Breaking News
Home / Punjab / ਪੰਥ ਪ੍ਰਵਾਨਤ ਰਹਿਤ ਮਰਿਆਦਾ ‘ਤੇ ਉਂਗਲ ਉਠਾਉਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ: ਜਥੇ. ਅਵਤਾਰ ਸਿੰਘ

ਪੰਥ ਪ੍ਰਵਾਨਤ ਰਹਿਤ ਮਰਿਆਦਾ ‘ਤੇ ਉਂਗਲ ਉਠਾਉਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ: ਜਥੇ. ਅਵਤਾਰ ਸਿੰਘ

ਪਟਿਆਲਾ, 17 ਜੂਨ (ਗੁਰਮੁੱਖ ਸਿੰਘ ਰੁਪਾਣਾ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੰਥ ਪ੍ਰਵਾਨਤ ਰਹਿਤ ਮਰਿਆਦਾ ‘ਤੇ ਉਂਗਲ ਉਠਾਉਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਪੰਥ ਦੇ ਮਹਾਨ ਵਿਦਵਾਨਾਂ ਤੇ ਸਿਰਮੌਰ ਸ਼ਖ਼ਸੀਅਤਾਂ ਵਲੋਂ 14 ਸਾਲ ਲਗਾ ਕੇ ਬਣਾਈ ਗਈ ਪੰਥ ਦੀ ਸਰਵ ਪ੍ਰਵਾਨਤ ਮਰਿਆਦਾ ਨੂੰ ਸਾਰੇ ਤਖ਼ਤਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਲੋਂ ਵੀ ਮਾਨਤਾ ਹੈ, ਇਸ ਲਈ ਕਿਸੇ ਡੇਰੇ, ਟਕਸਾਲ ਜਾਂ ਸੰਸਥਾ ਵਲੋਂ ਇਸ ਉਪਰ ਉਜ਼ਰ ਉਠਾਉਣ ਦੀ ਕਾਰਵਾਈ ਨੂੰ ਪੰਥ ਬਰਦਾਸ਼ਤ ਨਹੀਂ ਕਰੇਗਾ। ਅੱਜ ਇਥੇ ਖ਼ਾਲਸਾ ਕਾਲਜ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਟਕਸਾਲ ਨਾਲ ਸਬੰਧਤ ਕਈ ਵਿਦਵਾਨ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਰਹੇ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਹੇ ਪ੍ਰੰਤੂ ਕਿਸੇ ਨੇ ਕਦੇ ਕੋਈ ਅਜਿਹੀ ਗਲ ਨਹੀਂ ਕੀਤੀ ਤੇ ਉਹ ਪੰਥ ਪ੍ਰਵਾਨਤ ਰਹਿਤ ਮਰਿਆਦਾ ‘ਤੇ ਹੀ ਪਹਿਰਾ ਦਿਤਾ। ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਕਿਸੇ ਭਰਮ ਭੁਲੇਖੇ ‘ਚ ਨਾ ਪਵੇ ਤੇ ਇਸੇ ਰਹਿਤ ਮਰਿਆਦਾ ਅਨੁਸਾਰ ਹੀ ਰਹਿਣੀ ਬਹਿਣੀ ਨੂੰ ਢਾਲਿਆ ਜਾਵੇ।
ਉਨ੍ਹਾਂ ਬਾਬਾ ਢੱਡਰੀਆਂ ਵਾਲੇ ਤੇ ਬਾਬਾ ਧੁੰਮਾ ਦਰਮਿਆਨ ਕਿਸੇ ਸੰਭਾਵੀ ਸਮਝੌਤੇ ਬਾਬਤ ਗਠਿਤ ਕੀਤੀ ਜਾਣ ਵਾਲੀ ਕਮੇਟੀ ਦੇ ਮੈਂਬਰ ਨਾ ਮਿਲਣ ਦਾ ਲੁਕਵਾਂ ਇਸ਼ਾਰਾ ਕਰਦਿਆਂ ਕਿਹਾ ਕਿ ਹਾਲੇ ਇਸ ਦੇ
ਗਠਨ ਬਾਬਤ ਵਿਚਾਰ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲੇ ਇਸ ਨੂੰ ਕੁਝ ਹੋਰ ਸਮਾਂ ਲਗਣ ਦੀ ਸੰਭਾਵਨਾ ਹੈ। ਉਂਜ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸਮੁਚਾ ਪੰਥ ਇਹੋ ਚਾਹੁੰਦਾ ਹੈ ਕਿ ਸਿੱਖਾਂ ‘ਚ ਭਰਾ ਮਾਰੂ ਜੰਗ ਨਾ ਹੋਵੇ, ਦੁਫੇੜ ਨਾ ਪਵੇ, ਖਾਨਜੰਗੀ ਨਾ ਹੋਵੇ ਇਸ ਲਈ ਉਹ ਚਾਹੁੰਦੇ ਹਨ ਕਿ ਇਸਦਾ ਫੈਸਲਾ ਜਲਦ ਹੋਵੇ ਤਾਂ ਕਿ ਆਪਸੀ ਏਕਤਾ ਭਾਈਚਾਰਾ ਤੇ ਇਤਫ਼ਾਕ ਬਣਿਆ ਰਹੇ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਹਿਜਧਾਰੀਆਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ‘ਚ ਵੋਟ ਨਾ ਦੇਣ ਬਾਰ ਐਕਟ ਪਾਸ ਹੋ ਗਿਆ ਹੈ ਪਰੰਤੂ ਇਸ ਨੂੰ ਲਾਗੂ ਕਰਨ ਬਾਰੇ ਸੁਪਰੀਮ ਕੋਰਟ ‘ਚ ਮਾਮਲਾ ਹੈ ਤੇ ਉਥੋਂ ਹੀ ਫੈਸਲਾ ਆਵੇਗਾ। ਉਨ੍ਹਾਂ ਕਿਹਾ ਕਿ ਅਜੇ 2011 ਦੀਆਂ ਚੋਣਾਂ ਲਾਗੂ ਹੋਣ ਜਾਂ ਨਾ ਹੋਣ ਬਾਰੇ ਵੀ ਅਜੇ ਫੈਸਲਾ ਸੁਪਰੀਮ ਕੋਰਟ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਲਦ ਹੀ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਨੂੰ ਯੂਨੀਵਰਸਿਟੀ ਬਣਾਉਣ ਜਾ ਰਹੀ ਹੈ ਤੇ ਇਕ ਹੋਰ ਯੂਨੀਵਰਸਿਟੀ ਸ੍ਰੀ ਆਨੰਦਪੁਰ ਸਾਹਿਬ ‘ਚ ਸਥਾਪਤ ਕੀਤੀ ਜਾਵੇਗੀ ਤੇ ਅਗਲੀ ਯੂਨੀਵਰਸਿਟੀ ਖ਼ਾਲਸਾ ਕਾਲਜ ਪਟਿਆਲਾ ਨੂੰ ਬਣਾਇਆ ਜਾਵੇਗਾ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *