Home / Punjab / ਬਠਿੰਡਾ: ਮੁਕਾਬਲੇ ‘ਚ ਹਰਿਆਣਾ ਦਾ ਇਨਾਮੀ ਗੈਂਗਸਟਰ ਅਜੈ ਕੁਮਾਰ ਢੇਰ

ਬਠਿੰਡਾ: ਮੁਕਾਬਲੇ ‘ਚ ਹਰਿਆਣਾ ਦਾ ਇਨਾਮੀ ਗੈਂਗਸਟਰ ਅਜੈ ਕੁਮਾਰ ਢੇਰ

ਬਠਿੰਡਾ,2 ਜੂਨ (ਚ.ਨ.ਸ.) : ਪੁਲਿਸ ਨਾਲ ਹੋਏ ਐਨਕਾਉਂਟਰ ‘ਚ ਇੱਕ ਇਨਾਮੀ ਗੈਂਗਸਟਰ ਮਾਰਿਆ ਗਿਆ, ਜਦਕਿ ਉਸ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਨਕਾਉਂਟਰ ਹਰਿਆਣਾ ਪੁਲਿਸ ਵੱਲੋਂ ਬਠਿੰਡਾ ਜਿਲ੍ਹੇ ਦੇ ਪਿੰਡ ਜਗਾ ਰਾਮ ਤੀਰਥ ‘ਚ ਕੀਤਾ ਗਿਆ। ਮਾਰੇ ਗਏ ਗੈਂਗਸਟਰ ਅਜੇ ਕੁਮਾਰ ਉਰਫ ਕੰਨੂ ‘ਤੇ 5 ਲੱਖ ਦਾ ਇਨਾਮ ਸੀ। ਇਹਨਾਂ ਤੋਂ ਭਾਰੀ ਮਾਤਰਾ ‘ਚ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅੱਜ ਜਗਾ ਰਾਮ ਤੀਰਥ ਦੇ ਸ਼ਮਸ਼ਾਨਘਾਟ ‘ਚ ਸਵੇਰੇ ਕਰੀਬ 8 ਵਜੇ ਅਚਾਨਕ ਗੋਲੀਆਂ ਦਾ ਖੜਾਕ ਸ਼ੁਰੂ ਹੋ ਗਿਆ। ਇਹ ਗੋਲੀਆਂ ਹਰਿਆਣਾ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਚੱਲ ਰਹੀਆਂ ਸਨ। ਕਰੀਬ 11 ਵਜੇ ਇਹ ਗੋਲੀਬਾਰੀ ਬੰਦ ਹੋਈ। ਇਸ ਦੌਰਾਨ ਪੁਲਿਸ ਦੀਆਂ ਗੋਲੀਆਂ ਨਾਲ 5 ਲੱਖ ਦਾ ਇਨਾਮੀ ਹਰਿਆਣਾ ਦਾ ਗੈਂਗਸਟਰ ਅਜੇ ਕੁਮਾਰ ਉਰਫ ਕੰਨੂ ਮਾਰਿਆ ਜਾ ਚੁੱਕਾ ਸੀ। ਉਸ ਦੇ ਬਾਕੀ 3 ਸਾਥੀ ਵੀ ਪੁਲਿਸ ਦੀ ਗ੍ਰਿਫਤ ‘ਚ ਸਨ। ਪੁਲਿਸ ਨੇ ਐਨਕਾਉਂਟਰ ਤੋਂ ਬਾਅਦ ਜਦ ਸਰਚ ਕੀਤੀ ਤਾਂ ਇਹਨਾਂ ਕੋਲੋਂ 2 ਪਿਸਤੌਲ 315 ਬੋਰ, 1 ਪਿਸਤੌਲ 32 ਬੋਰ, 1 ਰਿਵਾਲਵਰ 32 ਬੋਰ, 1 ਰਿਵਾਲਵਰ 9ਐਮ.ਐਮ., 1 ਬੰਦੂਕ 12 ਬੋਰ ਤੇ ਭਾਰੀ ਮਾਤਰਾ ‘ਚ ਕਾਰਤੂਸ ਬਰਾਮਦ ਕੀਤੇ ਗਏ। ਇਸ ਪੂਰੇ ਆਪ੍ਰੇਸ਼ਨ ਦੌਰਾਨ ਬਠਿੰਡਾ ਪੁਲਿਸ ਵੀ ਹਰਿਆਣਾ ਪੁਲਿਸ ਦਾ
ਸਾਥ ਦੇ ਰਹੀ ਸੀ। ਬਠਿੰਡਾ ਦੇ ਐਸ.ਐਸ.ਪੀ. ਸਵਪਨ ਸ਼ਰਮਾ ਮੁਤਾਬਕ ਇਹ ਗੈਂਗਸਟਰ ਹਰਿਆਣਾ ਦੇ ਸੋਨੀਪਤ ਜਿਲ੍ਹੇ ਦੇ ਹਨ। ਇਹਨਾਂ ਖਿਲਾਫ ਕਰੀਬ ਡੇਡ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਇਹ ਬਦਮਾਸ਼ ਸੋਨੀਪਤ ‘ਚ ਫੌਜ ਦੇ ਇੱਕ ਮੇਜਰ ਦੇ ਪਿਤਾ ਅਤੇ ਭਰਾ ਨੂੰ ਗੋਲੀਆਂ ਮਾਰ ਕੇ ਫਰਾਰ ਹੋਏ ਸਨ। ਹਰਿਆਣਾ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ। ਇਸੇ ਦੌਰਾਨ ਇਹ ਬਠਿੰਡਾ ਪਹੁੰਚੇ। ਗ੍ਰਿਫਤਾਰੀ ਲਈ ਪਹੁੰਚੀ ਪੁਲਿਸ ਨੂੰ ਦੇਖਦਿਆਂ ਹੀ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਕਾਰਵਾਈ ‘ਚ ਪੁਲਿਸ ਨੇ ਕੰਨੂ ਨੂੰ ਮਾਰ ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *