Breaking News
Home / Politics / ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਜੈਤੋ ‘ਚ ਚੋਣ ਰੈਲੀ ਪੰਜਾਬ ‘ਚ ਸ਼ਾਂਤੀ ਲਈ ਕਾਂਗਰਸ ਸਰਕਾਰ ਜ਼ਰੂਰੀ: ਕੈਪਟਨ

ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਜੈਤੋ ‘ਚ ਚੋਣ ਰੈਲੀ ਪੰਜਾਬ ‘ਚ ਸ਼ਾਂਤੀ ਲਈ ਕਾਂਗਰਸ ਸਰਕਾਰ ਜ਼ਰੂਰੀ: ਕੈਪਟਨ

ਜੈਤੋ, 31 ਜਨਵਰੀ (ਅਸ਼ੋਕ ਧੀਰ,ਸ਼ਮਿੰਦਰ ਅਰੋੜਾ)- ਸੂਬੇ ਦੀ ਸ਼ਾਂਤੀ ਲਈ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਲਿਆਉਣਾ ਬਹੁਤ ਹੀ ਜ਼ਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਹਲਕਾ ਜੈਤੋ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਦੀ ਚੋਣ ਰੈਲੀ ਦੌਰਾਨ ਹਜ਼ਾਰਾਂ ਲੋਕਾ ਨੂੰ ਸੰਬੋਧਨ ਕਰਦਿਆਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪੰਜਾਬ ਇੱਕ ਖੁਸ਼ਹਾਲ ਸੂਬਾ ਸੀ ਪਰ ਅਕਾਲੀ ਭਾਜਪਾ ਸਰਕਾਰ  ਨੇ ਇਸ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ। 90 ਲੱਖ ਵਿਅਕਤੀਆ ਵਿੱਚੋਂ ਪੰਜ ਲੱਖ ਦੇ ਉਪਰ ਅਕਾਲੀ ਦਲ ਬਾਦਲ ਵੱਲੋ ਪਰਚੇ ਦਰਜ ਕਰਵਾਏ ਹੋਏ ਹਨ ਅਤੇ ਕਈਆਂ ਨੂੰ ਥਾਣੇ ਵਿੱਚ ਧੱਕੇ ਨਾਲ ਲਿਜਾ ਕੇ ਅਕਾਲੀ ਦਲ ਵਿੱਚ ਆਉਣ ਲਈ ਮਜਬੂਰ ਕਰ ਦਿੱਤਾ ਹੈ । ਪਰ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਹੁਣ ਇੱਕਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਈਏ । ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਆਪ ਦਾ ਵਜੂਦ ਲਗਾਤਾਰ ਘੱਟਦਾ ਜਾ ਰਿਹਾ ਹੈ ਜਿਸ ਦਾ ਕਾਰਣ ਪੰਜਾਬ ਵਿਰੋਧੀ ਦਿੱਤੇ ਬਿਆਨ ਹਨ, ਇਸ ਮੌਕੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੂਬਾ ਸਿੰਘ ਬਾਦਲ ਦੀ ਸੱਜੀ ਬਾਂਹ ਕਹੇ ਜਾਦੇ ਜਸਵਿੰਦਰ ਸਿੰਘ ਜੱਸਾ, ਇਕਬਾਲ ਸਿੰਘ ਕਾਲੀ, ਪੰਨਾ ਲਾਲ ਜੈਨ, ਰਾਜੀਵ ਗੋਇਲ ਬਿੱਟੂ ਬਾਦਲ, ਨੇ ਅੱਜ ਆਪਣੇ ਸੈਂਕੜੇ ਸਾਥੀਆਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਦਾ ਪੱਲਾ ਫੜਿਆ । ਇਸ ਮੌਕੇ ਤੇ ਇਹਨਾਂ ਨਾਲ ਸੂਰਜ ਭਾਰਦਵਾਜ,
ਪਵਨ ਗੋਇਲ,
ਸਤਪਾਲ ਡੋਡ,ਸੁਨੀਲ ਗਰਗ,ਗੁਰਸੇਵਕ ਸਿੰਘ ਜੈਤੋ, ਲਖਵਿੰਦਰ ਸਿੰਘ ਰੰਧਾਵਾ,ਰਾਜਾ ਭਾਰਦਵਾਜ, ਜਤਿੰਦਰ ਸਿੰਘ ਰੰਧਾਵਾ,ਜੀਵਣ ਟੱਲੇਵਾਲੀਆ (ਬਜੁਰਗ ਕਾਂਗਰਸੀ ਨੇਤਾ), ਜਗਦੀਸ਼ ਲਾਲ ਘਣੀਆਂ, ਸਿਕੰਦਰ ਸਿੰਘ ਮੜਾਕ, ਮੇਹਰ ਸਿੰਘ ਕਰੀਰ ਵਾਲੀ,ਸੁਰਜੀਤ ਕਅਰੋੜਾ, ਘੰਟੀ ਡੋਡ, ਵਿਨੋਦ ਡੋਡ, ਟੋਨੀ ਡੋਡ, ਹਰਦੇਵ ਸਿੰਘ,ਜੋਰਾ ਸਿੰਘ,ਕਾਲਾ ਸੰਘਰੀਆ, ਬਾਬਾ ਸੁਰਜੀਤ ਸਿੰਘ, ਜਸਵਿੰਦਰ ਸਿੰਘ ਸਿੱਖਾਂਵਾਲਾ,ਰਾਜਦੀਪ ਸਿੰਘ ਔਲਖ ਰਾਮੇਆਣਾ,ਜੀਤੂ ਬਾਂਸਲ, ਮਨਪ੍ਰੀਤ ਸੇਖੋਂ,ਕੁਲਦੀਪ ਸਿੰਘ ਨਿਆਮੀਵਾਲਾ ਆਦਿ ਕਾਂਗਰਸੀ ਆਗੂ ਹਾਜਰ ਸਨ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *