Home / India / ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਵੱਲੋਂ ਨਵੀਂ ਟੀਮ ਦਾ ਐਲਾਨ

ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਵੱਲੋਂ ਨਵੀਂ ਟੀਮ ਦਾ ਐਲਾਨ

ਚੰਡੀਗੜ੍ਹ, 24 ਜੁਲਾਈ (ਚ.ਨ.ਸ.) :  ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਵਲੋਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਆਪਣੀ ਟੀਮ ਦਾ ਐਲਾਨ ਕੀਤਾ ਗਿਆ ਹੈ। ਸਾਂਪਲਾ ਵਲੋਂ 8 ਉਪ ਪ੍ਰਧਾਨ, ਇਕ ਸੰਗਠਨ ਜਨਰਲ ਸਕੱਤਰ ਸਮੇਤ 2 ਜਨਰਲ ਸਕੱਤਰ, 8 ਸਕੱਤਰ, ਮੀਡੀਆ ਸਕੱਤਰ, ਖਜ਼ਾਨਚੀ, ਦਫਤਰ ਸਕੱਤਰ ਸਮੇਤ ਮਹਿਲਾ ਮੋਰਚਾ, ਐਸ. ਸੀ. ਮੋਰਚਾ ਅਤੇ ਕਿਸਾਨ ਮੋਰਚਾ ਦੇ ਪੰਜਾਬ ਪ੍ਰਧਾਨ ਦਾ ਐਲਾਨ ਕੀਤਾ ਗਿਆ ਹੈ। ਇਸ ਟੀਮ ਵਿਚ ਹਰਜੀਤ ਸਿੰਘ ਗਰੇਵਾਲ, ਅਨੀਲ ਸਰੀਨ, ਰਾਜੇਸ਼ ਰਾਠੌਰ, ਰਾਜ ਕੁਮਾਰ ਪਾਠੀ, ਸੰਦੀਪ ਰਿਨਵਾ ਅਬੋਹਰ, ਉਮੇਸ਼ ਸਾਕਰ, ਅਰਚਨਾ ਦੱਤ, ਇਕਬਾਲ ਸਿੰਘ ਲਾਲਪੁਰਾ ਉਪ ਪ੍ਰਧਾਨ ਹੋਣਗੇ। ਜਦਕਿ ਦਿਨੇਸ਼ ਕੁਮਾਰ ਨੂੰ ਸੰਗਠਨ ਸਕੱਤਰ ਸਮੇਤ ਮਨਜੀਤ ਸਿੰਘ ਰਾਏ, ਕੇਵਲ ਕੁਮਾਰ ਨੂੰ ਜਰਨਲ ਸਕੱਤਰ ਲਗਾਇਆ ਗਿਆ ਹੈ। ਸੁਭਾਸ਼ ਸ਼ਰਮਾ, ਵਿਨੀਤ ਜੋਸ਼ੀ, ਅਮਨਦੀਪ ਪੁੰਨੀਆ, ਸ੍ਰੀਮਤੀ ਵੀਰਾਨ ਬਾਲੀ, ਅਨਿਲ ਸੱਚਰ, ਵਿਜੈ ਪੁਰੀ, ਰੇਨੂ ਥਾਪਰ ਅਤੇ ਜੈ ਸ੍ਰੀ ਗੁਲਾਟੀ ਨੂੰ ਸਕੱਤਰ ਲਾਇਆ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਦੀਵਾਨ ਅਮਿਤ ਅਰੋੜਾ ਨੂੰ ਮੀਡੀਆ ਸਕੱਤਰ, ਸੁਬੋਧ ਵਰਮਾ ਨੂੰ ਸਹਾਇਕ ਮੀਡੀਆ ਸਕੱਤਰ, ਗੁਰਦੇਵ ਸ਼ਰਮਾ ਨੂੰ ਖਜ਼ਾਨਚੀ ਅਤੇ ਆਦਰਸ਼ ਭਾਟੀਆ ਨੂੰ ਸਹਾਇਕ ਖਜ਼ਾਨਚੀ ਬਣਾਇਆ ਗਿਆ ਹੈ। ਰਾਮ ਕੁਮਾਰ ਭਾਟੀਆ ਨੂੰ ਦਫਤਰ ਸਕੱਤਰ, ਮੋਨਾ ਜੈਸਵਾਲ ਨੂੰ ਮਹਿਲਾ ਵਿੰਗ ਦੀ ਪ੍ਰਧਾਨਗੀ ਦਿੱਤੀ ਗਈ ਹੈ। ਮਨਜੀਤ ਸਿੰਘ ਬੱਲੀ ਨੂੰ ਐਸ. ਸੀ. ਮੋਰਚਾ ਅਤੇ ਸੁਖਪਾਲ ਨਨੂੰ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *