Home / Breaking News / ਪੰਜਾਬ ਸਮੇਤ ਉੱਤਰੀ ਭਾਰਤ ‘ਚ ਬਾਰਸ਼ ਨੇ ਕੀਤਾ ਜਲਥਲ

ਪੰਜਾਬ ਸਮੇਤ ਉੱਤਰੀ ਭਾਰਤ ‘ਚ ਬਾਰਸ਼ ਨੇ ਕੀਤਾ ਜਲਥਲ

ਨਵੀਂ ਦਿੱਲੀ, 13 ਜੁਲਾਈ: ਇਕ ਹਫ਼ਤੇ ਦੇ ਸੋਕੇ ਮਗਰੋਂ ਪੰਜਾਬ ਤੇ ਹਰਿਆਣਾ ‘ਚ ਕਈ ਥਾਈਂ ਭਾਰੀ ਮੀਂਹ ਪਿਆ। ਚੰਡੀਗੜ੍ਹ ‘ਚ ਭਰਪੂਰ ਮੀਂਹ ਸਮੇਤ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਲੁਧਿਆਣਾ, ਮੁਹਾਲੀ, ਰੋਪੜ ਤੇ ਗੁਰਦਾਸਪੁਰ ‘ਚ ਵੀ ਭਾਰੀ ਮੀਂਹ ਪਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨਾਂ ‘ਚ ਹੋਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਲੁਧਿਆਣਾ ਵਿੱਚ ਬਾਰਸ਼ ਨਾਲ ਕੰਧ ਡਿੱਗ ਗਈ। ਕੰਧ ਦੇ ਮਲਬੇ ਹੇਠ ਆ ਕੇ ਦੋ ਕਾਰਾਂ ਤਬਾਹ ਹੋ ਗਈਆਂ। ਉਧਰ, ਦਿੱਲੀ ਤੇ ਐਨਸੀਆਰ ‘ਚ ਭਾਰੀ ਬਾਰਸ਼ ਹੋ ਰਹੀ ਹੈ। ਕਈ ਦਿਨਾਂ ਦੀ ਤਿੱਖੀ ਗਰਮੀ ਤੋਂ ਬਾਅਦ ਹੋਈ ਇਸ ਬਾਰਸ਼ ਨਾਲ ਦਿੱਲੀ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਬਾਰਸ਼ ਨਾਲ ਦਿੱਲੀ ਦੇ ਕਈ ਇਲਾਕਿਆਂ ਸਮੇਤ ਮੁੱਖ ਸਕੱਤਰੇਤ ‘ਚ ਵੀ ਪਾਣੀ ਭਰ ਗਿਆ। ਦੱਸ ਦੇਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਦਫਤਰ ਵੀ ਮੁੱਖ ਸਕੱਤਰੇਤ ‘ਚ ਹੀ ਹੈ। ਇਸ ਤੋਂ ਇਲਾਵਾ ਦਿੱਲੀ ਦੇ ਹੋਰ ਵੀ ਕਈ ਇਲਾਕੇ ਇਸ ਪਹਿਲੀ ਭਾਰੀ ਬਾਰਸ਼ ਨਾਲ ਹੀ ਪਾਣੀ-ਪਾਣੀ ਹੋ ਗਏ ਹਨ। ਅਚਾਨਕ ਆਏ ਇਸ ਮੀਂਹ ਨਾਲ ਮੰਡੀ ਹਾਊਸ, ਕਰੋਲ ਬਾਗ, ਨਿਜ਼ਾਮੁਦੀਨ ਈਸਟ, ਨੋਇਡਾ, ਗਾਜ਼ੀਆਬਾਦ, ਫਰੀਦਾਬਾਦ ਸਮੇਤ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਪਾਣੀ ਖੜ੍ਹਾ ਹੋਣ ਕਾਰਨ ਦਿੱਲੀ ਦੇ ਕਈ ਇਲਾਕਿਆਂ ‘ਚ ਭਾਰੀ ਜਾਮ ਦੇਖਣ ਨੂੰ ਮਿਲਿਆ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *