Breaking News
Home / Breaking News / ਭਾਜਪਾ ਸਰਕਾਰ ਗੁਆ ਚੁੱਕੀ ਹੈ ਭਰੋਸਾ : ਰਾਹੁਲ

ਭਾਜਪਾ ਸਰਕਾਰ ਗੁਆ ਚੁੱਕੀ ਹੈ ਭਰੋਸਾ : ਰਾਹੁਲ

ਨਵੀਂ ਦਿੱਲੀ, 26 ਅਕਤੂਬਰ (ਪੱਤਰ ਪ੍ਰੇਰਕ) : ਰਾਹੁਲ ਗਾਂਧੀ ਨੇ ਇੱਕ ਪ੍ਰੋਗਰਾਮ ‘ਚ ਬੋਲਦਿਆਂ ਕਿਹਾ ਕਿ ਕਾਰੋਬਾਰ ਭਰੋਸੇ ਦੀ ਮਾਨਸਿਕਤਾ ‘ਤੇ ਚੱਲਦਾ ਹੈ ਪਰ ਸਰਕਾਰ ਭਰੋਸਾ ਗੁਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਰਾ ਕੈਸ਼ ਕਾਲਾ ਧਨ ਨਹੀਂ ਤੇ ਨਾ ਹੀ ਸਾਰਾ ਕਾਲਾ ਧਨ ਕੈਸ਼ ਹੈ।
ਕਾਂਗਰਸ ਦੇ ਉਪ ਪ੍ਰਧਾਨ ਨੇ ਕਿਹਾ ਹੈ ਕਿ ਨੋਟਬੰਦੀ ਅਤੇ ਜੀ.ਐਸ.ਟੀ. ਨੇ ਤਾਂ ਅਰਥਵਿਵਸਥਾ ਨੂੰ ਆਈ.ਸੀ.ਯੂ.’ਚ ਪਹੁੰਚਾ ਦਿੱਤਾ ਹੈ। ਰਾਹੁਲ ਗਾਂਧੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਪੋਸਟ ਕੀਤਾ ਗਿਆ ਹੈ,”ਡਾ. ਜੇਤਲੀ, ਨੋਟਬੰਦੀ ਨਾਲ ਅਰਥਵਿਵਸਥਾ ਖਰਾਬ ਹੈ। ਤੁਸੀਂ ਕਹਿੰਦੇ ਹੋ ਕਿ ਤੁਸੀਂ ਕਿਸੇ ਤੋਂ ਘੱਟ ਨਹੀਂ ਪਰ ਤੁਹਾਡੀ ਦਵਾਈ ‘ਚ ਦਮ ਨਹੀਂ।” ਆਪਣੇ ਇਸ ਟਵੀਟ ਦੇ ਮਾਧਿਅਮ ਨਾਲ ਰਾਹੁਲ ਨੇ ਨੋਟਬੰਦੀ ਅਤੇ ਜੀ.ਐਸ.ਟੀ. ਵਰਗੇ ਵੱਡੀਆਂ ਆਰਥਿਕ ਤਬਦੀਲੀਆਂ ਨੂੰ ਚੰਗਾ ਕਦਮ ਦੱਸ ਰਹੀ ਸਰਕਾਰ ਅਤੇ ਵਿੱਤ ਮੰਤਰੀ ਅਰੁਣ ਜੇਤਲੀ ‘ਤੇ ਅਤੇ ਦਵਾਈ ਵਾਲੀ ਟਿੱਪਣੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਨੋਟਬੰਦੀ ਸਮੇਤ ਕਈ ਮੌਕਿਆਂ ‘ਤੇ ਆਪਣੇ ਭਾਸ਼ਣਾਂ ‘ਚ ਵੱਡੇ-ਵੱਡੇ ਆਰਥਿਕ ਸੁਧਾਰਾਂ ਨੂੰ ਅਰਥ ਵਿਵਸਥਾ ਲਈ ਕੌੜੀ ਦਵਾਈ ਦੱਸਿਆ ਹੈ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *