Home / Breaking News / ਪੁਲਵਾਮਾ ‘ਚ ਖਤਮ ਹੋਇਆ ਮੁਕਾਬਲਾ, ਤੀਜੇ ਅਤਿਵਾਦੀ ਦੀ ਲਾਸ਼ ਮਿਲੀ

ਪੁਲਵਾਮਾ ‘ਚ ਖਤਮ ਹੋਇਆ ਮੁਕਾਬਲਾ, ਤੀਜੇ ਅਤਿਵਾਦੀ ਦੀ ਲਾਸ਼ ਮਿਲੀ

ਸ੍ਰੀਨਗਰ, 1 ਜਨਵਰੀ (ਪੱਤਰ ਪ੍ਰੇਰਕ) :ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ 2017 ਦੇ ਆਖ਼ਰੀ ਦਿਨ ਕੇਂਦਰੀ ਰਿਜ਼ਰਵ ਪੁਲਿਸ ਬਲ(ਸੀ.ਆਰ. ਪੀ.ਐਫ) ਦੇ ਜਵਾਨਾਂ ‘ਤੇ ਅਤਿਵਾਦੀਆਂ ਨੇ ਫਿਦਾਈਨ ਹਮਲਾ ਕਰ ਦਿੱਤਾ ਸੀ। ਇਸ ਹਮਲੇ ‘ਚ ਪੰਜ ਜਵਾਨ ਸ਼ਹੀਦ ਹੋ ਗਏ ਸਨ। ਭਾਰਤੀ ਜਵਾਨਾਂ ਨੇ ਕੱਲ੍ਹ ਦੋ ਅਤਿਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਕਰੀਬ 36 ਘੰਟੇ ਬਾਅਦ ਮੁਕਾਬਲਾ ਖਤਮ ਹੋਇਆ। ਸੈਨਾ ਨੇ ਤੀਜੇ ਅਤਿਵਾਦੀ ਦੀ ਲਾਸ਼ ਬਰਾਮਦ ਕਰ ਲਈ ਹੈ। ਜਿਸ ਇਮਾਰਤ ‘ਚ ਅੱਤਵਾਦੀ ਛੁੱਪੇ ਸਨ, ਉਸ ਨੂੰ ਦੇਰ ਰਾਤ ਹੀ ਭਾਰਤੀ ਜਵਾਨਾਂ ਨੇ ਉਡਾ ਦਿੱਤਾ ਸੀ। ਅੱਜ ਸੋਮਵਾਰ ਸਵੇਰੇ ਸੈਨਾ ਨੇ ਉਸ ਜਗ੍ਹਾ ਸਰਚ ਆਪਰੇਸ਼ਨ ਚਲਾਇਆ। ਅੱਤਵਾਦੀ ਸੰਗਠਨ ਜੈਸ਼-ਏ-ਮੋਹਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਹ ਹਮਲਾ ਪੁਲਵਾਮਾ ‘ਚ ਇਸੀ ਸੰਗਠਨ ਦੇ ਸਿਖ਼ਰ ਕਮਾਂਡਰ ਨੂਰ ਮੁਹੰਮਦ ਤਾਂਤਰੇ ਦੇ ਮਾਰੇ ਜਾਣ ਦੇ ਪੰਜ ਦਿਨ ਬਾਅਦ ਹੋਇਆ ਹੈ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *