Breaking News
Home / India / ਬਜਟ ਸੈਸ਼ਨ : ਸਰਕਾਰ ਤੇ ਵਿਰੋਧੀ ਧਿਰਾਂ ਫਿਰ ਹੋਣਗੀਆਂ ਆਹਮੋ-ਸਾਹਮਣੇ

ਬਜਟ ਸੈਸ਼ਨ : ਸਰਕਾਰ ਤੇ ਵਿਰੋਧੀ ਧਿਰਾਂ ਫਿਰ ਹੋਣਗੀਆਂ ਆਹਮੋ-ਸਾਹਮਣੇ

ਨਵੀਂ ਦਿੱਲੀ, 29 ਜਨਵਰੀ (ਚ.ਨ.ਸ.) : ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ ‘ਚ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਭਾਰੀ ਹੰਗਾਮਾ ਰਹਿਣ ਦੀ ਸੰਭਾਵਨਾ ਹੈ। ਬਜਟ ਸੈਸ਼ਨ ਦਾ ਪਹਿਲਾਂ ਪੜਾਅ 31 ਜਨਵਰੀ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ‘ਚ ਰਾਸ਼ਟਰਪਤੀ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਇਸੇ ਦਿਨ ਆਰਥਿਕ ਸ੍ਰਵੇਖਣ ਪੇਸ਼ ਕੀਤਾ ਜਾਵੇਗਾ ਤੇ ਇਕ ਫਰਵਰੀ ਨੂੰ ਆਮ ਬਜਟ ਪੇਸ਼ ਹੋਵੇਗਾ। ਇਸ ਵਾਰ ਬਜਟ ਸੈਸ਼ਨ ਤੋਂ ਹਟ ਕੇ ਤਿੰਨ ਹਫਤੇ ਪਹਿਲਾਂ ਬੁਲਾਇਆ ਗਿਆ ਹੈ। ਸਰਕਾਰ ਨੇ ਇਹ ਦਲੀਲ ਦਿੰਦਿਆਂ ਬਜਟ ਸੈਸ਼ਨ ਦਾ ਸਮਾਂ ਬਦਲਿਆ ਹੈ ਕਿ ਬਜਟ ਪਾਸ ਹੋਣ ‘ਚ ਮਈ ਤੱਕ ਦਾ ਸਮਾਂ ਲੱਗ ਜਾਂਦਾ ਹੈ ਤੇ ਇਸ ਦੇਰੀ ਕਾਰਨ ਬਜਟ ‘ਚ ਕੀਤੇ ਜਾਣ ਵਾਲੇ ਪ੍ਰਬੰਧ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਹੀ ਲਾਗੂ ਨਹੀਂ ਹੋ ਪਾਉਂਦੇ, ਜਿਸ ਕਾਰਨ ਪ੍ਰਾਜੈਕਟਾਂ ਤੇ ਪ੍ਰੋਗਰਾਮਾਂ ਦੇ ਸ਼ੁਰੂ ਹੋਣ ‘ਚੇ ਦੇਰੀ ਹੋ ਜਾਂਦੀ ਹੈ। ਵਿਰੋਧੀ ਧਿਰਾਂ ਸ਼ੁਰੂ ਤੋਂ ਹੀ ਬਜਟ ਸੈਸ਼ਨ ਪਹਿਲਾਂ ਸੱਦੇ ਜਾਣ ਦਾ ਵਿਰੋਧ ਕਰਦੀਆਂ ਰਹੀਆਂ ਹਨ। ਦੱਸਣਯੋਗ ਹੈ ਕਿ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣ ਨੂੰ ਦੇਖਦੇ ਹੋਏ ਵੀ ਵਿਰੋਧੀ ਧਿਰਾਂ ਬਜਟ ਜਲਦੀ ਪੇਸ਼ ਕਰਨ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਨੇ ਇਸ ਸਬੰਧੀ ਚੋਣ ਕਮਿਸ਼ਨ ਤੇ ਰਾਸ਼ਟਰਪਤੀ ਭਵਨ ਦਾ ਦਰਵਾਜ਼ਾ ਖੜਕਾਇਆ ਸੀ ਪਰ ਚੋਣ ਕਮਿਸ਼ਨ ਨੇ ਸਰਕਾਰ ਨੂੰ ਇਸ ਸ਼ਰਤ ਦੇ ਬਜਟ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਕਿ ਇਸ ‘ਚ ਚੋਣਾਂ ਵਾਲੇ ਸੂਬਿਆਂ ਬਾਰੇ ਕੋਈ ਲੋਕ-ਲੁਭਾਊ ਐਲਾਨ ਨਾ ਕੀਤੇ ਜਾਣ। ਹੁਣ ਵਿਰੋਧੀ ਧਿਰ ਇਸ ਮੁੱਦੇ ਨੂੰ ਸੰਸਦ ‘ਚ ਜ਼ੋਰ-ਸ਼ੋਰ ਨਾਲ ਉਠਾਉਣ ਦੀ ਤਿਆਰੀ ‘ਚ ਹੈ। ਇਸ ਵਾਰ ਦਾ ਆਮ ਬਜਟ ਇਸ ਪੱਖੋਂ ਵੀ ਵੱਖਰਾ ਹੋਵੇਗਾ ਕਿ ਇਸ ‘ਚ ਰੇਲ ਬਜਟ ਵੀ ਸ਼ਾਮਲ ਹੋਵੇਗਾ। ਹੁਣ ਤੱਕ ਰੇਲ ਬਜਟ ਵੱਖਰਾ ਪੇਸ਼ ਕੀਤਾ ਜਾਂਦਾ ਰਿਹਾ ਸੀ। ਸੰਸਦ ਦਾ ਇਹ ਸੈਸ਼ਨ ਵੀ ਸਰਦ ਰੁੱਤ ਇਜਲਾਸ ਦੀ ਤਰ੍ਹਾਂ ਸ਼ੋਰ-ਸ਼ਰਾਬੇ ਵਾਲਾ ਰਹਿਣ ਦੀ ਸੰਭਾਵਨਾ ਹੈ। ਸਰਦ ਰੁੱਤ ਇਜਲਾਸ ਨੋਟਬੰਦੀ ਦੇ ਮੁੱਦੇ ਨੂੰ ਲੈ ਕੇ ਹੰਗਾਮੇ ਦੀ ਭੇਟ ਚੜ ਗਿਆ ਸੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *