Breaking News
Home / India / ਪ੍ਰਧਾਨ ਮੰਤਰੀ ਨੇ ਲਾਂਚ ਕੀਤਾ ਭੀਮ ਆਧਾਰ ਐਪ

ਪ੍ਰਧਾਨ ਮੰਤਰੀ ਨੇ ਲਾਂਚ ਕੀਤਾ ਭੀਮ ਆਧਾਰ ਐਪ

ਮੋਦੀ ਨੇ ਮਹਾਰਾਸ਼ਟਰ ਦੀ ਸ਼ਰਧਾ ਨੂੰ ਡਿਜੀਧਨ ਯੋਜਨਾ ਦੀ ਜੇਤੂ ਹੋਣ ‘ਤੇ ਦਿੱਤਾ ਇੱਕ ਕਰੋੜ ਦਾ ਇਨਾਮ

ਨਵੀਂ ਦਿੱਲੀ, 14 ਅਪ੍ਰੈਲ (ਚੜ੍ਹਦੀਕਲਾ ਬਿਊਰੋ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਡਿਜੀਟਲ ਲੈਣ-ਦੇਣ ਲਈ ਖਾਸ ਪੇਮੈਂਟ ਸਿਸਟਮ ਲਾਂਚ ਕੀਤਾ। ਇਹ ਬਾਓਮੈਟਰਿਕ ਬੇਸਟ ਪੇਮੈਂਟ ਸਿਸਟਮ ਖਾਸ ਤੌਰ ‘ਤੇ ਵਪਾਰੀਆਂ ਲਈ ਹੋਵੇਗਾ, ਜਿਸ ਨਾਲ ਖਰੀਦਦਾਰੀ ਆਸਾਨ ਹੋਵੇਗੀ। ਸ਼ੁੱਕਰਵਾਰ ਨੂੰ ਅੰਬੇਡਕਰ ਜਯੰਤੀ ਮੌਕੇ ਭੀਮ ਆਧਾਰਤ ਇਹ ਸਰਵਿਸ ਸ਼ੁਰੂ ਹੋਈ। ਉੱਥੇ ਹੀ ਬਾਬਾ ਸਾਹਿਬ ਅੰਬੇਡਕਰ ਦੀ 126ਵੀਂ ਜਯੰਤੀ ਮੌਕੇ ਡਿਜੀਧਨ ਯੋਜਨਾ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਮਹਾਰਾਸ਼ਟਰ ਦੀ ਸ਼ਰਧਾ ਨੂੰ ਇਕ ਕਰੋੜ ਦਾ ਇਨਾਮ ਮਿਲਿਆ। ਉਨ੍ਹਾਂ ਨੇ ਸਿਰਫ 1500 ਰੁਪਏ ਦਾ ਭੁਗਤਾਨ ਕੀਤਾ ਸੀ। ਕੇਂਦਰ ਸਰਕਾਰ ਨੇ ਇਹ ਯੋਜਨਾ ਬੀਤੇ 25 ਦਸੰਬਰ ਨੂੰ ਸ਼ੁਰੂ ਕੀਤੀ ਸੀ। 25 ਦਸੰਬਰ 2016 ਨੂੰ ਕੇਂਦਰ ਸਰਕਾਰ ਨੇ ਡਿਜੀਟਲ ਪੇਮੈਂਟ ਨੂੰ ਉਤਸ਼ਾਹਤ ਕਰਨ ਲਈ ਇਨ੍ਹਾਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਸੀ। ਕੇਂਦਰ ਵੱਲੋਂ ਲਕੀ ਗਾਹਕ ਯੋਜਨਾ ਅਤੇ ਡਿਜੀਧਨ ਵਪਾਰ ਯੋਜਨਾ ਦੀ ਸ਼ੁਰੂਆਤ ਹੋਈ ਸੀ। ਆਧਾਰ ਪੇਅ ਰਾਹੀਂ ਜੇਕਰ ਕੋਈ ਵੀ ਪੇਮੈਂਟ ਕਰਨੀ ਹੋਵੇ ਤਾਂ ਉਹ ਧੰਬ (ਅੰਗੂਠਾ) ਇੰਪ੍ਰੈਸ਼ਨ ਨਾਲ ਕੀਤੀ  ਜਾ ਸਕਦੀ। ਆਧਾਰ ਪੇਅ ਵਪਾਰੀਆਂ
ਲਈ ਬਣਾਇਆ ਗਿਆ ਆਧਾਰ ਇਨੇਬਲ ਪੇਮੈਂਟ ਸਿਸਟਮ ਹੈ। ਇਸ ਨੂੰ ਉਨ੍ਹਾਂ ਲੋਕਾਂ ਲਈ ਖਾਸ ਬਣਾਇਆ ਗਿਆ ਹੈ, ਜਿਨ੍ਹਾਂ ਕੋਲ ਡੇਬਿਟ ਕਾਰਡ, ਮੋਬਾਈਲ ਵਾਲੇਟ ਅਤੇ ਮੋਬਾਇਲ ਫੋਨ ਨਹੀਂ ਹੈ। ਆਧਾਰ ਪੇਅ ਇਕ ਐਪ ਜੋ ਸਿਰਫ ਵਪਾਰੀ ਕੋਲ ਹੋਵੇਗਾ। ਯੂਜ਼ਰਸ ਨੂੰ ਸਿਰਫ ਆਪਣਾ ਬੈਂਕ ਅਕਾਊਂਟ ਅਤੇ ਮੋਬਾਇਲ ਨੰਬਰ ਆਪਣੇ ਬੈਂਕ ਅਕਾਊਂਟ, ਡੇਬਿਟ ਜਾਂ ਕ੍ਰੇਡਿਟ ਕਾਰਡ ਨਾਲ ਲਿੰਕ ਕਰਨਾ ਹੈ। ਇਸ ਸਕੀਮ ਦੇ ਅਧੀਨ ਵਪਾਰੀਆਂ ਨੂੰ ਕੈੱਸ਼ਬੈੱਕ ਦਿੱਤੇ ਜਾਣਗੇ। ਇਸ ਨਾਲ ਵਧ ਤੋਂ ਵਧ ਵਪਾਰੀ ਇਸ ਨੂੰ ਵਰਤਣਗੇ। ਵਪਾਰੀ ਇਸ ਐਪ ਨੂੰ ਪਲੇਅ ਸਟੋਰ ਤੋਂ ਮੁਫ਼ਤ ਡਾਊਨਲੋਡ ਕਰ ਸਕਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਫਿੰਗਰਪ੍ਰਿੰਟ ਅਤੇ ਆਧਾਰ ਕਾਰਡ ਰਾਹੀਂ ਇਸ ‘ਚ ਰਜਿਸਟਰ ਕਰਨਾ ਹੋਵੇਗਾ। ਕਸਟਮਰਜ਼ ਦੇ ਆਧਾਰ ਪੇਅ ਰਾਹੀਂ ਪੇਮੈਂਟ ਕਰਨ ਲਈ ਕ੍ਰੇਡਿਟ ਜਾਂ ਡੇਬਿਟ ਕਾਰਡ ਦੀ ਲੋੜ ਨਹੀਂ ਹੋਵੇਗੀ। ਦੂਜੇ ਪੇਮੈਂਟ ਐਪਸ ਅਤੇ ਪੀ.ਓ.ਐਸ. (ਪੁਆਇੰਟ ਆਫ ਸੇਲ) ਮਸ਼ੀਨ ਦੀ ਤਰ੍ਹਾਂ ਇਸ ‘ਚ ਇੰਟਰਨੈੱਟ ਦੀ ਲੋੜ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਆਈ.ਡੀ.ਐੱਫ.ਸੀ. ਬੈਂਕ ਨੇ ਆਪਣਾ ਆਧਾਰ ਪੇਅ ਐਪ ਪਹਿਲਾਂ ਹੀ ਲਾਂਚ ਕੀਤਾ ਹੈ। ਭੀਮ ਆਧਾਰ ਪਲੇਟਫਾਰਮ ਰਾਹੀਂ ਕੋਈ ਵੀ ਨਾਗਰਿਕ ਬਿਨਾਂ ਸਮਾਰਟਫੋਨ, ਇੰਟਰਨੈੱਟ, ਡੇਬਿਟ ਜਾਂ ਕ੍ਰੇਡਿਟ ਕਾਰਡ ਰਾਹੀਂ ਡਿਜੀਟਲ ਲੈਣ-ਦੇਣ ਕਰ ਸਕਦਾ ਹੈ। ਇਸ ਪਲੇਟਫਾਰਮ ‘ਤੇ ਪਹਿਲਾਂ ਤੋਂ 27 ਬੈਂਕ ਸ਼ਾਮਲ ਹੋ ਚੁਕੇ ਹਨ, ਇਸ ਤੋਂ ਇਲਾਵਾ ਲਗਭਗ 3 ਲੱਖ ਵਪਾਰੀ ਵੀ ਇਸ ਨਾਲ ਆ ਗਏ ਹਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *