Home / Breaking News / ਪੰਜਾਬ ਸਣੇ ਉੱਤਰੀ ਭਾਰਤ ‘ਚ  ਮੋਹਲੇਧਾਰ ਬਾਰਸ਼ ਦੀ ਭਵਿੱਖਬਾਣੀ

ਪੰਜਾਬ ਸਣੇ ਉੱਤਰੀ ਭਾਰਤ ‘ਚ  ਮੋਹਲੇਧਾਰ ਬਾਰਸ਼ ਦੀ ਭਵਿੱਖਬਾਣੀ

ਚੰਡੀਗੜ੍ਹ, 11 ਜੁਲਾਈ: ਮੌਸਮ ਵਿਭਾਗ ਨੇ ਮਾਨਸੂਨ ਦੀਆਂ ਸਰਗਰਮੀਆਂ ਵਾਲੇ ਇਲਾਕਿਆਂ ਦੀ ਸਥਿਤੀ ਵਿੱਚ ਕੋਈ ਬਦਲਾਅ ਨਾ ਹੋਣ ਦਾ ਸੰਕੇਤ ਦਿੰਦਿਆਂ ਤੱਟਵਰਤੀ ਕਰਨਾਟਕ, ਕੇਰਲ, ਸੌਰਾਸ਼ਟਰ, ਉਤਰਾਖੰਡ, ਕੋਂਕਣ ਤੇ ਗੋਆ ਦੇ ਕੁਝ ਸਥਾਨਾਂ ਵਿੱਚ ਭਾਰੀ ਬਾਰਸ਼, ਪੱਛਮੀ ਮੱਧ ਪ੍ਰਦੇਸ਼ ਤੇ ਦੱਖਣੀ ਗੁਜਰਾਤ ਦੇ ਕੁਝ ਸਥਾਨਾਂ ‘ਤੇ ਤੇਜ਼ ਬਾਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਅਗਲੇ 48 ਘੰਟਿਆਂ ਵਿੱਚ ਆਸਾਮ, ਮੇਘਾਲਿਆ, ਉੜੀਸਾ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ, ਪੂਰਬੀ ਉੱਤਰ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਸੌਰਾਸ਼ਟਰ ਤੇ ਕੇਂਦਰੀ ਮਹਾਰਾਸ਼ਟਰ ਨੇ ਤੇਜ਼ ਬਾਰਸ਼ ਦੀ ਸੰਭਾਵਨਾ ਹੈ। 12 ਤੇ 13 ਜੁਲਾਈ ਨੂੰ ਛੱਡ ਕੇ 16 ਜੁਲਾਈ ਤਕ ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿੱਚ ਬੱਦਲਵਾਈ ਰਹਿਣ ਨਾਲ ਮਾਮੂਲੀ ਬਾਰਸ਼ ਦੀ ਸੰਭਾਵਨਾ ਹੈ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *