Home / India / ਪ੍ਰਧਾਨ ਮੰਤਰੀ ਵੱਲੋਂ ਚੋਣ ਰੈਲੀ ਨੂੰ ਸੰਬੋਧਨ ਅਖਿਲੇਸ਼ ਦੇ ਕੰਮ ਨਹੀਂ ਕਾਰਨਾਮੇ ਬੋਲਦੇ ਹਨ : ਮੋਦੀ

ਪ੍ਰਧਾਨ ਮੰਤਰੀ ਵੱਲੋਂ ਚੋਣ ਰੈਲੀ ਨੂੰ ਸੰਬੋਧਨ ਅਖਿਲੇਸ਼ ਦੇ ਕੰਮ ਨਹੀਂ ਕਾਰਨਾਮੇ ਬੋਲਦੇ ਹਨ : ਮੋਦੀ

ਬਦਾਯੂੰ, 11 ਫਰਵਰੀ (ਚ.ਨ.ਸ.) :  ਚੋਣ ਰੈਲੀ ਨੂੰ ਸੰਬੋਧਿਤ ਕਰਨ ਲਈ ਬਦਾਯੂੰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ‘ਚ ਰਹਿੰਦੇ ਹੋਏ ਅਸੀਂ ਸੁਣਿਆ ਸੀ ਕਿ ਬਦਾਊਂ ਕਾਫੀ ਵੀ.ਆਈ.ਪੀ. ਹੈ। ਇੱਥੇ ਮਾਇਆਵਤੀ, ਮੁਲਾਇਮ ਸਿੰਘ ਅਤੇ ਅਖਿਲੇਸ਼ ਯਾਦਵ ਦੀ ਸਰਕਾਰ ਬਣੀ ਪਰ ਬਦਾਯੂੰ ਦਾ ਵਿਕਾਸ ਨਹੀਂ ਹੋਇਆ। ਦੇਸ਼ ਦੇ 10 ਗਰੀਬ ਜ਼ਿਲਿਆਂ ‘ਚ ਬਦਾਊਂ ਦਾ ਨਾਂ ਸ਼ਾਮਲ ਹੈ। ਇੱਥੋਂ ਦੇ ਨੌਜਵਾਨਾਂ ਨੇ ਭਾਰੀ ਬਹੁਮਤ ਨਾਲ ਸਪਾ-ਬਸਪਾ ਦੀ ਸਰਕਾਰ ਬਣਾਈ ਪਰ ਇੱਥੋਂ ਦੇ ਲੋਕਾਂ ਵੱਲ ਇਨ੍ਹਾਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ। ਆਜ਼ਾਦੀ ਦੇ 70 ਸਾਲ ਬਾਅਦ ਵੀ 18000 ਹਜ਼ਾਰ ਪਿੰਡਾਂ ਨੂੰ ਅਜੇ ਤੱਕ ਬਿਜਲੀ ਨਸੀਬ ਨਹੀਂ ਹੋਈ। ਕੇਂਦਰ ‘ਚ ਸਾਡੀ ਸਰਕਾਰ ਬਣਨ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਇਨ੍ਹਾਂ ਪਿੰਡਾਂ ‘ਚ ਬਿਜਲੀ ਦੀ ਸਪਲਾਈ ਕਰਵਾਈ। ਪ੍ਰਧਾਨ ਮੰਤਰੀ ਨੇ ਅਖਿਲੇਸ਼ ਦੇ ‘ਕੰਮ ਬੋਲਦਾ ਹੈ’ ਦੇ ਬਿਆਨ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਰਾਜ ਦਾ ਬੱਚਾ-ਬੱਚਾ ਜਾਣਦਾ ਹੈ ਕਿ ਅਖਿਲੇਸ਼ ਦੇ ਕੰਮ ਨਹੀਂ ਕਾਰਨਾਮੇ ਬੋਲਦੇ ਹਨ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ ਠੀਕ ਇਕ ਮਹੀਨੇ ਬਾਅਦ ਉੱਤਰ ਪ੍ਰਦੇਸ਼ ‘ਚ ਨਵੀਂ ਸਰਕਾਰ ਬਣੇਗੀ ਅਤੇ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। 3 ਸੀਟਾਂ ‘ਤੇ ਹੋਏ ਐੱਮ.ਐੱਲ.ਸੀ. ਚੋਣਾਂ ‘ਚ ਭਾਜਪਾ ਦੇ ਸਾਰੇ ਉਮੀਦਵਾਰਾਂ ਨੂੰ ਜਿੱਤ ਮਿਲੀ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਸਾਰਿਆਂ ਉਮੀਦਵਾਰਾਂ ਲਈ ਜਿੱਤ ਦੀ ਵਧਾਈ ਦਿੱਤੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *