Home / Breaking News / ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਧੂੜ ਭਰੀ ਹਨ੍ਹੇਰੀ ਤੋਂ ਬਾਅਦ ਬਦਲਿਆ ਮੌਸਮ ਦਾ ਮਿਜਾਜ਼, ਕਈ ਥਾਈਂ ਮੀਂਹ

ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਧੂੜ ਭਰੀ ਹਨ੍ਹੇਰੀ ਤੋਂ ਬਾਅਦ ਬਦਲਿਆ ਮੌਸਮ ਦਾ ਮਿਜਾਜ਼, ਕਈ ਥਾਈਂ ਮੀਂਹ

ਵਿਸ਼ੇਸ਼ ਪ੍ਰਤੀਨਿਧ
================
ਚੰਡੀਗੜ੍ਹ, 12 ਮਈ : ਬੀਤੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਅੱਜ ਲੋਕਾਂ ਨੂੰ ਉਸ ਸਮੇਂ ਰਾਹਤ ਮਿਲੀ ਜਦੋਂ ਅਚਾਨਕ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ। ਪੰਜਾਬ ਦੇ ਕਈ ਇਲਾਕਿਆਂ ‘ਚ ਮੌਸਮ ਦੇ ਅਚਾਨਕ ਬਦਲੇ ਮਿਜਾਜ਼ ਕਾਰਨ ਬਾਰਿਸ਼ ਵੀ ਹੋਈ। ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬੱਦਲ ਦੇ ਚਲਦਿਆਂ ਦਿਨ ‘ਚ ਹੀ ਰਾਤ ਵਰਗਾ ਨਜ਼ਾਰਾ ਦੇਖਣ ਨੂੰ ਮਿਲਿਆ। ਦਿਨ ਦੇ ਸਮੇਂ ਹੀ ਹਨੇਰਾ ਛਾ ਜਾਣ ਕਰਕੇ ਸੜਕਾਂ ‘ਤੇ ਲੋਕਾਂ ਨੂੰ ਲਾਈਟਾਂ ਤੱਕ ਜਲਾਉਣੀਆਂ ਪਈਆਂ। ਸ਼ਾਮ ਦੇ ਚਾਰ ਵਜੇ ਦੇ ਕਰੀਬ ਸਾਰੇ ਪਾਸੇ ਬਲੈਕਆਊਟ ਹੋ ਗਿਆ। ਤੇਜ਼ ਹਵਾਵਾਂ ਵੀ ਚੱਲਣ ਲੱਗੀਆਂ ਹਨ ਅਤੇ ਧੂੜ ਮਿੱਟੀ ਵੀ ਉੱਡ ਰਹੀ ਹੈ। ਤੁਹਾਨੂੰ ਦੱਸ ਦਈਏ ਪਿਛਲੇ ਕਈ ਦਿਨਾਂ ਤੋਂ ਤੂਫਾਨ ਆਉਣ ਦੀ ਚਰਚਾ ਛਿੜੀ ਹੋਈ ਸੀ।
ਇਸੇ ਦੌਰਾਨ ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ‘ਚ ਦੇਸ਼ ਦੇ ਉੱਤਰੀ ਖੇਤਰ ਵਿੱਚ ਮੀਂਹ ਅਤੇ ਹਨ੍ਹੇਰੀ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 13 ਅਤੇ 14 ਮਈ ਨੂੰ ਪੰਜਾਬ ਅਤੇ ਇਸ ਦੇ ਨੇੜਲੇ ਸੂਬਿਆਂ ਦੇ ਕੁਝ ਜ਼ਿਲ੍ਹਿਆਂ ਵਿਚ ਬਰਸਾਤ ਜਾਂ ਬੰਦਾਂਬਾਂਦੀ ਹੋ ਸਕਦੀ ਹੈ ਜਦ ਕਿ 14 ਅਤੇ 15 ਮਈ ਨੂੰ ਵੀ ਬਦਲਵਾਈ ਰਹਿ ਸਕਦੀ ਹੈ। ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿਚ ਐਤਵਾਰ ਨੂੰ ਤੂਫ਼ਾਨ ਅਤੇ ਹਨ੍ਹੇਰੀ ਦੀ ਸ਼ੰਕਾਂ ਪ੍ਰਗਟਾਈ ਗਈ ਹੈ। ਉਥੇ ਹੀ ਰਾਜਸਥਾਨ ਦੇ ਕਈ ਹਿੱਸਿਆਂ ‘ਚ
ਅਗਲੇ ਦੋ ਦਿਨਾਂ ਦੌਰਾਨ ਧੂੜ ਭਰੀ ਹਨ੍ਹੇਰੀ ਆ ਸਕਦੀ ਹੈ। ਪਹਾੜੀ ਸੂਬਿਆਂ ਵਿੱਚ ਆਉਣ ਵਾਲੇ ਤੂਫ਼ਾਨ ਨਾਲ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ।

 

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *