Breaking News
Home / Breaking News / ਪਾਕਿ ਤੋਂ ਆਈ ਹੈ ਸਕੂਲਾਂ ਨੂੰ ਦੋ ਮਹੀਨੇ ਦੀ ਫ਼ੀਸ ਨਾ ਲੈਣ ਦੇ ਹੁਕਮਾਂ ਦੀ ਖ਼ਬਰ

ਪਾਕਿ ਤੋਂ ਆਈ ਹੈ ਸਕੂਲਾਂ ਨੂੰ ਦੋ ਮਹੀਨੇ ਦੀ ਫ਼ੀਸ ਨਾ ਲੈਣ ਦੇ ਹੁਕਮਾਂ ਦੀ ਖ਼ਬਰ

ਸੋਸ਼ਲ ਮੀਡੀਏ ‘ਤੇ ਕਰਾਚੀ ਹਾਈਕੋਰਟ ਦੇ ਹੁਕਮਾਂ ਨੂੰ ਭਾਰਤੀ ਅਦਾਲਤ ਦੇ ਹੁਕਮ ਦੱਸ ਕੇ ਕੀਤਾ ਜਾ ਰਿਹੈ ਗੁੰਮਰਾਹ

ਚੜ੍ਹਦੀਕਲਾ ਨਿਊਜ਼ ਸਰਵਿਸ
==================
ਪਟਿਆਲਾ, 10 ਮਈ:ਪ੍ਰਾਈਵੇਟ ਸਕੂਲ ਦੋ ਮਹੀਨੇ ਦੀਆਂ ਛੁੱਟੀਆਂ ਦੀ ਫੀਸ ਨਹੀਂ ਲੈ ਸਕਣਗੇ, ਇਸ ਮੈਸੇਜ ਸੋਸ਼ਲ ਮੀਡੀਏ ਉਤੇ ਫੈਲਾਇਆ ਜਾ ਰਿਹਾ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਹੁਕਮ ਹਾਈਕੋਰਟ ਨੇ ਕੀਤੇ ਹਨ ਜਦਕਿ ਸੱਚਾਈ ਇਹ ਹੈ ਕਿ ਕਿਸੇ ਵੀ ਭਾਰਤੀ ਅਦਾਲਤ ਨੇ ਅਜਿਹੇ ਹੁਕਮ ਨਹੀਂ ਕੀਤੇ। ਅਸਲ ਵਿੱਚ ਇਹ ਹੁਕਮ ਪਾਕਿਸਤਾਨ ਦੀ ਅਦਾਲਤ ਦੇ ਹਨ ਅਤੇ ਕਿਸੇ ਸ਼ਰਾਰਤੀ ਅਨਸਰ ਨੇ ਇਸ ਨੂੰ ਭਾਰਤੀ ਹਾਈ ਕੋਰਟ ਦੇ ਹੁਕਮ ਦਰਸਾ ਕੇ ਭਰਮ ਭੁਲੇਖਾ ਪੈਦਾ ਕੀਤਾ ਹੋਇਆ ਹੈ। ਸੋਸ਼ਲ ਮੀਡੀਏ ਉਤੇ ਮੈਸੇਜ ਫੈਲਾਇਆ ਗਿਆ ਹੈ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਹੁਣ ਕੋਈ ਵੀ ਪ੍ਰਾਈਵੇਟ ਸਕੂਲ ਗਰਮੀ ਦੀ 2 ਮਹੀਨਿਆਂ ਲਈ ਹੋਣ ਵਾਲੀਆਂ ਛੁੱਟੀਆਂ ਦੌਰਾਨ ਯਾਨੀ ਕਿ ਜੂਨ ਤੇ ਜੁਲਾਈ ਮਹੀਨੇ ਦੀ ਫੀਸ ਨਹੀਂ ਲੈ ਸਕੇਗਾ। ਜੇਕਰ ਉਸ ਸਕੂਲ ਨੇ ਵਿਦਿਆਰਥੀਆਂ ਤੋਂ ਫੀਸ ਵਸੂਲੀ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਇਥੋਂ ਤੱਕ ਕੇ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਜਿਸ ਸਕੂਲ ਨੇ ਇਹਨਾਂ 2 ਮਹੀਨਿਆਂ ਲਈ ਵਿਦਿਆਰਥੀਆਂ ਤੋਂ ਫੀਸ ਲਈ ਉਸਦੀ ਮਾਨਤਾ ਵੀ ਰੱਦ ਹੋ ਸਕਦੀ ਹੈ।
ਮੈਸੇਜ ਵਿੱਚ ਅੱਗੇ ਕਿਹਾ ਗਿਆ ਹੈ ਕਿ ਜੇਕਰ ਤੁਹਾਡੇ ਤੋਂ ਸਕੂਲ ਫੀਸ ਦੀ ਮੰਗ ਕਰਦੇ ਹਨ ਤਾਂ ਤੁਸੀਂ ਇਸਦੇ ਲਈ ਪੁਲਿਸ ‘ਚ ਸ਼ਿਕਾਇਤ ਵੀ ਕਰ ਸਕਦੇ ਹੋ। ਪਰ ਜੇਕਰ ਤੁਸੀਂ ਸਕੂਲ ਨੂੰ ਐਡਵਾਂਸ ‘ਚ ਫੀਸ ਜਮ੍ਹਾਂ ਕਰਵਾ ਦਿੱਤੀ ਹੈ ਤਾਂ ਉਸਦਾ ਵੀ ਹੱਲ ਹਾਈ ਕੋਰਟ ਨੇ ਦੱਸਿਆ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *