Home / India / ਬਰਤਾਨੀਆ ਦੇ ਹਵਾਈ ਅੱਡਿਆਂ ਅਤੇ ਪ੍ਰਮਾਣੂ ਸਟੇਸ਼ਨਾਂ ਲਈ ਅਲਰਟ ਜਾਰੀ

ਬਰਤਾਨੀਆ ਦੇ ਹਵਾਈ ਅੱਡਿਆਂ ਅਤੇ ਪ੍ਰਮਾਣੂ ਸਟੇਸ਼ਨਾਂ ਲਈ ਅਲਰਟ ਜਾਰੀ

ਲੰਡਨ, 2 ਅਪ੍ਰੈਲ (ਪੱਤਰ ਪ੍ਰੇਰਕ) :  ਬ੍ਰਿਟੇਨ ਦੇ ਪ੍ਰਮਾਣੂੰ ਕੇਂਦਰਾਂ ਅਤੇ ਹਵਾਈ ਅੱਡਿਆਂ ਨੂੰ ਸੰਭਾਵਿਤ ਅੱਤਵਾਦੀ ਹਮਲਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਨੂੰ ‘ਸਥਿਤੀਆਂ ਨਾਲ ਨਜਿੱਠਣ ਲਈ ਤਿਆਰ’ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਡਰ ਹੈ ਕਿ ਹੈਕਰ ਇਨ੍ਹਾਂ ਦੇ ਸਿਸਟਮਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਸੁਰੱਖਿਆ ਸੇਵਾਵਾਂ ਨੇ ਬੀਤੇ 24 ਘੰਟਿਆਂ ਵਿਚ ਕਈ ਅਲਰਟ ਜਾਰੀ ਕੀਤੇ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀਆਂ ਨੇ ਸਖਤ ਸੁਰੱਖਿਆ ਵਿਚ ਸੰਨ੍ਹ ਲਾਉਣ ਦੇ ਤਰੀਕੇ ਖੋਜ ਲਏ ਹਨ। ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਖਤਰਨਾਕ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਅਤੇ ਹੋਰ ਅੱਤਵਾਦੀ ਸੰਗਠਨਾਂ ਨੇ ਮੋਬਾਈਲ ਫੋਨਾਂ ਅਤੇ ਲੈਪਟਾਪਾਂ ਵਿਚ ਵਿਸਫੋਟਕ ਸਮੱਗਰੀ ਲਗਾਉਣ ਦੇ ਤਰੀਕੇ ਲੱਭ ਲਏ ਹਨ, ਜਿਸ ਨਾਲ ਹਵਾਈ ਅੱਡਿਆਂ ‘ਤੇ ਸੁਰੱਖਿਆ ਜਾਂਚ ਤੋਂ ਬਚਿਆ ਦਾ ਸਕੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਮਰੀਕਾ ਅਤੇ ਬ੍ਰਿਟੇਨ ਨੇ ਕਈ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ‘ਤੇ ਜਹਾਜ਼ ਵਿਚ ਇਲੈਕਟ੍ਰਾਨਿਕ ਵਸਤਾਂ ਲਿਆਉਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਇਸ ਖੁਫੀਆ ਸੂਚਨਾ ਦੇ ਆਧਾਰ ‘ਤੇ ਹੀ ਲਿਆ ਗਿਆ ਹੈ। ਸੂਚਨਾ ਮੁਤਾਬਕ ਅੱਤਵਾਦੀ ਯੂਰਪ ਅਤੇ ਅਮਰੀਕੀ ਹਵਾਈ ਅੱਡਿਆਂ ‘ਤੇ ਜਾਂਚ ਉਪਕਰਣਾਂ ਨੂੰ ਧੋਖਾ ਦੇਣ ਲਈ ਅਜਿਹੇ ਤਰੀਕੇ ਅਪਣਾਅ ਸਕਦੇ ਹਨ। ਇਸ ਗੱਲ ਦਾ ਵੀ ਡਰ ਹੈ ਕਿ ਕੰਪਿਊਟਰ ਹੈਕਰ ਪ੍ਰਮਾਣੂੰ ਸਟੇਸ਼ਨਾਂ ਦੀ ਸੁਰੱਖਿਆ ਵਿਚ ਸੰਨ੍ਹ ਲਗਾ ਕੇ ਵੀ ਖਤਰਨਾਕ ਹਮਲਾ ਕਰ ਸਕਦੇ ਹਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *