Home / Breaking News / ਪੰਜਾਬ-ਹਰਿਆਣਾ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਸੰਭਾਲਣ ਲਈ ਨਹੀਂ ਮਿਲੇਗੀ ਕੋਈ ਸਬਸਿਡੀ : ਰਾਧੇਮੋਹਨ

ਪੰਜਾਬ-ਹਰਿਆਣਾ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਸੰਭਾਲਣ ਲਈ ਨਹੀਂ ਮਿਲੇਗੀ ਕੋਈ ਸਬਸਿਡੀ : ਰਾਧੇਮੋਹਨ

ਨਵੀਂ ਦਿੱਲੀ, 10 ਨਵੰਬਰ (ਪੱਤਰ ਪ੍ਰਰੇਕ) :  ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਪੰਜਾਬ ਤੇ ਹਰਿਆਣਾ ਵੱਲੋਂ ਕੀਤੀ ਜਾ ਰਹੀ ਫ਼ਸਲਾਂ ਦੀ ਰਹਿੰਦ-ਖੂੰਹਦ ਸੰਭਾਲਣ ਲਈ ਸਬਸਿਡੀ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਫ਼ਸਲਾਂ ਦਾ ਫੋਕਟ ਸੰਭਾਲਣ ਲਈ ਯੋਗ ਮੁਆਵਜ਼ਾ ਦੇਣ ਲਈ ਅਰਜ਼ੋਈ ਕੀਤੀ ਸੀ। ਇਸ ਦੌਰਾਨ, ਕੇਂਦਰੀ ਵਾਤਾਵਰਨ ਮੰਤਰੀ ਮਹੇਸ਼ ਸ਼ਰਮਾ ਨੇ ਦਿੱਲੀ ਤੇ ਗੁਆਂਢੀ ਇਲਾਕਿਆਂ ਵਿੱਚ ਵਧੇ ਹੋਏ ਪ੍ਰਦੂਸ਼ਣ ਪੱਧਰ ਨੂੰ ਕਾਬੂ ਵਿੱਚ ਕਰਨ ਲਈ ਦਿੱਲੀ ਸਰਕਾਰ ਵੱਲੋਂ 13 ਨਵੰਬਰ ਤੋਂ ਲਾਗੂ ਪੁਰਾਣੀ ਟਾਂਕ-ਜਿਸਤ ਸਕੀਮ ਨੂੰ ਤੁਗਲਕੀ ਫੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬਿਨਾਂ ਤਿਆਰੀ ਤੋਂ ਕਦਮ ਚੁੱਕਿਆ ਹੈ ਕਿਉਂਕਿ ਲੋਕ ਲਈ ਕੋਈ ਬਦਲਵੀਂ ਸੁਵਿਧਾ ਨਹੀਂ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ‘ਚ ਪੰਜ ਦਿਨਾਂ ਲਈ ਓਡ ਈਵਨ ਲਾਗੂ ਕੀਤਾ ਗਿਆ ਹੈ। ਵਾਤਾਵਰਨ ਮਾਹਰਾਂ ਦੀ ਮੰਨੀਏ ਤਾਂ ਹੱਦੋਂ ਵੱਧ ਵਾਹਨ ਪ੍ਰਦੂਸ਼ਣ, ਉਸਾਰੀ ਕਾਰਨ ਤੇ ਸੜਕਾਂ ‘ਤੇ ਉੱਡਦੀ ਧੂੜ ਅਤੇ ਸਨਅਤੀ ਪ੍ਰਦੂਸ਼ਣ ਆਦਿ ਦਿੱਲੀ ਦੀ ਹਵਾ ਨੂੰ ਪਲੀਤ ਕਰਨ ਦੇ ਪ੍ਰਮੁੱਖ ਕਾਰਨ ਹਨ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *