Home / India / ਬਜਟ ਇਜਲਾਸ-2017 ਦੀ ਸ਼ੁਰੂਆਤ ਨੋਟਬੰਦੀ ਤੇ ਸਰਜੀਕਲ ਸਟਰਾਈਕ ਵੱਡੇ ਕਦਮ : ਰਾਸ਼ਟਰਪਤੀ

ਬਜਟ ਇਜਲਾਸ-2017 ਦੀ ਸ਼ੁਰੂਆਤ ਨੋਟਬੰਦੀ ਤੇ ਸਰਜੀਕਲ ਸਟਰਾਈਕ ਵੱਡੇ ਕਦਮ : ਰਾਸ਼ਟਰਪਤੀ

ਨਵੀਂ ਦਿੱਲੀ, 31 ਜਨਵਰੀ (ਚ.ਨ.ਸ.) : ਅੱਜ ਬਜਟ ਸੈਸ਼ਨ ਦੇ ਪਹਿਲੇ ਦਿਨ ਦੀ ਸ਼ੁਰੂਆਤ ਹੋ ਗਈ। ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਸੰਸਦ ਭਵਨ ਦੇ ਸੈਂਟਰਲ ਹਾਲ ‘ਚ ਦੋਹਾਂ ਸਦਨਾਂ ਨੂੰ ਸੰਯੁਕਤ ਤੌਰ ‘ਤੇ ਸੰਬੋਧਨ ਕੀਤਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਸ਼ਟਰਪਤੀ ਨੇ ਸਰਕਾਰ ਦੀਆਂ ਨੀਤੀਆਂ ਅਤੇ ਉਪਲੱਬਧੀਆਂ ਦਾ ਲੇਖਾ-ਜੋਖਾ ਦੱਸਿਆ। ਰਾਸ਼ਟਰਪਤੀ ਨੇ ਕਿਹਾ ਕਿ ਇਹ ਇਜਲਾਸ ਇਤਿਹਾਸਕ ਹੈ, ਪਹਿਲੀ ਵਾਰ ਸਮੇਂ ਤੋਂ ਪਹਿਲਾਂ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ।
ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਨੇ ਨੋਟਬੰਦੀ ਨੂੰ ਵੱਡਾ ਫੈਸਲਾ ਦੱਸਦੇ ਹੋਏ ਕਿਹਾ ਕਿ ਨੋਟਬੰਦੀ ਕਾਰਨ ਕਾਲੇ ਧਨ ਅਤੇ ਅੱਤਵਾਦੀ ਸਰਗਰਮੀਆਂ ‘ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਗਈ। 8 ਨਵੰਬਰ ਨੂੰ ਮੇਰੀ ਸਰਕਾਰ ਨੇ ਨੋਟਬੰਦੀ ਦਾ ਵੱਡਾ ਫੈਸਲਾ ਲਿਆ, ਕਾਲੇ ਧਨ ਖਿਲਾਫ ਜੰਗ ‘ਚ ਇਹ ਇਕ ਵੱਡਾ ਫੈਸਲਾ ਸੀ। ਕਾਲੇ ਧਨ ਅਤੇ ਬੇਨਾਮੀ ਜਾਇਦਾਦ ‘ਤੇ ਲਗਾਮ ਕੱਸਣ ਲਈ ਸਰਕਾਰ ਨੇ ਕਈ ਕੰਮ ਕੀਤੇ। ਕਾਲੇ ਧਨ ਲਈ ਮਾਰੀਸ਼ਸ ਮਾਰਗ ਨੂੰ ਬੰਦ ਕੀਤਾ ਗਿਆ। ਕਾਲੇ ਧਨ ‘ਤੇ ਲਗਾਮ ਲਾਉਣ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਸਰਕਾਰ ਨੇ ਡਿਜੀਟਲ ਲੈਣ-ਦੇਣ ਨੂੰ ਵਧਾ ਦਿੱਤਾ ਅਤੇ ਜਲਦੀ ਹੀ ਆਧਾਰ ਭੁਗਤਾਨ ਸਿਸਟਮ ਸ਼ੁਰੂ ਹੋਵੇਗਾ। ਡਿਜੀਟਲ ਲੈਣ-ਦੇਣ ਲਈ ‘ਭੀਮ ਐਪ’ ਬਾਬਾ ਸਾਹਬ ਅੰਬੇਦਕਰ ਨੂੰ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੁਨੀਆ ਲਈ ਸਭ ਤੋਂ ਵੱਡਾ ਖਤਰਾ ਹੈ। ਜੰਮੂ-ਕਸ਼ਮੀਰ ਸਪਾਂਸਰ ਅੱਤਵਾਦ ਦਾ ਸ਼ਿਕਾਰ ਹੈ। ਦੇਸ਼ ਚਾਰ ਦਹਾਕਿਆਂ ਤੋਂ ਅੱਤਵਾਦ ਨਾਲ ਜੂਝ ਰਿਹਾ ਹੈ। ਅਸੀਂ ਦੂਜੇ ਦੇਸ਼ਾਂ ਨਾਲ ਮਿਲ ਕੇ ਅੱਤਵਾਦ ਦਾ ਸਾਹਮਣਾ ਕਰ ਰਹੇ ਹਾਂ। ਸਤੰਬਰ 2016 ‘ਚ ਸਾਡੀ ਸਰਕਾਰ ਨੇ ਸਫਲ ਸਰਜੀਕਲ ਸਟਰਾਈਕ ਕਰਕੇ ਸਰਹੱਦਾਂ ‘ਤੇ ਅੱਤਵਾਦ ਖਿਲਾਫ ਵੱਡਾ ਕਦਮ ਚੁੱਕਿਆ। ਫੌਜ ਦੀ ਬਹਾਦਰੀ ‘ਤੇ ਸਾਨੂੰ ਮਾਣ ਹੈ, ਮੇਰੀ ਸਰਕਾਰ ਨੇ ‘ਵਨ ਰੈਂਕ ਵਨ ਪੈਨਸ਼ਨ’ ਦੀ ਲੰਬੇ ਸਮੇਂ ਤੋ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਗਰੀਬਾਂ ਲਈ ਕੰਮ ਕਰ ਰਹੀ ਹੈ। ਗਰੀਬਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਲਾਈ ਗਈ। ਗ੍ਰਾਮ ਜਯੋਤੀ ਯੋਜਨਾ ਨਾਲ ਪਿੰਡਾਂ ਦਾ ਹਨ੍ਹੇਰਾ ਦੂਰ ਕੀਤਾ ਗਿਆ। ਸਰਕਾਰ ਦੀਆਂ ਉਪਲੱਬਧੀਆਂ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ 26 ਕਰੋੜ ਜਨਧਨ ਖਾਤੇ ਖੋਲ੍ਹੇ ਗਏ। ਸਾਡੀ ਸਰਕਾਰ ਸਾਰਿਆਂ ਨੂੰ ਘਰ ਦੇਣ ਦੀ ਦਿਸ਼ਾ ‘ਚ ਤੇਜ਼ੀ ਨਾਲ ਕੰਮ ਕਰ ਰਹੀ ਹੈ। ਗ੍ਰਾਮ ਜਯੋਤੀ ਯੋਜਨਾ ਤਹਿਤ ਪਿੰਡਾਂ ਦਾ ਹਨ੍ਹੇਰਾ ਦੂਰ ਕੀਤਾ ਜਾ ਰਿਹਾ ਹੈ। 11 ਹਜ਼ਾਰ ਪਿੰਡਾਂ ‘ਚ ਬਿਜਲੀ ਪਹੁੰਚਾਈ ਗਈ। 1.5 ਕਰੋੜ ਲੋਕਾਂ ਨੂੰ ਮੁਫਤ ਗੈਸ ਕੁਨੈਕਸ਼ਨ ਦਿੱਤੇ ਗਏ। 1.2 ਕਰੋੜ ਲੋਕਾਂ ਨੇ ਗੈਸ ਸਬਸਿਡੀ ਛੱਡੀ। ਸਾਡੀ ਸਰਕਾਰ ਦਾ ਟੀਚਾ ਸਭ ਦਾ ਸਾਥ ਸਭ ਦਾ ਵਿਕਾਸ ਹੈ। ਪ੍ਰਣਬ ਮੁਖਰਜੀ ਨੇ ਮੋਦੀ ਸਰਕਾਰ ਦੀ ਕਾਲੇ ਧਨ ਖਿਲਾਫ ਜੰਗ ਨੂੰ ਲੈ ਕੇ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ 13 ਕਰੋੜ ਲੋਕ ਸਮਾਜਿਕ ਸੁਰੱਖਿਆ ਦੀਆਂ ਯੋਜਨਾਵਾਂ ਨਾਲ ਜੁੜੇ, ਮੇਰੀ ਸਰਕਾਰ ਨੇ ਮਹਿਲਾ ਉੱਦਮੀਆਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਫੌਜ ‘ਚ ਵੀ ਮਹਿਲਾਵਾਂ ਨੂੰ ਬਰਾਬਰ ਦਾ ਮੌਕਾ ਮਿਲਿਆ ਹੈ। ਜਣੇਪਾ ਛੁੱਟੀ 12 ਹਫਤੇ ਤੋਂ ਵਧਾ ਕੇ 26 ਹਫਤੇ ਕੀਤੀ ਗਈ। ਪਹਿਲੀ ਵਾਰ 3 ਮਹਿਲਾਵਾਂ ਲੜਾਕੂ ਪਾਇਲਟ ਬਣੀਆਂ। ਨੌਜਵਾਨਾਂ ਦੇ ਹੁਨਰ ਵਿਕਾਸ ਲਈ 24 ਹਜ਼ਾਰ ਕਰੋੜ ਖਰਚ ਕੀਤੇ ਗਏ। ਛੋਟੇ ਉਦਯੋਗਾਂ ਦੇ ਵਿਕਾਸ ਲਈ 2 ਲੱਖ ਕਰੋੜ ਰੁਪਏ ਦਿੱਤੇ ਗਏ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਖੇਤੀ ਦੇ ਵਿਕਾਸ ਲਈ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਸ਼੍ਰੀ ਮੁਖਰਜੀ ਨੇ ਕਿਹਾ ਕਿ 2016 ‘ਚ ਮਾਨਸੂਨ ਵਧੀਆ ਰਹਿਣ ਨਾਲ ਖਰੀਦ ਫਸਲ ਦੀ ਪੈਦਾਵਾਰ ‘ਚ ਵਾਧਾ ਹੋਇਆ, ਰਬੀ ਦੀ ਬੀਜਾਈ ਵੀ ਪਿਛਲੇ ਸਾਲ ਦੀ ਤੁਲਨਾ ‘ਚ ਛੇ ਫੀਸਦੀ ਵਧ ਭੂਮੀ ‘ਤੇ ਕੀਤੀ ਗਈ ਹੈ। ਸਰਕਾਰ ਕਿਸਾਨਾਂ ਨੂੰ ਬੀਜਾਈ ਲਈ ਸਮੇਂ ਨਾਲ ਲੋੜੀਦੀ

ਮਾਤਰਾ ‘ਚ ਉੱਚਿਤ ਮੁੱਲ ‘ਤੇ ਬੀਜ ਅਤੇ ਖਾਦ ਉੱਪਲਬਧ ਕਰਵਾਉਣ ਨਾਲ ਹੀ ਉਨ੍ਹਾਂ ਦੀ ਪੈਦਾਵਾਰ ਦਾ ਬਿਹਤਰ ਮੁੱਲ ਵੀ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸ਼ੁਰੂ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਸਸਤਾ ਲੋਨ ਉਪਲੱਬਧ ਕਰਵਾਉ ਦੇ ਲਈ ਇੰਤਜ਼ਾਮ ਕੀਤੇ ਹਨ। ਕਿਸਾਨ ਕ੍ਰੈਡਿਟ ਕਾਰਡ ਨੂੰ ਰੁਪਏ ਕਾਰਡ ‘ਚ ਤਬਦੀਲ ਕੀਤਾ ਗਿਆ ਹੈ। ਪਿਛਲੇ ਦੋ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਦੇ ਤਹਿਤ 12.07 ਲੱਖ ਹੈਕਟੇਅਰ ਭੂਮੀ ਨੂੰ ਲਿਆਇਆ ਗਿਆ ਹੈ। ਸ਼੍ਰੀ ਮੁਖਰਜੀ ਨੇ ਕਿਹਾ ਕਿ ਦਾਲਾਂ ਦੀਆਂ ਕੀਮਤਾਂ ਨੂੰ ਰੋਕਣ ਲਈ ਕਦਮ ਚੁੱਕੇ ਗਏ। ਦੇਸ਼ ‘ਚ ਦਾਲਾਂ ਦੀ ਪੈਦਾਵਾਰ ਵਧਾਉਣ ਦੀ ਦਿਸ਼ਾਂ ‘ਚ ਕੋਸ਼ਿਸ਼ ਕੀਤੀ ਗਈ। ਕਿਸਾਨਾਂ ਨੂੰ ਦਾਲਾਂ ਦਾ ਉੱਚਿਤ ਮੁੱਲ ਦੇਣ ਦੇ ਨਾਲ ਹੀ 20 ਲੱਖ ਟਨ ਦਾ ਬਫਰ ਸਟਾਕ ਬਣਾਇਆ ਗਿਆ। ਕਿਸਾਨਾਂ ਤੋਂ ਅੱਠ ਲੱਖ ਟਨ ਦਾਲਾਂ ਦੀ ਖਰੀਦ ਕੀਤੀ ਗਈ।

 

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *