Home / Breaking News / ਪੀ.ਐਨ.ਬੀ. ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਸੁਣਵਾਈ 23 ਨ

ਪੀ.ਐਨ.ਬੀ. ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਸੁਣਵਾਈ 23 ਨ

ਨਵੀਂ ਦਿੱਲੀ, 20 ਫਰਵਰੀ (ਚੜ੍ਹਦੀਕਲਾ ਬਿਊਰੋ) : ਸੁਪਰੀਮ ਕੋਰਟ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਵਿੱਚ ਬੈਂਕ ਦੇ ਉੱਚ ਪ੍ਰਬੰਧਨ ਦੀ ਭੂਮਿਕਾ ਦੀ ਜਾਂਚ ਦੀ ਮੰਗ ਨੂੰ ਲੈ ਕੇ ਦਰਜ ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਡੀ.ਵਾਈ. ਸ਼ਿਵ ਦੀ ਬੈਂਚ ਨੇ ਮੰਗਲਵਾਰ ਨੂੰ ਵਕੀਲ ਵਿਨੀਤ ਢਾਂਡਾ ਦੀ ਪਟੀਸ਼ਨ ‘ਤੇ ਸੁਣਵਾਈ ਦੀ ਮਨਜ਼ੂਰੀ ਦੇ ਦਿੱਤੀ ਹੈ। ਢਾਂਡਾ ਨੇ ਅਦਾਲਤ ਕੋਲੋਂ ਸਰਕਾਰ ਨੂੰ ਨੀਰਵ ਮੋਦੀ ਦੇ ਹਵਾਲਗੀ ਸੰਬੰਧ ਵਿੱਚ ਕਦਮ ਚੁੱਕਣ ਦਾ ਹੁਕਮ ਦੇਣ ਦੀ ਵੀ ਮੰਗ ਕੀਤੀ ਹੈ। ਪਟੀਸ਼ਨ ਵਿੱਚ 10 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦੀ ਰਕਮ ਕਰਜ਼ੇ ਦੇ ਤੌਰ ‘ਤੇ ਦੇਣ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਤੈਅ ਕਰਨ ਦੀ ਵੀ ਮੰਗ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਫਸੇ ਹੋਏ ਕਰਜ਼ੇ ਦੇ ਮਾਮਲਿਆਂ ਦੀ ਜਾਂਚ ਅਤੇ ਉਸ ਦੀ ਵਸੂਲੀ ਲਈ ਜ਼ਰੂਰੀ ਕਦਮ ਚੁੱਕਣ ਨੂੰ ਲੈ ਕੇ ਇਕ ਕਮੇਟੀ ਗਠਿਤ ਕਰਨ ਦੀ ਵੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਪੀ.ਐਨ.ਬੀ. ਨੇ ਮੁੰਬਈ ਦੀ ਬ੍ਰੈਡੀ ਹਾਊਸ ਬਰਾਂਚ ਵਿੱਚ 11,400 ਕਰੋੜ (1.77 ਅਰਬ ਡਾਲਰ) ਦਾ ਫਰਜ਼ੀਵਾੜਾ ਫੜਿਆ ਸੀ। ਇਸ ਜ਼ਰੀਏ ਕੁੱਝ ਚੁਣੇ ਹੋਏ ਖਾਤਾ ਧਾਰਕਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਸੀ। ਬੈਂਕ ਨੇ ਖੁਦ ਇਸ ਧੋਖਾਧੜੀ ਦੀ ਜਾਣਕਾਰੀ ਬੀ.ਐਸ.ਈ. ਨੂੰ ਦਿੱਤੀ ਸੀ। ਇਹ ਫਰਜ਼ੀਵਾੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਨੇ ਕੀਤਾ ਹੈ। ਇਸ ਪੂਰੇ ਮਾਮਲੇ ਦੀ ਜਾਂਚ ਸੀ.ਬੀ.ਆਈ. ਅਤੇ ਈ.ਡੀ. ਕਰ ਰਹੀਆਂ ਹਨ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *