Home / Breaking News / ਪ੍ਰੋਵੀਡੈਂਟ ਫੰਡ ‘ਤੇ ਮਿਲੇਗਾ ਘੱਟ ਵਿਆਜ

ਪ੍ਰੋਵੀਡੈਂਟ ਫੰਡ ‘ਤੇ ਮਿਲੇਗਾ ਘੱਟ ਵਿਆਜ

ਬੰਗਲੁਰੂ, 19 ਦਸੰਬਰ (ਚ.ਨ.ਸ.): ਨੋਟਬੰਦੀ ਮਗਰੋਂ ਕਰਮਚਾਰੀ ਮੋਦੀ ਸਰਕਾਰ ਤੋਂ ਆਸਾਂ ਲਾਈ ਬੈਠੇ ਸਨ ਪਰ ਪ੍ਰੋਵੀਡੈਂਟ ਫੰਡ ਦੇ ਮਸਲੇ ‘ਤੇ ਤਾਂ ਸਰਕਾਰ ਨੇ ਝਟਕਾ ਦੇ ਦਿੱਤਾ ਹੈ। ਸਾਲ 2016-17 ਲਈ ਕਰਮਚਾਰੀ ਪ੍ਰੋਵੀਡੈਂਟ ਫੰਡ ਦੀ ਵਿਆਜ ਦਰ 8.8 ਫੀਸਦੀ ਤੋਂ ਘਟਾ ਕੇ 8.65 ਫੀਸਦੀ ਕਰ ਦਿੱਤੀ ਹੈ। ਪਿਛਲੇ ਵਿੱਚੀ ਸਾਲ 2015-16 ਵਿੱਚ ਪ੍ਰੋਵੀਡੈਂਟ ਫੰਡ ਦੀਆਂ ਵਿਆਜ਼ ਦਰਾਂ 8.8 ਫੀਸਦੀ ਸਨ। ਕਰਮਚਾਰੀਆਂ ਨੂੰ ਉਮੀਦ ਸੀ ਕਿ ਸਰਕਾਰ ਇਸ ਵਾਰ ਵਿਆਜ਼ ਦਰਾਂ ਵਿੱਚ ਵਾਧਾ ਕਰ ਸਕਦੀ ਹੈ। ਸਰਕਾਰ ਨੇ ਈ.ਪੀ.ਐਫ.ਓ. ਦੇ ਅੰਸ਼ਧਾਰਕਾਂ ਦੀ ਗਿਣਤੀ ਚਾਰ ਕਰੋੜ ਤੋਂ ਵੱਧ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਨੇ 2015-16 ਲਈ ਵਿਆਜ਼ ਦਰਾਂ ਘਟਾ ਕੇ 8.7 ਫੀਸਦੀ ਕਰ ਦਿੱਤੀਆਂ ਸਨ। ਟਰੇਡ ਯੂਨੀਅਨ ਦੇ ਵਿਰੋਧ ਕਰਕੇ ਇਸ ਨੂੰ ਫਿਰ 8.8 ਫੀਸਦੀ ਕਰ ਦਿੱਤਾ ਸੀ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *