Home / Breaking News / ਪੰਜਾਬ ਨਹੀਂ ਰਿਹਾ ਨਿਵੇਸ਼ਕਾਰਾਂ ਲਈ ਪਹਿਲੀ ਪਸੰਦ

ਪੰਜਾਬ ਨਹੀਂ ਰਿਹਾ ਨਿਵੇਸ਼ਕਾਰਾਂ ਲਈ ਪਹਿਲੀ ਪਸੰਦ

ਚੰਡੀਗੜ੍ਹ, 12 ਜੁਲਾਈ:ਪੰਜਾਬ ਦੀ ਇੰਡਸਟਰੀ ਦਾ ਮਾੜਾ ਦੌਰ ਚੱਲ ਰਿਹਾ ਹੈ, ਇਸ ਦੇ ਪੁਖ਼ਤਾ ਸਬੂਤ ਵੀ ਹੁਣ ਦੇਖਣ ਨੂੰ ਮਿਲ ਰਹੇ ਹਨ। ਕਿਸੇ ਵੇਲੇ ਪੰਜਾਬ, ਕੰਮ ਦੀ ਸੁਵਿਧਾ ਨੂੰ ਮੁਹੱਈਆ ਕਰਵਾਉਣ ਲਈ ਪਹਿਲੇ ਤੇ ਦੂਜੇ ਨੰਬਰ ‘ਤੇ ਹੁੰਦਾ ਸੀ ਤੇ ਹੁਣ ਨਵੀਂ ਜਾਰੀ ਕੀਤੀ ਗਈ ਰੇਟਿੰਗ ਵਿੱਚ ਪੰਜਾਬ ਨੂੰ ਵੱਡਾ ਝਟਕਾ ਲੱਗਿਆ ਹੈ। ਕਾਰੋਬਾਰੀਆਂ ਨੂੰ ਸੁਖਾਵਾਂ ਮਾਹੌਲ (ਈਜ਼ ਆਫ ਡੂਇੰਗ ਬਿਜ਼ਨਸ) ਦੇਣ ਦੇ ਮਾਮਲੇ ਵਿੱਚ ਪੰਜਾਬ 2015 ਵਿੱਚ ਪਹਿਲੇ ਤੇ 2016 ਵਿੱਚ ਦੂਜੇ ਨੰਬਰ ਤੋਂ ਹੁਣ 2017 ਵਿੱਚ 20ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਹ ਰੈਂਕਿੰਗ ਬੀਤੇ ਦਿਨੀਂ ਜਾਰੀ ਕੀਤੀ ਗਈ ਸੀ। ਪੰਜਾਬ ਦੀ ਇਸ ਰੈਂਕਿੰਗ ਵਿੱਚ ਨਿਵਾਣ ਹੋਣ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਸਰਕਾਰ ਦਾ ਆਪਣੀਆਂ ਸੇਵਾਵਾਂ ਨੂੰ ਆਨਲਾਈਨ ਪੇਸ਼ ਕਰਨ ਵਿੱਚ ਫੇਲ੍ਹ ਹੋਣਾ ਦੱਸਿਆ ਗਿਆ ਹੈ। ਸੂਬੇ ਦੀ ਰੈਂਕਿੰਗ ‘ਚ ਆਈ ਇਸ ਗਿਰਾਵਟ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਆਪਣੀਆਂ ਉਦਯੋਗਕ ਨੀਤੀਆਂ ਲਾਗੂ ਕਰਨ ਵਿੱਚ ਅਸਮਰਥ ਰਹੀ ਹੈ। ਇਸ ਨਾਲ ਸੂਬਾ ਸਰਕਾਰ ਨੂੰ ਵੀ ਝਟਕਾ ਲੱਗਾ ਹੈ, ਜੋ ਸੂਬੇ ਦੀ ਖਰਾਬ ਅਰਥ ਵਿਵਸਥਾ ਨੂੰ ਉੱਪਰ ਚੁੱਕਣ ਲਈ ਲਗਾਤਾਰ ਨਿਵੇਸ਼ਕਾਰਾਂ ਨੂੰ ਆਕ੍ਰਸ਼ਿਤ ਕਰ ਰਹੀ ਹੈ। 2015 ਵਿੱਚ ਨਵਾਂ ਕਾਰੋਬਾਰ ਸਥਾਪਤ ਕਰਨ ਦੀ ਸ਼੍ਰੇਣੀ ਵਿੱਚ ਪੰਜਾਬ ਨੂੰ ਵਪਾਰ ਕਰਨ ਵਿੱਚ ਆਸਾਨੀ ਲਈ ਉੱਤਮ ਸੂਬਿਆਂ ਵਿੱਚ ਚੁਣਿਆ ਗਿਆ ਸੀ। 2016 ਵਿੱਚ ਸੂਬੇ ਨੂੰ ਸਿੰਗਲ ਵਿੰਡੋ ਕਲੀਅਰੈਂਸ ਸੁਵਿਧਾ ਲਾਗੂ ਕਰਨ ਲਈ ਦੇਸ਼ ਦੇ ਟੌਪ ਰਾਜਾਂ ਵਿੱਚ ਸ਼ਾਮਲ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਆਸਾਨ ਵਪਾਰ ਦੇ ਮਾਮਲੇ ਵਿੱਚ ਸੂਬੇ ਦਾ 20ਵੇਂ ਸਥਾਨ ‘ਤੇ ਆ ਡਿੱਗਣ ਦਾ ਮੁੱਖ ਕਾਰਨ ਕਾਰੋਬਾਰ ਕਰਨ ਦੇ ਮਾਪਦੰਡਾਂ ਵਿੱਚ ਬਦਲਾਅ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਨਿਵੇਸ਼ਕਾਂ ਦਾ ਧਿਆਨ ਦੇਣਾ ਸਾਬਤ ਕਰਦਾ ਹੈ ਕਿ ਸੂਬਾ ਅਜੇ ਵੀ ਨਿਵੇਸ਼ ਕਰਨ ਲਈ ਉੱਤਮ ਮੰਜ਼ਿਲ ਹੈ। ਸਰਕਾਰੀ ਅੰਕੜਿਆਂ ਅਨੁਸਾਰ ਦਸੰਬਰ 2013 ਤੋਂ ਜੂਨ 2018 ਦੌਰਾਨ 433,396 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਨਾਲ 643 ਪ੍ਰਸਤਾਵ ਪ੍ਰਾਪਤ ਹੋਏ।
ਅਪ੍ਰੈਲ 2017 ਅਤੇ ਜੂਨ 2018 ਦੇ ਵਿਚਕਾਰ, ਕਾਂਗਰਸ ਸਰਕਾਰ ਨੇ ਕਾਰਜਭਾਰ ਸੰਭਾਲਣ ਦੇ ਬਾਅਦ, 8644 ਕਰੋੜ ਰੁਪਏ ਦੇ ਨਿਵੇਸ਼ ਲਈ 161 ਪ੍ਰਸਤਾਵ

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *