Breaking News
Home / Delhi / ਪ੍ਰਧਾਨ ਮੰਤਰੀ ਵੱਲੋਂ 29ਵੀਂ ਵਾਰ ‘ਮਨ ਕੀ ਬਾਤ’ ਨੌਜਵਾਨ ਡਿਜੀਟਲ ਅਰਥਚਾਰੇ ਦੇ ਦੂਤ ਬਣਨ : ਮੋਦੀ

ਪ੍ਰਧਾਨ ਮੰਤਰੀ ਵੱਲੋਂ 29ਵੀਂ ਵਾਰ ‘ਮਨ ਕੀ ਬਾਤ’ ਨੌਜਵਾਨ ਡਿਜੀਟਲ ਅਰਥਚਾਰੇ ਦੇ ਦੂਤ ਬਣਨ : ਮੋਦੀ

ਨਵੀਂ ਦਿੱਲੀ, 26 ਫਰਵਰੀ (ਚ.ਨ.ਸ.) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਡਿਜੀਟਲ ਅਰਥ-ਵਿਵਸਥਾ ਦਾ ਅੰਬੈਸਡਰ ਬਣਨ ਦਾ ਜ਼ਿਕਰ ਕਰਦੇ ਹੋਏ ਇਸ ਅੰਦੋਲਨ ਨਾਲ ਜੁੜੇ ਹਰ ਵਿਅਕਤੀ ਨੂੰ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖਿਲਾਫ ਲੜਾਈ ਦਾ ਕਾਰਨ ਦੱਸਿਆ ਹੈ।
ਮੋਦੀ ਨੇ ਐਤਵਾਰ ਨੂੰ ਪ੍ਰਸਾਰਿਤ ‘ਮਨ ਕੀ ਬਾਤ’ ਪ੍ਰੋਗਰਾਮ ਦੇ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਲੋਕ ਹੌਲੀ-ਹੌਲੀ ਨਕਦੀ ਤੋਂ ਨਿਕਲ ਕੇ ਡਿਜੀਟਲ ਲੈਣ-ਦੇਣ ਵੱਲ ਵਧ ਰਹੇ ਹਨ ਜਿਹੜਾ ਇਕ ਚੰਗਾ ਸੰਕੇਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਡਿਜੀਟਲ ਵਪਾਰ ਯੋਜਨਾ’ ਅਤੇ ‘ਲੱਕੀ ਗਾਹਕ ਡਰਾਅ’ ਨੂੰ ਜ਼ਿਆਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਨੇ ਨੌਜਵਾਨਾਂ ਅਤੇ ਇਨ੍ਹਾਂ ਪਰਿਯੋਜਨਾਵਾਂ ‘ਚ ਇਨਾਮ ਹਾਸਲ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਡਿਜੀਟਲ ਅਰਥ-ਵਿਵਸਥਾ ਦੇ ਅੰਦੋਲਨ ਦੀ ਅਗਵਾਈ ਕਰਨ। ਇਸ ਕੰਮ ‘ਚ ਜੁੜੇ ਲੋਕਾਂ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਦੀ ਯਾਦ ‘ਚ ਘੱਟ ਤੋਂ ਘੱਟ 125 ਲੋਕਾਂ ਨੂੰ ਭੀਮ ਐਪ ਡਾਊਨਲੋਡ ਕਰਨਾ ਸਿਖਾਉਣ। ਪ੍ਰਧਾਨ ਮੰਤਰੀ ਨੇ ਇਸ ਸਿਲਸਿਲੇ ‘ਚ ਮੈਸੂਰ ਦੀ ਮਹਿਲਾ ਸੰਤੋਸ਼ ਦੀ ਸਾਦਗੀ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਲੱਕੀ ਗਾਹਕ ਡਰਾਅ ਯੋਜਨਾ ਦੇ ਤਹਿਤ ਹਾਸਲ ਇਕ ਹਜ਼ਾਰ ਰੁਪਏ ਦੀ ਰਾਸ਼ੀ ਇਕ ਬੇਸਹਾਰਾ ਔਰਤ ਨੂੰ ਦਿੱਤੀ ਜਿਸ ਦੇ ਘਰ ‘ਚ ਅੱਗ ਲੱਗ ਜਾਣ ‘ਤੇ ਉਸ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ। ਮੋਦੀ ਨੇ ਇਸ ਯੋਜਨਾ ਦੇ ਤਹਿਤ ਇਕ ਲੱਖ ਰੁਪਏ ਦਾ ਇਨਾਮ ਜਿਤੱਣ ਵਾਲੇ ਦਿੱਲੀ ਦੇ 22 ਸਾਲਾ ਕਾਰ ਚਾਲਕ ਸਬੀਰ ਦਾ ਵੀ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਹੁਣ ਉਹ ਆਪਣੇ ਯਾਤਰੀਆਂ ਨੂੰ ਡਿਜੀਟਲ ਲੈਣ-ਦੇਣ ਬਾਰੇ ‘ਚ ਜਾਗਰੂਕ ਕਰਦੇ ਹਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *