Home / Punjab / ਪੰਜਾਬ ‘ਚ ਚੋਣ ਪ੍ਰਬੰਧਾਂ ਨੂੰ ਲੈ ਕੇ ਵੀ. ਕੇ. ਸਿੰਘ ਵੱਲੋਂ ਉੱਚ ਪੱਧਰੀ ਮੀਟਿੰਗ

ਪੰਜਾਬ ‘ਚ ਚੋਣ ਪ੍ਰਬੰਧਾਂ ਨੂੰ ਲੈ ਕੇ ਵੀ. ਕੇ. ਸਿੰਘ ਵੱਲੋਂ ਉੱਚ ਪੱਧਰੀ ਮੀਟਿੰਗ

ਚੰਡੀਗੜ੍ਹ੍ਹ 28 ਜਨਵਰੀ (ਚ.ਨ.ਸ.) :ਅੱਜ ਇਥੇ ਪੰਜਾਬ ਭਵਨ ਵਿਖੇ ਸੂਬੇ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਸਬੰਧੀ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਮੁੱਖ ਚੋਣ ਅਫਸਰ, ਪੰਜਾਬ ਸ੍ਰੀ ਵੀ. ਕੇ. ਸਿੰਘ, ਡਾਇਰੈਕਟਰ ਜਨਰਲ ਸੀ ਆਰ.ਪੀ.ਐਫ., ਸ੍ਰੀ ਦੂਰਗਾ ਪ੍ਰਸਾਦ ਕੌੜੇ, ਡੀ ਜੀ ਪੀ ਪੰਜਾਬ ਸ੍ਰੀ ਸੁਰੇਸ਼ ਅਰੋੜਾ, ਵਧੀਕ ਡੀ. ਬੀ. ਐਸ. ਐਫ. ਸ੍ਰੀ ਕੇ. ਐਨ. ਚੌਬੇ, ਵਧੀਕ ਡੀ. ਜੀ. ਪੀ. ਅਤੇ ਪੁਲਿਸ ਨੋਡਲ ਅਫਸਰ ਚੋਣ, ਪੰਜਾਬ ਸ੍ਰੀ ਵੀ. ਕੇ. ਭਾਵਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਨ੍ਹਾਂ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਕੇਂਦਰੀ ਪੁਲਿਸ ਬਲ ਦੇ ਹੋਰ ਅਧਿਕਾਰੀ ਵੀ ਮੀਟਿੰਗ ਵਿਚ ਹਾਜ਼ਰ ਸਨ। ਇਸ ਮੀਟਿੰਗ ਵਿਚ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀਆਂ ਤੈਨਾਤੀਆਂ ਸਬੰਧੀ ਵਿਸ਼ੇਸ਼ ਤੌਰ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹ ਫੈਸਲਾ ਕੀਤਾ ਗਿਆ ਕਿ ਚੋਣਾਂ ਲਈ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਇਸ ਮੀਟਿੰਗ ਵਿਚ ਦੂਜੇ ਏਜੰਡੇ ਅਧੀਨ ਹੋਰ ਸੂਬਿਆਂ ਤੋਂ ਆਏ ਸੁਰੱਖਿਆ ਬਲਾਂ ਲਈ ਕੀਤੇ ਗਏ ਰਹਿਣ ਸਬੰਧੀ ਸੁਖਾਵੇਂ ਪ੍ਰਬੰਧਾਂ ਬਾਰੇ ਵੀ ਵਿਸ਼ੇਸ਼ ਤੌਰ ‘ਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿਚ ਮੈਡੀਕਲ ਐਮਰਜੰਸੀ ਸਬੰਧੀ ਇਹ ਫੈਸਲਾ ਲਿਆ ਗਿਆ ਕੀ ਲੋੜ ਪੈਣ ‘ਤੇ ਭਾਰਤੀ ਚੋਣ ਕਮਿਸ਼ਨ
ਦੀ ਨੀਤੀ ਅਧੀਨ ਡਿਊਟੀ ਤੇ ਤੈਨਾਤ ਪੁਲਿਸ ਅਫਸਰਾਂ ਨੂੰ ਕੈਸ਼ਲੈਸਅਤੇ ਮਿਆਰੀਸਿਹਤਸੇਵਾਵਾਂ ਮੁਹੱਇਆ ਕਰਵਾਈਆਂ ਜਾਣਜਿਸਦਾਸਾਰਾਖਰਚਾਚੋਣਮਸ਼ੀਨਰੀਵਲੋਂ ਚੁੱਕਿਆ ਜਾਵੇਗਾ। ਜੇਕਰ ਜ਼ਰੂਰਤਪੈਂਦੀ ਹੈ ਤਾਂ ਜਖਮੀ/ਬਿਮਾਰਵਿਅਕਤੀ ਨੂੰ ਹਸਪਤਾਲ ਪਹੁੰਚਾਉਣ ਲਈਹਵਾਈਐਂਬੂਲੈਂਸਦਾਵੀ ਪ੍ਰਬੰਧ ਕੀਤਾਜਾਵੇਗਾ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *