Home / Breaking News / ਪੰਜਾਬ ਐਗਜ਼ਿਟ ਪੋਲ ‘ਚ ਕਾਂਗਰਸ ਸਰਕਾਰ ਬਣਨ ਦੀ ਸੰਭਾਵਨਾ

ਪੰਜਾਬ ਐਗਜ਼ਿਟ ਪੋਲ ‘ਚ ਕਾਂਗਰਸ ਸਰਕਾਰ ਬਣਨ ਦੀ ਸੰਭਾਵਨਾ

ਚੰਡੀਗੜ੍ਹ, 9 ਮਾਰਚ (ਚ.ਨ.ਸ.) : ਵੱਖ-ਵੱਖ ਚੈਨਲਾਂ ‘ਤੇ ਵੀਰਵਾਰ ਨੂੰ ਪੰਜਾਬ ਐਗਜ਼ਿਟ ਪੋਲ ਜਾਰੀ ਕੀਤਾ ਗਿਆ ਜਿਸ ਵਿਚ ਪੰਜਾਬ ‘ਚ ਕਾਂਗਰ ਦੀ ਸਰਕਾਰ ਬਣਨ ਦੀ ਸੰਭਾਵਨਾ ਪ੍ਰਗਟਾਈ ਗਈ। ਐਗਜ਼ਿਟ ਪੋਲ ਵਿਚ ਕਾਂਗਰਸ ਨੂੰ 62 ਤੋਂ 71 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ ਜਦ ਕਿ ਆਮ ਆਦਮੀ ਪਾਰਟੀ ਨੂੰ ਦੂਜੇ ਸਥਾਨ ‘ਤੇ ਦਸਦਿਆਂ 42 ਤੋਂ 51 ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਅਨੁਮਾਨ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ 4 ਤੋਂ 7 ਸੀਟਾਂ ਦਿੱਤੀਆਂ ਗਈਆਂ ਹਨ ਜਦ ਕਿ ਹੋਰਾਂ ਨੂੰ 2 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਐਗਜ਼ਿਟ ਪੋਲ ਅਨੁਸਾਰ ਕਾਂਗਰਸ ਨੂੰ 36 ਫੀਸਦੀ, ਆਪ ਨੂੰ 33.5 ਫੀਸਦੀ ਜਦ ਕਿ ਅਕਾਲੀ-ਭਾਜਪਾ ਗਠਜੋੜ ਨੂੰ 17 ਫੀਸਦੀ ਵੋਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਏਬੀਪੀ ਨਿਊਜ਼ ਦੇ ਐਗਜ਼ਿਟ ਪੋਲ ਵਿੱਚ ਕਾਂਗਰਸ ਦੀ ਚੜ੍ਹਤ ਰਹੀ। ਕਾਂਗਰਸ 46 ਤੋਂ 56 ਸੀਟਾਂ ਲੈ ਕੇ ਸਭ ਤੋਂ ਮੋਹਰੀ ਰਹੀ। ਆਮ ਆਦਮੀ ਪਾਰਟੀ 36 ਤੋਂ 46 ਸੀਟਾਂ ਨਾਲ ਦੂਜੇ ਨੰਬਰ ‘ਤੇ। ਸੱਤਾਧਿਰ ਅਕਾਲੀ ਦਲ-ਬੀਜੇਪੀ ਨੂੰ ਇਸ ਵਾਰ 19 ਤੋਂ 27 ਸੀਟਾਂ ‘ਤੇ ਹੀ ਸਿਮਟਦੀ ਦਿੱਸੀ । ਜੇਕਰ ਮਾਝੇ, ਮਾਲਵੇ ਤੇ ਦੁਆਬੇ ਦੀ ਗੱਲ ਕਰੀਏ ਤਾਂ ਤਸਵੀਰ ਕੁਝ ਇਸ ਤਰ੍ਹਾਂ ਬਣਦੀ ਹੈ। ਮਾਝੇ ਦੀਆਂ 25 ਸੀਟਾਂ ਵਿੱਚੋਂ ਕਾਂਗਰਸ ਨੂੰ 13 ਤੋਂ 19, ਆਮ ਆਦਮੀ ਪਾਰਟੀ ਨੂੰ 2 ਤੋਂ 6 ਤੇ ਅਕਾਲੀ ਦਲ-ਬੀਜੇਪੀ ਨੂੰ 3 ਤੋਂ 7 ਸੀਟਾਂ ਜਾਂਦੀਆਂ ਦਿੱਸ ਰਹੀਆਂ ਹਨ। ਦੁਆਬੇ ਦੀਆਂ 23 ਸੀਟਾਂ ਵਿੱਚੋਂ ਕਾਂਗਰਸ ਨੂੰ 6 ਤੋਂ 10, ਆਮ ਆਦਮੀ ਪਾਰਟੀ ਨੂੰ 7 ਤੋਂ 11 ਤੇ ਅਕਾਲੀ ਦਲ ਬੀਜੇਪੀ ਨੂੰ 4 ਤੋਂ 8 ਸੀਟਾਂ ਮਿਲ ਰਹੀਆਂ ਹਨ। ਸਭ ਤੋਂ ਜ਼ਿਆਦਾ 69 ਸੀਟਾਂ ਵਾਲੇ ਮਾਲਵੇ ਵਿੱਚ ਕਾਂਗਰਸ ਨੂੰ 23 ਤੋਂ 31, ਆਮ ਆਦਮੀ ਪਾਰਟੀ ਨੂੰ 24 ਤੋਂ 32 ਤੇ ਅਕਾਲੀ ਦਲ-ਬੀਜੇਪੀ ਨੂੰ 9 ਤੋਂ 15 ਸੀਟਾਂ ਮਿਲ ਰਹੀਆਂ ਹਨ। ਵੋਟ ਫੀਸਦੀ ਦੀ ਗੱਲ ਕਰੀਏ ਤਾਂ ਮਾਲਵੇ ਵਿੱਚ ਕਾਂਗਰਸ ਨੂੰ 34, ਆਮ ਆਦਮੀ ਪਾਰਟੀ ਨੂੰ 33 ਤੇ ਅਕਾਲੀ ਦਲ ਨੂੰ 25 ਫੀਸਦੀ ਵੋਟ ਪਈ ਹੈ। ਮਾਝਾ ਵਿੱਚ ਕਾਂਗਰਸ ਨੂੰ 40 ਫੀਸਦੀ ਆਮ ਆਦਮੀ ਪਾਰਟੀ ਨੂੰ 23 ਫੀਸਦੀ ਤੇ ਅਕਾਲੀ ਦਲ ਨੂੰ 26 ਫੀਸਦੀ
ਵੋਟ ਮਿਲੀ ਹੈ। ਦੁਆਬੇ ਵਿੱਚ
ਕਾਂਗਰਸ ਨੂੰ 29, ਆਮ ਆਦਮੀ ਪਾਰਟੀ ਨੂੰ 32 ਫੀਸਦੀ ਤੇ ਅਕਾਲੀ ਦਲ-ਬੀਜੇਪੀ ਨੂੰ 24 ਫੀਸਦੀ ਵੋਟ ਮਿਲੀ ਹੈ।
ਆਜ ਤੱਕ : ਅਕਾਲੀ+ਭਾਜਪਾ 4 ਤੋਂ 7, ਕਾਂਗਰਸ ਨੂੰ 62 ਤੋਂ 71, ਆਪ ਨੂੰ 42-51 ਤੇ ਹੋਰ 02
ਇੰਡੀਆ ਨਿਊਜ਼ :- ਅਕਾਲੀ+ਭਾਜਪਾ 7, ਕਾਂਗਰਸ 55 ਤੇ ਆਪ 55
ਨਿਊਜ਼ ਐਕਸ :- ਅਕਾਲੀ-ਭਾਜਪਾ 7, ਕਾਂਗਰਸ 55 ਤੇ ਆਪ 55
ਨਿਊਜ਼ 24 :- ਅਕਾਲੀ 9, ਕਾਂਗਰਸ 54, ਆਪ 54
ਜ਼ੀ ਨਿਊਜ਼ :- ਅਕਾਲੀ+ਭਾਜਪਾ 5-13, ਕਾਂਗਰਸ 41-49, ਆਪ 59-67 ਤੇ ਹੋਰ 0-3
ਇੰਡੀਆ ਟੀ.ਵੀ. :- ਅਕਾਲੀ 5-13, ਆਪ 59-67, ਕਾਂਗਰਸ 41-49, ਹੋਰ-03

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *