Breaking News
Home / Breaking News / ਬੈਂਕ ਖਾਤਿਆਂ ‘ਚ ਪਏ ਲੋਕਾਂ ਦੇ ਪੈਸੇ ਸੁਰੱਖਿਅਤ : ਜੇਤਲੀ

ਬੈਂਕ ਖਾਤਿਆਂ ‘ਚ ਪਏ ਲੋਕਾਂ ਦੇ ਪੈਸੇ ਸੁਰੱਖਿਅਤ : ਜੇਤਲੀ

ਨਵੀਂ ਦਿੱਲੀ, 12 ਦਸੰਬਰ  (ਪੱਤਰ ਪ੍ਰੇਰਕ) : ਵਿੱਤ ਮੰਤਰੀ ਅਰੁਣ ਜੇਤਲੀ ਨੇ ਲੋਕਾਂ ਦੇ ਬੈਂਕ ਡਿਪਾਜ਼ਿਟ ‘ਤੇ ਅਹਿਮ ਬਿਆਨ ਦਿੱਤਾ ਹੈ, ਜਿਸ ‘ਚ ਕਿਹਾ ਜਾ ਰਿਹਾ ਸੀ ਕਿ ਬੈਂਕ ਫੇਲ੍ਹ ਹੋਣ ਨਾਲ ਲੋਕਾਂ ਦਾ ਪੈਸਾ ਡੁੱਬ ਸਕਦਾ ਹੈ। ਵਿੱਤ ਪ੍ਰਸਤਾਵ ਅਤੇ ਜਮ੍ਹਾ ਬੀਮਾ ਬਿੱਲ (ਐਫ.ਆਰ.ਡੀ.ਆਈ. ਬਿੱਲ) ‘ਤੇ ਜੇਤਲੀ ਨੇ ਆਮ ਜਨਤਾ ਦੇ ਡਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਲੋਕਾਂ ਦੀ ਜਮ੍ਹਾ ਰਾਸ਼ੀ ਦੀ ਪੂਰੀ ਤਰ੍ਹਾਂ ਰੱਖਿਆ ਕਰੇਗੀ। ਇਸ ਬਿੱਲ ਬਾਰੇ ਜੇਤਲੀ ਨੇ ਕਿਹਾ ਕਿ ਡਰਾਫਟ ਕਾਨੂੰਨ ਦੇ ਪ੍ਰਬੰਧਾਂ ਬਾਰੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਜੇਤਲੀ ਨੇ ਕਿਹਾ ਕਿ ਸਰਕਾਰੀ ਬੈਂਕਾਂ ‘ਚ 2.11 ਲੱਖ ਕਰੋੜ ਰੁਪਏ ਲਾਉਣ ਦੇ ਸਰਕਾਰ ਦੇ ਪਲਾਨ ਨਾਲ ਸਰਕਾਰੀ ਬੈਂਕ ਮਜ਼ਬੂਤ ਹੋਣਗੇ ਅਤੇ ਕਿਸੇ ਵੀ ਬੈਂਕ ਦੇ ਫੇਲ੍ਹ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *