Home / Breaking News / ਬਾਂਦੀਪੁਰਾ ‘ਚ ਸੀ.ਆਰ.ਪੀ.ਐਫ. ਕੈਂਪ ‘ਤੇ ਵੱਡਾ ਅਤਿਵਾਦੀ ਹਮਲਾ ਨਾਕਾਮ, 4 ਫ਼ਿਦਾਇਨਾਂ ਨੂੰ ਕੀਤਾ ਢੇਰ

ਬਾਂਦੀਪੁਰਾ ‘ਚ ਸੀ.ਆਰ.ਪੀ.ਐਫ. ਕੈਂਪ ‘ਤੇ ਵੱਡਾ ਅਤਿਵਾਦੀ ਹਮਲਾ ਨਾਕਾਮ, 4 ਫ਼ਿਦਾਇਨਾਂ ਨੂੰ ਕੀਤਾ ਢੇਰ

ਸ੍ਰੀਨਗਰ, 5 ਜੂਨ (ਚੜ੍ਹਦੀਕਲਾ ਬਿਊਰੋ) : ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਵਿਚ ਸੰਬਲ ਸਥਿਤ ਸੀ.ਆਰ.ਪੀ.ਐਫ. ਕੈਂਪ ‘ਤੇ ਵੱਡਾ ਅਤਿਵਾਦੀ ਕੈਂਪ ਹਮਲਾ ਨਾਕਾਮ ਕਰ ਦਿੱਤਾ। ਸੁਰੱਖਿਆ ਬਲਾਂ ਨੇ ਸਮਾਂ ਰਹਿੰਦਿਆਂ ਕਾਰਵਾਈ ਕਰਕੇ 4 ਫ਼ਿਦਾਇਨ ਅਤਿਵਾਦੀਆਂ ਨੂੰ ਮਾਰ ਦਿੱਤਾ। ਇਸ ਅਤਿਵਾਦੀ ਹਮਲੇ ਨੂੰ ਨਾਕਾਮ ਕਰਨ ਅਤੇ ਅਤਿਵਾਦੀਆਂ ਨੂੰ ਢੇਰ ਕਰਨ ਦੇ ਬਾਅਦ ਸੀ.ਆਰ.ਪੀ.ਐਫ. ਜਵਾਨਾਂ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾਏ। ਜੰਮੂ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹਾ ਸਥਿਤ ਸੀ.ਆਰ.ਪੀ.ਐਫ. ਕੈਂਪ ‘ਤੇ ਆਤਮਘਾਤੀ ਹਮਲਾ ਕਰਨ ਦੇ ਲਈ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਥਿਆਰਬੰਦ ਅਤਿਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਥਿਆਰਬੰਦ ਅਤਿਵਾਦੀਆਂ ਨੇ ਅੱਜ ਸਵੇਰੇ 4.10 ਮਿੰਟ ‘ਤੇ ਗੋਲੀਬਾਰੀ ਕਰਦੇ ਹੋਏ 45 ਬਟਾਲੀਅਨ ਸੀ.ਆਰ.ਪੀ.ਐਫ. ਦੇ ਕੈਂਪ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਮੌਜੂਦ ਗਾਰਡ ਨੇ ਜਵਾਬੀ ਕਾਰਵਾਈ ਕੀਤੀ ਅਤੇ ਪੁਲਿਸ ਬਲਾਂ ਨੂੰ ਵੀ ਤੁਰੰਤ ਮੌਕੇ ‘ਤੇ ਭੇਜਿਆ ਗਿਆ। ਅਧਿਕਾਰੀ ਨੇ ਕਿਹਾ ਕਿ ਜਵਾਬੀ ਗੋਲੀਬਾਰੀ ਵਿਚ 4 ਅਤਿਵਾਦੀ ਮਾਰੇ ਗਏ ਅਤੇ ਆਤਮਘਾਤੀ
ਹਮਲੇ ਨੂੰ ਨਾਕਮ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਅਤਿਵਾਦੀਆਂ ਦੇ ਕੋਲ 4 ਏ.ਕੇ. 47 ਰਾਈਫਲਾਂ, 1 ਯੂ.ਬੀ.ਜੀ.ਐਲ. (ਅੰਡਰ ਬੈਰਲ ਗਰਨੇਡ ਲਾਂਚਰ) ਅਤੇ ਕੁਝ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ। ਘਟਨਾ ਦੀ ਪੁਸ਼ਟੀ ਕਰਦੇ ਹੋਏ ਜੰਮੂ ਕਸ਼ਮੀਰ ਦੇ ਮੁਖੀ ਸੇਸ਼ਪਾਲ ਵੈਦ ਨੇ ਟਵਿੱਟ ਕੀਤਾ, ”ਬਾਂਦੀਪੁਰਾ ਦੇ ਸੰਭਲ ਵਿਚ ਸੀ.ਆਰ.ਪੀ.ਐਫ. ਦੀ 45 ਬਟਾਲੀਅਨ ਅਤੇ ਜੰਮੂ-ਕਸ਼ਮੀਰ ਪੁਲਿਸ ਨੇ 4 ਅਤਿਵਾਦੀਆਂ ਨੂੰ ਮਾਰ ਦਿੱਤਾ ਹੈ ਜੋ ਸੀ.ਆਰ.ਪੀ.ਐਫ. ‘ਤੇ ਆਤਮਘਾਤੀ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।” ਦੋ ਦਿਨ ਪਹਿਲਾਂ ਵੀ ਅਨੰਤਨਾਂਗ ਜ਼ਿਲ੍ਹੇ ਵਿਚ 3 ਜੂਨ ਨੂੰ ਅਤਿਵਾਦੀਆਂ ਨੇ ਫੌਜ ਦੇ ਕਾਫ਼ਲੇ ‘ਤੇ ਹਮਲਾ ਕੀਤਾ ਸੀ। ਕਾਫ਼ਲੇ ‘ਤੇ ਫਾਇਰਿੰਗ ਜ਼ਿਲ੍ਹੇ ਦੇ ਕਾਜੀਗੁੰਡ ਇਲਾਕੇ ਵਿਚ ਹੋਈ ਸੀ ਜਿਸ ਵਿਚ ਦੋ ਜਵਾਨ ਸ਼ਹੀਦ ਹੋ ਗਏ ਸਨ ਅਤੇ 5 ਜ਼ਖ਼ਮੀ ਹੋ ਗਏ ਸਨ। ਉਥੇ ਹੀ ਪਾਕਿਸਤਾਨ ਨੇ ਜੰਮੂ-ਕਕਸ਼ਮੀਰ ਦੇ ਪੁੰਜ ਅਤੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਗੋਲੀਬਾਂਦੀ ਦੀ ਉਲੰਘਣਾ ਕੀਤੀ ਸੀ। ਪੁੰਛ ਵਿਚ ਸ਼ੁੱਕਰਵਾਰ ਰਾਤ 11 ਵਜੇ ਪਾਕਿ ਵੱਲੋਂ ਮੋਰਟਾਰ ਦਾਗੇ ਗਏ। ਕ੍ਰਿਸ਼ਨਾ ਘਾਟੀ ਸੈਕਟਰ ਵਿਚ ਸ਼ਨੀਵਾਰ ਫਾਇਰਿੰਗ ਕੀਤੀ ਗਈ ਜਿਸ ਦਾ ਭਾਰਤ ਵੱਲੋਂ ਕਰਾਰਾ ਜਵਾਬ ਦਿੱਤਾ ਗਿਆ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *