Home / Breaking News / ਪੰਜਾਬ ਦੇ 14 ਐਸ.ਐਸ.ਪੀਜ਼ ਸਮੇਤ 30 ਪੁਲਿਸ ਅਫ਼ਸਰ ਤਬਦੀਲ

ਪੰਜਾਬ ਦੇ 14 ਐਸ.ਐਸ.ਪੀਜ਼ ਸਮੇਤ 30 ਪੁਲਿਸ ਅਫ਼ਸਰ ਤਬਦੀਲ

ਚੰਡੀਗੜ੍ਹ, 11 ਜੁਲਾਈ: ਕੈਪਟਨ ਸਰਕਾਰ ਨੇ ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ ਕੀਤਾ ਹੈ। ਇਸ ਫੇਰਬਦਲ ਤਹਿਤ ਸੂਬੇ ਦੇ 13 ਜ਼ਿਲ੍ਹਿਆਂ ਦੇ ਪੁਲਿਸ ਕਪਤਾਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।  ਸਰਕਾਰ ਨੇ 18 ਆਈ.ਪੀ. ਐਸ. ਅਤੇ 12 ਪੀ.ਪੀ.ਐਸ. ਅਫ਼ਸਰ ਤਬਦੀਲ ਕਰ ਦਿੱਤੇ ਹਨ। ਇਨ੍ਹਾਂ ਵਿੱਚ ਗੈਂਗਸਟਰ ਦਿਲਪ੍ਰੀਤ ਫੜਨ ਵਾਲੀ ਟੀਮ ਦੇ ਮੁਖੀ ਐਸ.ਐਸ.ਪੀ. ਜਲੰਧਰ (ਦਿਹਾਤੀ) ਗੁਰਪ੍ਰੀਤ ਭੁੱਲਰ ਨੂੰ ਬਦਲ ਕੇ ਏ.ਆਈ.ਜੀ. ਕਾਉਂਟਰ ਇੰਟੈਲੀਜੈਂਸ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਐਸ.ਐਸ.ਪੀ. ਪਟਿਆਲਾ, ਬਠਿੰਡਾ, ਫ਼ਾਜ਼ਿਲਕਾ, ਫ਼ਰੀਦਕੋਟ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਬਟਾਲਾ, ਮਾਨਸਾ, ਕਪੂਰਥਲਾ, ਰੂਪਨਗਰ (ਰੋਪੜ), ਸੰਗਰੂਰ, ਲੁਧਿਆਣਾ (ਦਿਹਾਤੀ) ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਰੀ ਸੂਚੀ ਅਨੁਸਾਰ ਮਨਦੀਪ ਸਿੰਘ ਸਿੱਧੂ ਨੂੰ ਐਸ.ਐਸ.ਪੀ. ਪਟਿਆਲਾ ਲਗਾਇਆ ਗਿਆ ਹੈ ਜਦ ਕਿ ਪਟਿਆਲਾ ਦੇ ਐਸ.ਐਸ.ਪੀ., ਐਸ. ਭੂਪਤੀ ਨੂੰ ਆਈ.ਜੀ. ਵਿਜੀਲੈਂਸ ਬਿਊਰੋ ਵਜੋਂ ਨਿਯੁਕਤ ਕੀਤਾ ਗਿਆ ਹੈ।

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *