Home / Breaking News / ਬਠਿੰਡਾ ‘ਚ ਸੜਕ ਹਾਦਸੇ ਦੌਰਾਨ 2 ਦੀ ਮੌਤ, 1 ਜ਼ਖ਼ਮੀ

ਬਠਿੰਡਾ ‘ਚ ਸੜਕ ਹਾਦਸੇ ਦੌਰਾਨ 2 ਦੀ ਮੌਤ, 1 ਜ਼ਖ਼ਮੀ

ਬਠਿੰਡਾ, 8 ਦਸੰਬਰ  (ਪੱਤਰ ਪ੍ਰੇਰਕ) :  ਸ਼ਹਿਰ ਦੇ ਡੱਬਵਾਲੀ ਮਾਰਗ ‘ਤੇ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤਿੰਨੇ ਨੌਜਵਾਨ ਬਠਿੰਡਾ ਦੇ ਪਿੰਡ ਜੀਦਾ ਦੇ ਰਹਿਣ ਵਾਲੇ ਹਨ। ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਬਠਿੰਡਾ ਰਿਫਾਈਨਰੀ ਵਿੱਚ ਕੰਮ ਕਰਨ ਵਾਲੇ ਉਕਤ ਤਿੰਨੇ ਨੌਜਵਾਨ ਬੀਤੀ ਰਾਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕੰਮ ਤੋਂ ਵਾਪਸ ਆ ਰਹੇ ਸਨ। ਰਸਤੇ ਵਿੱਚ ਅਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ਵਿੱਚ 23 ਸਾਲਾ ਕੁਲਬੀਰ ਸਿੰਘ ਤੇ 24 ਸਾਲਾ ਮਨਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 26 ਸਾਲਾ ਕੁਲਦੀਪ ਗੰਭੀਰ ਜ਼ਖ਼ਮੀ ਹੋ ਗਿਆ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *