Breaking News
Home / Breaking News / ਬਲਵੀਰ ਸਿੰਘ ਬਣਿਆ ਈਸਟ ਕੋਸਟ ‘ਚ ਵੱਡੇ ਅਹੁਦੇ ‘ਤੇ ਪੁੱਜਣ ਵਾਲਾ ਪਹਿਲਾ ਪੰਜਾਬੀ

ਬਲਵੀਰ ਸਿੰਘ ਬਣਿਆ ਈਸਟ ਕੋਸਟ ‘ਚ ਵੱਡੇ ਅਹੁਦੇ ‘ਤੇ ਪੁੱਜਣ ਵਾਲਾ ਪਹਿਲਾ ਪੰਜਾਬੀ

ਨਿਊਜਰਸੀ, 12 ਨਵੰਬਰ (ਪੱਤਰ ਪ੍ਰੇਰਕ) :  ਈਸਟ ਕੋਸਟ ਦੇ ਬਰਲਿੰਗਟਨ ਕਾਉਂਟੀ ‘ਚ ਫਰੀ ਹੋਲਡਰ ਦੀ ਚੋਣ ਹੋਈ, ਜਿਸ ਦਾ ਮੈਂਬਰ ਬਣਨ ਦਾ ਮਾਣ ਪਹਿਲੀ ਵਾਰ ਕਿਸੇ ਪੰਜਾਬੀ ਨੂੰ ਮਿਲਿਆ ਹੈ। ਬਲਬੀਰ ਸਿੰਘ ਨੇ ਕਿਹਾ ਕਿ ਉਹ ਇਸ ਕਾਉਂਟੀ ‘ਚ ਸਰਕਾਰ ਦੇ ਮੈਂਬਰ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ। ਬਲਬੀਰ ਸਿੰਘ ਬਰਲਿੰਗਟਨ ਟਾਊਨਸ਼ਿਪ ਐਜੂਕੇਸ਼ਨ ਬੋਰਡ ਦੇ ਮੈਂਬਰ ਵੀ ਹਨ ਤੇ ਡਿਸਟ੍ਰਿਕਟ ਫਾਈਨਾਂਸ ਕਮੇਟੀ ਦੇ ਚੇਅਰਮੈਨ ਵੀ। ਬਲਬੀਰ ਸਿੰਘ ਸਰਕਾਰੀ ਸਕੂਲ ‘ਚ ਮੈਥ ਟੀਚਰ ਅਤੇ ਬਰਲਿੰਗਟਨ ਕਾਉਂਟੀ ਦੇ ਰੋਵਨ ਕਾਲਜ ‘ਚ ਪਾਰਟ ਟਾਈਮ ਲੈਕਚਰਾਰ ਵੀ ਹਨ। ਉਨ੍ਹਾਂ ਪੀ.ਐਚ.ਡੀ. ਮਾਸਟਰਜ਼ ਇਨ ਸਾਇੰਸ ,ਬੀ .ਏ ਨਿਊੁਜਰਸੀ ਦੀ (ਰਟਗਰ) ਯੂਨੀਵਰਸਿਟੀ ਤੋਂ ਕੀਤੀ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *