Home / India / ਪੁਲਿਸ ਵੱਲੋਂ ਜਲੰਧਰ, ਮੁੰਬਈ ਤੇ ਬਿਜਨੌਰ ਤੋਂ 6 ਅਤਿਵਾਦੀ ਕਾਬੂ

ਪੁਲਿਸ ਵੱਲੋਂ ਜਲੰਧਰ, ਮੁੰਬਈ ਤੇ ਬਿਜਨੌਰ ਤੋਂ 6 ਅਤਿਵਾਦੀ ਕਾਬੂ

ਨਵੀਂ ਦਿੱਲੀ, 20 ਅਪ੍ਰੈਲ  (ਪੱਤਰ ਪ੍ਰੇਰਕ) :  ਉੱਤਰ ਪ੍ਰਦੇਸ਼ ਦੀ ਏ.ਟੀ.ਐਸ. ਨਾਲ ਮਿਲ ਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੀਰਵਾਰ ਨੂੰ ਯੂ.ਪੀ., ਮਹਾਰਾਸ਼ਟਰ, ਬਿਹਾਰ ਤੇ ਪੰਜਾਬ ਵਿੱਚ ਜ਼ਬਰਦਸਤ ਛਾਪੇਮਾਰੀ ਕੀਤੀ। ਇਸ ਕਾਰਵਾਈ ਵਿੱਚ ਹੁਣ ਤੱਕ ਚਾਰ ਸ਼ੱਕੀ ਬੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਲੰਧਰ ਤੋਂ ਇਲਸਲਾਮਿਕ ਸਟੇਟ ਦੇ ਸ਼ੱਕੀ ਅਤਿਵਾਦੀ ਗਾਜ਼ੀਬਾਬਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਅਤਿਵਾਦੀਆਂ  ਨੂੰ ਬਾਅਦ ‘ਚ ਅਦਾਲਤ ‘ਚ ਪੇਸ਼ ਕਰਕੇ ਟਰਾਂਸਜਿਟ ਰਿਮਾਂਡ ‘ਤੇ ਨਵੀਂ ਦਿੱਲੀ ਲਿਜਾਇਆ ਗਿਆ।  ਪੁਲਿਸ ਮੁਤਾਬਕ ਇਨ੍ਹਾਂ ਨੂੰ ਮੁੰਬਈ, ਬਿਜਨੌਰ, ਜਲੰਧਰ ਤੇ ਬਿਹਾਰ ਦੇ ਨਰਕਟਿਆਗੰਜ ਤੋਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਯੂ.ਪੀ. ਏ.ਟੀ.ਐਸ. ਨੇ ਪੰਜ ਰਾਜਾਂ ਦੀ ਪੁਲਿਸ ਨਾਲ ਮਿਲਕੇ ਮੁੰਬਈ, ਜਲੰਧਰ, ਨਰਕਟਿਆਗੰਜ, ਬਿਜਨੌਰ ਤੇ ਮੁਜਫਰਨਗਰ ਵਿੱਚ ਛਾਪੇਮਾਰੀ ਨੂੰ ਅੰਜਾਮ ਦਿੱਤਾ ਹੈ। ਪੁਲਿਸ ਗ੍ਰਿਫ਼ਤਾਰ ਸ਼ੱਕੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਯੂ.ਪੀ. ਏ.ਟੀ.ਐਸ. ਨੇ ਬਿਹਾਰ ਦੇ ਨਰਕਟਿਆਗੰਜ ਤੋਂ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *