾ ਸਮਾਰੋਹ ਸਮਾਪਤ ਹੋ ਗਿਆ। ਅਮਰੀਕੀ ਰਾਸ਼ਟਰਪਤੀ ਦੀ ਕੁਰਸੀ ਸੰਭਾਲਦਿਆਂ ਹੀ ਡੋਨਾਲਡ ਟਰੰਪ ਨੇ ‘ਅਮਰੀਕਾ ਫਸਰਟ’ ਦਾ ਨਾਅਰਾ ਲਗਾਇਆ। ਬਤੌਰ ਰਾਸ਼ਟਰਪਤੀ ਆਪਣੇ ਪਹਿਲੇ ਸੰਬੋਧਨ ‘ਚ ਉਨ੍ਹਾਂ ਨੇ ਸਪਸ਼ੱਟ ਕਰ ਦਿੱਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕੀ ਨੌਕਰੀਆਂ ‘ਚ ਸਥਾਨਕ ਲੋਕਾਂ ਨੂੰ ਪਹਿਲ ਦੇਵੇਗਾ। ਇਸ ਨਾਲ ਐੱਚ-1ਬੀ ਵੀਜ਼ੇ ‘ਤੇ ਅਮਰੀਕਾ ‘ਚ ਕੰਮ ਕਰਨ ਵਾਲੇ ਲੱਖਾਂ ਭਾਰਤੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਸਹੁੰ ਚੁੱਕਣ ਦੇ ਤੁਰੰਤ ਬਾਅਦ ਦਿੱਤੇ ਭਾਸ਼ਣ ‘ਚ ਟਰੰਪ ਨੇ ਕਿਹਾ ‘ਬਾਏ ਅਮਰੀਕਨ, ਹਾਇਰ ਅਮਰੀਕਨ।’ ਮਤਲਬ ਸਾਫ ਹੈ ਕਿ ਟਰੰਪ ਪ੍ਰਸ਼ਾਸਨ ਅਮਰੀਕੀ ਕੰਪਨੀਆਂ ‘ਤੇ ਸਥਾਨਕ ਲੋਕਾਂ ਦੀ ਭਰਤੀ ਲਈ ਦਬਾਅ ਬਣਾਏਗਾ। ਅਮਰੀਕੀ ਯੂਨੀਵਰਸਿਟੀਆਂ ਨੂੰ ਪੜਨ ਵਾਲਿਆਂ ਨੂੰ ਮਿਲੇ ਪਹਿਲ
ਇਸ ਤੋਂ ਪਹਿਲਾਂ ਅਮਰੀਕੀ ਸੰਸਦ ਦੇ ਉਪਰਲੇ ਸਦਨ ਸੀਨੇਟ ਦੇ ਮੈਂਬਰ ਚਕ ਗ੍ਰੈਸਲੇ ਤੇ ਡਿਕ ਡਰਬਨ ਨੇ ਕਿਹਾ ਸੀ ਕਿ ਉਹ ਐੱਚ-1ਬੀ ਵੀਜ਼ਾ ਦੇਣ ‘ਚ ਅਮਰੀਕੀ ਯੂਨੀਵਰਸਿਟੀਆਂ ‘ਚ ਪੜਣ ਵਾਲੇ ਵਿਦੇਸ਼ੀਆਂ ਨੂੰ ਪਹਿਲ ਦਿੱਤੇ ਜਾਣ ਦਾ ਪ੍ਰਸਤਾਵ ਪੇਸ਼ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ੀਆਂ ਨੂੰ ਘੱਟ ਸਮੇਂ ਦਾ ਵੀਜ਼ਾ ਜਾਰੀ ਕਰਨ ਦੇ ਪ੍ਰੋਗਰਾਮ ਬਾਰੇ ਨਵਾਂ ਕਾਨੂੰਨ ਬਣਾਉਣ ਦਾ ਹੱਕ ‘ਚ ਹਨ।
ਜ਼ਿਕਰਯੋਗ ਹੈ ਕਿ ਟਰੰਪ ਨੇ ਅਮਰੀਕੀ ਕੰਪਨੀਆਂ ‘ਚ ਵਿਦੇਸ਼ੀ ਕਾਮਿਆਂ ਦੀ ਨੌਕਰੀ ਦੇ ਮੁੱਦੇ ਨੂੰ ਆਪਣੇ ਚੋਣ ਅਭਿਆਨ ‘ਚ ਜ਼ੋਰ-ਸ਼ੋਰ ਨਾਲ ਉਠਾਇਆ ਸੀ ਤੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਵੀ ਉਹ ਲਗਾਤਾਰ ਕਹਿੰਦੇ ਰਹੇ ਕਿ ਅਮਰੀਕੀਆਂ ਦੀ ਥਾਂ ਵਿਦੇਸ਼ੀਆਂ ਕਾਮਿਆਂ ਨੂੰ ਨੌਕਰੀ ‘ਤੇ ਰੱਖੇ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਡਿਸਨੀ ਵਰਲਡ ਤੇ ਉਨ੍ਹਾਂ ਦੂਜੀਆਂ ਅਮਰੀਕੀ ਕੰਪਨੀਆਂ ਦਾ ਹਵਾਲਾ ਦਿੱਤਾ, ਜਿੱਥੇ ਭਾਰਤੀਆਂ ਕਾਮਿਆਂ ਸਮੇਤ ਐੱਚ-1ਬੀ ਵੀਜ਼ੇ ‘ਤੇ ਅਮਰੀਕਾ ਆਏ ਹੋਰ ਵਿਦੇਸ਼ੀਆਂ ਨੇ ਅਮਰੀਕੀਆਂ ਦੀ ਨੌਕਰੀਆਂ ਖੋਹ ਲਈਆਂ ਹਨ।
ਕੀ ਹੈ ਐੱਚ-1ਬੀ ਵੀਜ਼ਾ
ਐੱਚ 1-ਬੀ ਵੀਜ਼ਾ ਬਾਹਰੀ ਵਿਦੇਸ਼ੀਆਂ ਨੂੰ ਅਮਰੀਕਾ ਆ ਕੇ ਇੱਥੇ ਆਪਣੀਆਂ ਮਾਹਿਰਤਾ ਦਾ ਲਾਭ ਦੇਣ ਲਈ ਜਾਰੀ ਕੀਤਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ‘ਚ ਇਸ ਨੂੰ ਲਗਾਤਾਰ ਮਹਿੰਗਾ ਤੇ ਮੁਸ਼ਕਿਲ ਬਣਾਇਆ ਜਾ ਰਿਹਾ ਹੈ ਪਰ ਭਾਰਤੀ ਇੰਜੀਨੀਅਰਾਂ ਦੀ ਕੀਮਤ ਅਮਰੀਕੀ ਇੰਜੀਨੀਅਰਾਂ ਦੇ ਮੁਕਾਬਲੇ ਇੰਨੀ ਘੱਟ ਪੈਂਦੀ ਹੈ ਕਿ ਕੰਪਨੀਆਂ ਥੋੜ੍ਹਾ ਨੁਕਸਾਨ ਚੁੱਕ ਕੇ ਉਨ੍ਹਾਂ ਨੂੰ ਹਾਇਰ ਕਰਨਾ ਜਾਂ ਭਾਰਤ ਤੋਂ ਅਮਰੀਕਾ ਟ੍ਰਾਂਸਫਰ ਕਰਨਾ ਬਿਹਤਰ ਸਮਝਦੀਆਂ ਹਨ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *