Home / India / ਬੀ.ਸੀ.ਸੀ.ਆਈ. ਨੂੰ ਸੁਪਰੀਮ ਕੋਰਟ ਤੋਂ ਝਟਕਾ ਸਟੇਟ ਐਸੋਸੀਏਸ਼ਨਾਂ ਨਾਲ ਪੈਸੇ ਦੀ ਲੈਣ-ਦੇਣ ‘ਤੇ ਰੋਕ

ਬੀ.ਸੀ.ਸੀ.ਆਈ. ਨੂੰ ਸੁਪਰੀਮ ਕੋਰਟ ਤੋਂ ਝਟਕਾ ਸਟੇਟ ਐਸੋਸੀਏਸ਼ਨਾਂ ਨਾਲ ਪੈਸੇ ਦੀ ਲੈਣ-ਦੇਣ ‘ਤੇ ਰੋਕ

ਨਵੀਂ ਦਿੱਲੀ, 21 ਅਕਤੂਬਰ (ਚ.ਨ.ਸ.):  ਬੀ.ਸੀ.ਸੀ.ਆਈ. ਅਤੇ ਉਸ ਦੀਆਂ ਮਾਨਤਾ ਪ੍ਰਾਪਤ ਇਕਾਈਆਂ ‘ਚ ਜਸਟਿਸ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਸੁਧਾਰ ਲਾਗੂ ਕਰਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਬੋਰਡ ਨੂੰ ਤਗੜਾ ਝਟਕਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਚੋਟੀ ਦੀ ਅਦਾਲਤ ਨੇ ਬੀ.ਸੀ.ਸੀ.ਆਈ. ਅਤੇ ਸਟੇਟ ਐਸੋਸੀਏਸ਼ਨਜ਼ ਦੇ ਵਿਚਾਲੇ ਪੈਸੇ ਦੇ ਲੈਣ-ਦੇਣ ‘ਤੇ ਰੋਕ ਲਗਾ ਦਿੱਤੀ ਹੈ। ਜਾਣਕਾਰੀ ਮੁਤਾਬਕ, ਸੁਪਰੀਮ ਕੋਰਟ ਨੇ ਅੱਜ ਕਮੇਟੀ ਦੀਆਂ ਸਿਫਾਰਸ਼ਾਂ ‘ਤੇ ਸੁਣਵਾਈ ਕਰਦੇ ਹੋਏ ਬੀ.ਸੀ.ਸੀ.ਆਈ. ਨੂੰ ਜ਼ਬਰਦਸਤ ਝਟਕਾ ਦਿੱਤਾ। ਇਸ ਦੇ ਨਾਲ ਹੀ ਬੀ.ਸੀ.ਸੀ.ਆਈ. ਅਤੇ ਸਟੇਟ ਐਸੋਸੀਏਸ਼ਨ ਦੇ ਵਿਚਾਲੇ ਪੈਸੇ ਦੇ ਲੈਣ-ਦੇਣ ‘ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ‘ਚ ਕਿਹਾ ਕਿ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਤੱਕ ਪੈਸੇ ਦੇ ਲੈਣ—ਦੇਣ ‘ਤੇ ਰੋਕ ਲੱਗੀ ਰਹੇਗੀ। ਬੀ.ਸੀ.ਸੀ.ਆਈ. ਹੁਣ ਮੈਚ ਕਰਾਉਣ ਦੇ ਲਈ ਸਟੇਟ ਐਸੋਸੀਏਸ਼ਨ ਨੂੰ ਪੈਸੇ ਨਹੀਂ ਦੇ ਸਕਦੀ ਹੈ। ਅਦਾਲਤ ਨੇ ਬੀ.ਸੀ.ਸੀ.ਆਈ.
ਤੋਂ ਇਹ ਪੁੱਛਿਆ ਕਿ ਉਹ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਕਦੋਂ ਤੱਕ ਲਾਗੂ ਕਰਨਗੇ। ਇਸ ਮਾਮਲੇ ਨੂੰ ਲੈ ਕੇ ਚੋਟੀ ਦੀ ਅਦਾਲਤ ਨੇ ਬੀ.ਸੀ.ਸੀ.ਆਈ. ਨੂੰ ਦੋ ਹਫਤਿਆਂ ‘ਚ ਹਲਫਨਾਮਾ ਦਾਖਲ ਕਰਨ ਦਾ ਸਮਾਂ ਦਿੱਤਾ ਹੈ। ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਬੀ.ਸੀ.ਸੀ.ਆਈ. ਦੇ ਖਿਲਾਫ ਸਖਤ ਟਿੱਪਣੀ ਕੀਤੀ। ਅਦਾਲਤ ਨੇ ਨਾਲ ਹੀ ਲੋਢਾ ਪੈਨਲ ਨੂੰ ਕਿਹਾ ਕਿ ਬੀ.ਸੀ.ਸੀ.ਆਈ. ਦੇ ਖਾਤਿਆਂ ਦੀ ਜਾਂਚ ਦੇ ਲਈ ਇਕ ਆਡੀਟਰ (ਲੇਖਾਕਾਰ) ਦੀ ਨਿਯੁਕਤੀ ਕਰੇ। ਅਦਾਲਤ ਨੇ ਕਿਹਾ ਕਿ ਕਿਸੇ ਨੂੰ ਵੀ ਪੈਸੇ ਨਹੀਂ ਦਿੱਤੇ ਜਾਣਗੇ। ਬਾਕੀ ਚੀਜ਼ਾਂ ਬਾਅਦ ‘ਚ ਦੇਖੀਆਂ ਜਾਣਗੀਆਂ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਲੋਢਾ ਪੈਨਲ ਦੀਆਂ ਸਿਫਾਰਸ਼ਾਂ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੋਮਵਾਰ ਨੂੰ ਸੁਣਵਾਈ ਦੇ ਦੌਰਾਨ ਕੋਰਟ ਨੇ ਬੀ.ਸੀ.ਸੀ.ਆਈ. ਨੂੰ ਫਟਕਾਰ ਵੀ ਲਗਾਈ ਸੀ ਅਤੇ ਪੁੱਛਿਆ ਕਿ ਬੀ.ਸੀ.ਸੀ.ਆਈ. ਕਮੇਟੀ ਦੀਆਂ ਸਿਫਾਰਸ਼ਾਂ ਨੂੰ ਕਦੋਂ ਤੱਕ ਲਾਗੂ ਕਰੇਗਾ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *