Breaking News
Home / Punjab / ਪੰਜਾਬ ਦੇ ਕਿਸਾਨਾਂ ਵਿਚ ਆਤਮਹੱਤਿਆਵਾਂ ਦਾ ਰੁਝਾਨ ਵਧਿਆ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨਾ, ਕੈਪਟਨ ਸਰਕਾਰ ਲਈ ਵੱਡਾ ਚੈਲੰਜ

ਪੰਜਾਬ ਦੇ ਕਿਸਾਨਾਂ ਵਿਚ ਆਤਮਹੱਤਿਆਵਾਂ ਦਾ ਰੁਝਾਨ ਵਧਿਆ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨਾ, ਕੈਪਟਨ ਸਰਕਾਰ ਲਈ ਵੱਡਾ ਚੈਲੰਜ

ਚੰਡੀਗੜ੍ਹ, 19 ਮਈ (ਸਤਿੰਦਰ ਬੈਂਸ) : ਪੰਜਾਬ ਦੇ ਕਰਜ਼ੇ ਵਿਚ ਡੁੱਬੇ ਕਿਸਾਨਾਂ ਵੱਲੋਂ ਆਤਮ ਹੱਤਿਆਵਾਂ ਦਾ ਰੁਝਾਨ ਅਚਾਨਕ ਵਧ ਗਿਆ ਹੈ ਅਤੇ ਪਿਛਲੇ ਦੋ ਮਹੀਨਿਆਂ ਵਿਚ ਲਗਭਗ 45 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਹ ਅੰਕੜੇ ਚਿੰਤਾ ਦਾ ਵਿਸ਼ਾ ਹਨ।
ਪੰਜਾਬ ਦੀਆਂ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ- ਭਾਜਪਾ ਅਤੇ ਆਮ ਆਦਮੀ ਪਾਰਟੀ ਵਲੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਹਾਲਾਂ ਕਿ ਅਕਾਲੀ-ਭਾਜਪਾ ਸਰਕਾਰ ਬਣਨ ਦੇ ਪਹਿਲੇ ਦੋ ਮਹੀਨਿਆਂ ਵਿਚ ਵੀ ਤਾਂ ਕਿਸਾਨਾਂ ਨੇ ਖ਼ੁਦਕਸ਼ੀ ਕੀਤੀ ਸੀ। ਪਿਛਲੇ ਦਸ ਸਾਲਾਂ ਵਿਚ ਇਹ ਰੁਝਾਨ ਜਿਓ ਦਾ ਤਿਓ ਜਾਰੀ ਰਿਹਾ । ਇਕ ਅਨੁਮਾਨ ਅਨੁਸਾਰ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਿਚ 18000 ਤੋਂ 20,000 ਦੇ ਕਰੀਬ ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਖੁਦਕੁਸ਼ੀ ਦੇ ਬਹੁਤੇ ਮਾਮਲੇ ਮਾਲਵਾ ਖੇਤਰ ਤੋਂ ਹੀ ਹਨ। ਅੰਕੜਿਆਂ ਬਾਰੇ ਮਤਭੇਦ ਹੋ ਸਕਦੇ ਹਨ ਪਰ ਅਜਿਹਾ ਰੁਝਾਨ 2002-2007 ਵਿਚ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਵੀ ਚਲਦਾ ਰਿਹਾ। ਕਿਸੇ ਦੀ ਸਰਕਾਰ ਨੇ ਪੰਜਾਬ ਲਈ ਖੇਤੀਬਾੜੀ ਨੀਤੀ ਨਹੀਂ ਬਣਾਈ ਅਤੇ ਨਾ ਹੀ ਇਸ ਸਮੱਸਿਆ ਦੀ ਜੜ੍ਹ ਤਕ ਜਾਣ ਦੀ ਕੋਸ਼ਿਸ਼ ਕੀਤੀ।
ਮੌਜੂਦਾ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕਰਕੇ ਕਿਸਾਨਾਂ ਦੇ ਵੋਟ ਮੰਗੇ ਸਨ ਅਤੇ ਕਿਸਾਨਾਂ ਨੂੰ ਇਕ ਵਚਨਬੱਧਤਾਂ ਪੱਤਰ ਵੀ ਦਿੱਤਾ ਗਿਆ ਸੀ। ਕਾਂਗਰਸ ਸਰਕਾਰ ਦੇ ਵਾਅਦੇ ਮਗਰੋਂ ਕਿਸਾਨਾਂ ਨੂੰ ਇਹ ਆਸ ਬੱਝੀ ਸੀ ਕਿ ਉਨ੍ਹਾਂ ਦੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਮੁਆਫ਼ ਹੋ ਜਾਣਗੇ। ਪਿਛਲੇ ਦੋ ਸਾਲਾਂ ਵਿਚ ਸਹਿਕਾਰੀ ਬੈਂਕਾਂ ਵਲੋਂ ਕਿਸਾਨਾਂ ਨੂੰ 1087 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਸਨ ਜਿਸ ਵਿਚੋਂ ਕਿਸਾਨਾਂ ਨੇ ਲਗਭਗ 500 ਕਰੋੜ ਹੀ ਵਾਪਸ ਕੀਤਾ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਕਰਜ਼ੇ ਦੀ ਵਸੂਲੀ ਲਗਭਗ ਬੰਦ ਹੈ। ਸਹਿਕਾਰੀ ਬੈਂਕਾਂ ਤੋ ਇਲਾਵਾ ਆੜ੍ਹਤੀਆਂ ਦੇ ਵੀ ਭਾਰੀ ਕਰਜ਼ੇ ਕਿਸਾਨਾਂ ਦੇ ਸਿਰ ਪਏ ਹਨ ਅਤੇ ਇਸ ਦਾ ਭਾਰੀ ਵਿਆਜ ਵੀ ਅਦਾ ਕਰਨਾ ਪੈਂਦਾ ਹੈ। ਸਹਿਕਾਰੀ ਬੈਂਕ ਅਤੇ ਆੜ੍ਹਤੀ ਜਦੋਂ ਕਰਜ਼ਾਈ ਕਿਸਾਨ ਦੀ ਜ਼ਮੀਨ ਕੁਰਕ ਕਰਦੇ ਹਨ, ਇਹ ਅਕਸਰ ਖੁਦਕੁਸ਼ੀ ਦਾ ਕਾਰਨ ਬਣਦਾ ਹੈ।
ਹੁਣ ਕਾਂਗਰਸ ਦੀ ਸਰਕਾਰ ਬਣੀ ਨੂੰ ਦੋ ਮਹੀਨੇ ਦਾ ਸਮਾਂ ਹੋ ਗਿਆ ਹੈ ਅਤੇ ਕਿਸਾਨਾਂ ਨੂੰ ਰੌਸ਼ਨੀ ਦੀ ਕੋਈ ਵੀ ਕਿਰਨ ਨਜ਼ਰ ਨਹੀਂ੧ ਆ ਰਹੀ।ਬੀਤੇ ਵੀਰਵਾਰ ਦੀ ਤਿੰਨ ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਇਹ ਤਿੰਨੇ ਹੀ ਸੰਗਰੂਰ ਜ਼ਿਲ੍ਹੇ ਦੇ ਹਨ ਅਤੇ ਘਟ ਜ਼ਮੀਨਾਂ ਦੇ ਮਾਲਕ ਹਨ। ਪਿੰਡ ਮੰਗਵਾਲ ਦੇ ਹਰਜਿੰਦਰ ਸਿੰਘ ਕੋਲ ਕੇਵਲ ਸਾਡੇ ਤਿੰਨ ਏਕੜ ਜਮੀਨ ਹੈ ਅਤੇ ਉਸ ਨੇ ਆਪਣੀ ਭੈਣ ਦਾ ਵਿਆਹ ਕਰਨ ਵੇਲੇ ਵੀ ਕਰਜ਼ਾ ਚੁੱਕਿਆ। ਉਸ ਦੇ ਸਿਰ 30 ਲੱਖ ਦਾ ਕਰਜ਼ਾ ਸੀ। ਇਸੇ ਤਰਾਂ ਇਕ ਹੋਰ ਕਿਸਾਨ ਹਰਦੇਵ ਸਿੰਘ ਕੋਲ ਵੀ ਚਾਰ ਏਕੜ ਜਮੀਨ ਸੀ ਅਤੇ ਭਾਰੀ ਕਰਜ਼ਾ ਸੀ।

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨਾ ਇਕ ਵੱਡੀ ਚੁਣੌਤੀ ਹੈ। ਪੰਜਾਬ ਸਰਕਾਰ ਨੇ ਹੁਣ ਇਕ ਕਮਿਸ਼ਨ ਬਣਾਇਆ ਹੈ ਕਿ ਕਿਸਾਨਾਂ ਦੇ ਸਿਰ ਕਿੰਨਾ ਕਰਜ਼ਾ ਹੈ ਅਤੇ ਕਿਹੜੇ ਕਿਸਾਨਾਂ ਦੇ ਸਿਰ ਕਿੰਨ੍ਹਾਂ ਕਰਜ਼ਾ ਹੈ ਅਤੇ ਕਿਹੜੇ ਕਰਜ਼ੇ ਮੁਆਫ਼ ਕੀਤੇ ਜਾ ਸਕਦੇ ਹਨ। ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਪਸ਼ਟ ਕੀਤਾ ਹੈ ਕਿ ਸਿਰਫ਼ ਖੇਤੀਬਾੜੀ ਲਈ ਕਰਜ਼ੇ ਹੀ ਮਾਫ਼ ਕੀਤੇ ਜਾਣਗੇ ਅਤੇ ਕਿਸਾਨਾਂ ਵਲੋਂ੧ ਨਿੱਜੀ ਕੰਮਾਂ ਜਾਂ ਵਿਆਹ ਸਾਦੀ ਲਈ ਲਏ ਕਰਜ਼ੇ ਮੁਆਫ਼ ਨਹੀਂ੧ ਹੋਣਗੇ।

ਉਤਰ ਪ੍ਰਦੇਸ ਵਿਚ ਬਣੀ ਭਾਜਪਾ ਦੀ ਸਰਕਾਰ ਨੇ ਵੀ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕੀਤਾ ਹੈ ਅਤੇ ਮੁਆਫ਼ ਕਰਨ ਦਾ ਅਤੇ ਇਕ ਲਖ ਰੁਪਏ ਤਕ ਦੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਮੁਆਫ਼ ਕਰਨ ਦੀ ਯੋਜਨਾ ਹੈ। ਵਿਰੋਧੀ ਪਾਰਟੀਆਂ ਪੰਜਾਬ ਦੀ ਕਾਂਗਰਸ ਸਰਕਾਰ ਉੱਤੇ ਵੀ ਉਤਰ ਪ੍ਰਦੇਸ ਦੀ ਤਰਜ਼ ਉੱਤੇ ਕਰਜ਼ੇ ਮੁਆਫ਼ ਕਰਨ ਦਾ ਦਬਾਅ ਪਾ ਰਹੀਆਂ ਹਨ।

ਭਾਰੀ ਆਰਥਿਕ ਸੰਕਟ ਦਾ ਸ਼ਿਕਾਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੇਂਦਰ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਪੰਜਾਬ ਦੇ ਕਿਸਾਨਾਂ ਲਈ ਵਿਸ਼ੇਸ਼ ਪਕੇਜ ਦਿੱਤਾ ਜਾਵੇ। ਪਰ ਹਾਲੇ ਸੰਭਵ ਨਹੀਂ ਲਗਦਾ ਕਿ ਕੇਂਦਰ ਕੋਈ ਵੀ ਮਦਦ ਕਰੇਗਾ ਅਤੇ ਪੰਜਾਬ ਸਰਕਾਰ ਆਪਣੇ ਬੁਲਬੁਤੇ ਉੱਤੇ ਕਰਜ਼ੇ ਮੁਆਫ਼ ਕਰ ਸਕੇਗੀ।

ਭਾਜਪਾ ਆਗੂ ਵਿਨੀਤ ਜ਼ੋਸੀ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਅਜਿਹੇ ਵਾਅਦੇ ਨਹੀਂ੧ ਕਰਨੇ ਚਾਹੀਦੇ ਸੀ ਜੋ ਪੂਰੇ ਨਹੀਂ੧ ਕੀਤੇ ਜਾ ਸਕਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਿਸਾਨਾਂ ਦੀਆਂ ਆਸਾਂ ਪੂਰੀਆਂ ਨਾ ਹੋਈਆ ਤਾਂ ਅਤਾਂਮ ਹਤਿਆ ਦੀਆ ਘਟਨਾਵਾਂ ਵਿਚ ਹੋਰ ਵਾਧਾ ਹੋ ਸਕਦਾ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *