Breaking News
Home / Delhi / ਬੀ. ਸੀ. ਸੀ. ਆਈ. ‘ਚ ਪ੍ਰਸ਼ਾਸਨਿਕ ਸੁਧਾਰਾਂ ਦਾ ਮਾਮਲਾ ਸੁਪਰੀਮ ਕੋਰਟ ਵੱਲੋਂ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਮਨਜ਼ੂਰੀ ਮੰਤਰੀ ਅਤੇ ਆਈ.ਏ.ਐਸ. ਅਧਿਕਾਰੀ ਨਹੀਂ ਬਣ ਸਕਣਗੇ ਬੋਰਡ ਮੈਂਬਰ

ਬੀ. ਸੀ. ਸੀ. ਆਈ. ‘ਚ ਪ੍ਰਸ਼ਾਸਨਿਕ ਸੁਧਾਰਾਂ ਦਾ ਮਾਮਲਾ ਸੁਪਰੀਮ ਕੋਰਟ ਵੱਲੋਂ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਮਨਜ਼ੂਰੀ ਮੰਤਰੀ ਅਤੇ ਆਈ.ਏ.ਐਸ. ਅਧਿਕਾਰੀ ਨਹੀਂ ਬਣ ਸਕਣਗੇ ਬੋਰਡ ਮੈਂਬਰ

ਨਵੀਂ ਦਿੱਲੀ, 18 ਜੁਲਾਈ (ਚ.ਨ.ਸ.) :  ਸੁਪਰੀਮ ਕੋਰਟ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ‘ਚ ਵਿਆਪਕ ਅਤੇ ਬੁਨਿਆਦੀ ਬਦਲਾਵਾਂ ਲਈ ਜਸਟਿਸ ਆਰ.ਐੱਸ. ਲੋਢਾ ਦੀ ਪ੍ਰਧਾਨਗੀ ਵਾਲੀ ਕਮੇਟੀ ਦੀਆਂ ਸਿਫਾਰਿਸ਼ਾਂ ‘ਚ ਜ਼ਿਆਦਾਤਰ ਬਦਲਾਵਾਂ ‘ਤੇ ਆਪਣੀ ਸਹਮਿਤੀ ਪ੍ਰਗਟਾਈ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇੱਥੇ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਦੀ ਰਿਪੋਰਟ ‘ਤੇ ਸੁਣਵਾਈ ਕਰਦੇ ਹੋਏ ਕਈ ਅਹਿਮ ਸੁਝਾਅਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ‘ਚ ਬੁਨਿਆਦੀ ਬਦਲਾਵਾਂ ਨੂੰ ਮੁੱਖ ਰੱਖਦਿਆਂ ਸੁਪਰੀਮ ਕੋਰਟ ਨੇ ਬੋਰਡ ‘ਚ ਮੰਤਰੀਆਂ ਨੂੰ ਅਹੁੱਦਾ ਨਾ ਦਿੱਤੇ ਜਾਣ ਅਤੇ ਕਿਸੇ ਵੀ ਅਧਿਕਾਰੀ ਦੀ ਉਮਰ 70 ਸਾਲ ਤੱਕ ਤੈਅ ਕਰਨ ਦੀਆਂ ਅਹਿਮ ਸਿਫਾਰਿਸ਼ਾਂ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਬੀ. ਸੀ. ਸੀ. ਆਈ. ਲਈ ਸਿਰ ਦਰਦ ਬਣੀ ਹੋਈ ਇੱਕ ਸੂਬਾ ਇੱਕ ਵੋਟ ਅਧਿਕਾਰ ਦੀ ਲੋਢਾ ਕਮੇਟੀ ਦੀ ਸਿਫਾਰਿਸ਼ ਨੂੰ ਵੀ ਸੁਪਰੀਮ ਕੋਰਟ ਨੇ ਮਾਨਤਾ ਦੇ ਦਿੱਤੀ ਹੈ। ਇਸ ਦੇ ਤਹਿਤ ਇੱਕ ਸੂਬੇ ‘ਚ ਸਿਰਫ ਇੱਕ ਕ੍ਰਿਕਟ ਸੰਘ ਨੂੰ ਹੀ ਬੀ. ਸੀ. ਸੀ. ਆਈ. ‘ਚ ਵੋਟ ਦਾ ਅਧਿਕਾਰ ਦਿੱਤਾ ਜਾਵੇਗਾ। ਮਹਾਰਾਸ਼ਟਰ ‘ਚ ਤਿੰਨ ਕ੍ਰਿਕਟ ਸੰਘ ਦੇ ਮਾਮਲੇ ‘ਤੇ ਖਾਸ ਧਿਆਨ ਦਿੰਦੇ ਹੋਏ ਅਦਾਲਤ ਨੇ ‘ਰੋਟੇਸ਼ਨ’ ਆਧਾਰ (ਵਾਰੀ-ਵਾਰੀ) ਨਾਲ ਹਰੇਕ ਸੰਘ ਨੂੰ ਵੋਟ ਦੇਣ ਦੀ ਆਗਿਆ ਦਿੱਤੀ ਹੈ। ਬੀ. ਸੀ. ਸੀ. ਆਈ. ਨੇ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਖਿਲਾਫ਼ ਇੱਕ ਸੰਘ ਇੱਕ ਵੋਟ ਦੇ ਅਧਿਕਾਰ ਦੇ ਮਾਮਲੇ ਦਾ ਸਭ ਤੋਂ ਵੱਧ ਵਿਰੋਧ ਕੀਤਾ ਸੀ ਪਰ ਸੁਪਰੀਮ ਕੋਰਟ ਨੇ ਇਸ ਸਿਫਾਰਿਸ਼ ਨੂੰ ਸਵੀਕਾਰ ਕੀਤਾ ਹੈ। ਹੋਰ ਸਿਫਾਰਿਸ਼ਾਂ ‘ਚੋਂ ਇੱਕ ਦੇਸ਼ ‘ਚ ਸੱਟੇਬਾਜ਼ੀ ਨੂੰ ਕਾਨੂੰਨੀ ਰੂਪ ਨਾਲ ਜਾਇਜ਼ ਕਰਨ ਦੇ ਮਾਮਲੇ ਨੂੰ ਸੁਪਰੀਮ ਕੋਰਟ ਨੇ ਸੰਸਦ ‘ਤੇ ਛੱਡ ਦਿੱਤਾ ਹੈ। ਇਸੇ ਤਰ੍ਹਾਂ ਹੀ ਬੀ. ਸੀ. ਸੀ. ਆਈ. ਨੂੰ ਸੂਚਨਾ ਦੇ ਅਧਿਕਾਰ ਤਹਿਤ ਲਿਆਉਣ ਦੀ ਸਿਫਾਰਿਸ਼ ਨੂੰ ਵੀ ਸੰਸਦ ‘ਤੇ ਛੱਡ ਦਿੱਤਾ ਹੈ। ਇਸ ਦੇ ਇਲਾਵਾ ਅਦਾਲਤ ਨੇ ਬੀ. ਸੀ. ਸੀ. ਆਈ. ‘ਚ ਆਏ ਇਨ੍ਹਾਂ ਬਦਾਲਅਵਾਂ ‘ਤੇ ਨਿਗਰਾਨੀ ਰੱਖਣ ਅਤੇ ਸਿਫਾਰਿਸ਼ਾਂ ਨੂੰ ਲਾਗੂ ਕਰਨ ਦਾ ਕੰਮ ਵੀ ਲੋਢਾ ਕਮੇਟੀ ਨੂੰ ਸੌਂਪ ਦਿੱਤਾ ਹੈ। ਬੀ. ਸੀ. ਸੀ. ਆਈ. ਨੇ ਅਦਾਲਤ ਨੂੰ ਭਰੋਸਾ ਦਿੱਤਾ ਹੈ ਕਿ ਉਹ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਨਮਾਨ ਕਰਦਾ ਹੈ ਅਤੇ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *