Breaking News
Home / Delhi / ਭਾਜਪਾ ਪ੍ਰਧਾਨ ਨੇ ਕੀਤੀ ਪ੍ਰੈਸ ਕਾਨਫਰੰਸ ਕੇਂਦਰੀ ਮੰਤਰੀ ਮੰਡਲ ‘ਚ ਫ਼ੇਰਬਦਲ ਦੇ ਦਿੱਤੇ ਸੰਕੇਤ

ਭਾਜਪਾ ਪ੍ਰਧਾਨ ਨੇ ਕੀਤੀ ਪ੍ਰੈਸ ਕਾਨਫਰੰਸ ਕੇਂਦਰੀ ਮੰਤਰੀ ਮੰਡਲ ‘ਚ ਫ਼ੇਰਬਦਲ ਦੇ ਦਿੱਤੇ ਸੰਕੇਤ

ਨਵੀਂ ਦਿੱਲੀ, 27 ਮਈ (ਚ.ਨ.ਸ.) : ਕੇਂਦਰੀ ਮੰਤਰੀ ਮੰਡਲ ਵਿੱਚ ਛੇਤੀ ਹੀ ਫੇਰਬਦਲ ਹੋ ਸਕਦਾ ਹੈ। ਇਸ ਗੱਲ ਦਾ ਸੰਕੇਤ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਦਿੱਲੀ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤਾ। ਮੰਤਰੀ ਮੰਡਲ ਵਿੱਚ ਫੇਰਬਦਲ ਦੀ ਉਨ੍ਹਾਂ ਕੋਈ ਸਪਸ਼ਟ ਤਾਰੀਖ਼ ਦਾ ਐਲਾਨ ਨਹੀਂ ਕੀਤਾ ਪਰ ਸੂਤਰਾਂ ਅਨੁਸਾਰ ਫੇਰਬਦਲ ਜੂਨ ਦੇ ਪਹਿਲੇ ਹਫ਼ਤੇ ਵਿੱਚ ਹੋ ਸਕਦਾ ਹੈ। ਸਰਬੋਨੰਦ ਸੋਨੋਵਾਲ ਦੇ ਆਸਾਮ ਦੇ ਮੁੱਖ ਮੰਤਰੀ ਬਣਨ ਨਾਲ ਕੇਂਦਰੀ ਮੰਤਰੀ ਮੰਡਲ ਵਿੱਚ ਖੇਡ ਮੰਤਰੀ ਦਾ ਅਹੁਦਾ ਖ਼ਾਲੀ ਹੈ। ਅਜਿਹੀ ਚਰਚਾ ਹੈ ਕਿ ਪ੍ਰਧਾਨ ਮੰਤਰੀ ਕੁਝ ਮੰਤਰੀਆਂ ਦੇ ਖ਼ਰਾਬ ਕੰਮਕਾਜ ਤੋਂ ਨਾਰਾਜ਼ ਹਨ ਤੇ ਅਜਿਹੇ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਹਨ। ਸੂਤਰਾਂ ਅਨੁਸਾਰ ਅਰੁਣ ਜੇਤਲੀ, ਰਾਜਨਾਥ ਸਿੰਘ ਤੇ ਸੁਸ਼ਮਾ ਸਵਰਾਜ ਤੇ ਨਿਤਿਨ ਗਡਕਰੀ ਦੇ ਵਿਭਾਗ ਨਹੀਂ ਬਦਲੇ ਜਾਣਗੇ। ਪਿੱਛੇ ਜਿਹੇ ਇਹ ਵੀ ਚਰਚਾ ਰਹੀ ਹੈ ਕਿ ਮੋਦੀ ਹਰਸਿਮਰਤ ਕੌਰ ਬਾਦਲ ਦੇ ਕੰਮ ਤੋਂ ਵੀ ਖੁਸ਼ ਨਹੀਂ ਹਨ। ਹੁਣ ਚਰਚਾ ਹੈ ਕਿ ਕੀ ਹਰਸਿਮਰਤ ਦੇ ਵਿਭਾਗ ਦਾ ਵੀ ਫੇਰਬਦਲ ਹੋ ਸਕਦਾ ਹੈ। ਮੋਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਮੌਕੇ ਉੱਤੇ ਸਰਕਾਰ ਦੇ ਕੰਮਕਾਜ ਦਾ ਵੇਰਵਾ ਅਮਿਤ ਸ਼ਾਹ ਪੱਤਰਕਾਰਾਂ ਨੂੰ ਦੇ ਰਹੇ ਸਨ। ਉਨ੍ਹਾਂ ਆਖਿਆ ਕਿ ਅਸੀਂ ਦੋ ਸਾਲਾਂ ਵਿੱਚ ਦੇਸ਼ ਨੂੰ ਫ਼ੈਸਲਾਕੁਨ ਸਰਕਾਰ ਦਿੱਤੀ ਹੈ। ਅਮਿਤ ਸ਼ਾਹ ਨੇ ਆਖਿਆ ਕਿ ਕਾਂਗਰਸ ਦੀ ਭ੍ਰਿਸ਼ਟਾਚਾਰ ਵਾਲੇ ਸ਼ਾਸਨ ਤੋਂ ਬਾਅਦ ਅਸੀਂ ਦੇਸ਼ ਨੂੰ ਸਾਫ਼ ਸੁਥਰੀ ਸਰਕਾਰ ਦਿੱਤੀ ਹੈ।

Converted

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *