Home / Breaking News / ਪਾਕਿ ‘ਚ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਗੁਲਾਬ ਸਿੰਘ ਨੂੰ ਮਿਲੀ ਕਾਨੂੰਨੀ ਰਾਹਤ

ਪਾਕਿ ‘ਚ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਗੁਲਾਬ ਸਿੰਘ ਨੂੰ ਮਿਲੀ ਕਾਨੂੰਨੀ ਰਾਹਤ

ਨਵੀਂ ਦਿੱਲੀ, 12 ਜੁਲਾਈ: ਪਾਕਿਸਤਾਨ ‘ਚ ਪਹਿਲੇਹ ਸਿੱਖ ਪੁਲਿਸ ਕਰਮੀ ਨਾਲ ਪਿਛਲੇ ਦਿਨੀਂ ਜ਼ਬਰਨ ਘਰੋਂ ਬਾਹਰ ਕੱਢਣ ਦਾ ਮਾਮਲਾ ਕਾਫੀ ਗਰਮਾ ਗਿਆ ਸੀ। ਗੁਲਾਬ ਸਿੰਘ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਪਾਕਿਸਤਾਨ ‘ਚ ਸਿੱਖਾਂ ਨਾਲ ਤਸ਼ੱਦਦ ਹੋ ਰਿਹਾ ਹੈ। ਜਾਣ ਬੁੱਝ ਕੇ ਘੱਟ ਗਿਣਤੀਆਂ ਨੂੰ ਪਾਕਿਸਤਾਨ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗੁਲਾਬ ਸਿੰਘ ਦੀ ਆਵਾਜ਼ ਲਾਹੌਰ ਤੋਂ ਲੈ ਕੇ ਅੰਮ੍ਰਿਤਸਰ ਐਸ.ਜੀ.ਪੀ.ਸੀ. ਤੇ ਦਿੱਲੀ ਤੱਕ ਪਹੁੰਚੀ ਸੀ ਤੇ ਜਿਸਤੋਂ ਬਾਅਦ ਹੁਣ ਗੁਲਾਬ ਸਿੰਘ ਨੂੰ ਕੁਝ ਕਾਨੂੰਨੀ ਰਾਹਤ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਗੁਲਾਬ ਸਿੰਘ ਨਾਲ ਧੱਕੇਸ਼ਾਹੀ ਕਰਨ ਅਤੇ ਉਨ੍ਹਾਂ ਨਾਲ ਖਿੱਚੋਤਾਣ ਕਰਨ ਮਾਮਲੇ ਵਿਚ ਲਾਹੌਰ ਦੀ ਇਕ ਜ਼ਿਲ੍ਹਾ ਅਦਾਲਤ ਵੱਲੋਂ ਤਿੰਨ ਪੁਲਿਸ ਕਰਮੀਆਂ ਅਤੇ ਪੰਜਾਬ ਇਵੈਕਾਈ ਟ੍ਰਸਟ ਪ੍ਰਾਪਰਟੀ ਬੋਰਡ ਦੇ ਅਧਿਕਾਰੀਆਂ ਖਿਲਾਫ ਸਖਤ ਨੋਟਿਸ ਲੈ ਲਿਆ ਹੈ। ਅਦਾਲਤ ਨੇ ਐਸਐਚਉ ਇਖਤਿਖਾਰ ਅਨਸਾਰੀ, ਬੋਰਡ ਦੇ ਵਧੀਕ ਸਕੱਤਰ ਤਾਰਿਕ ਵਜ਼ੀਰ ਤੇ ਡਿਪਟੀ ਸਕੱਤਰ ਅਕਰਮ ਜ਼ੋਯਾ ਨੁੰ ਮਾਣਹਾਨੀ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਮਾਮਲੇ ‘ਚ 13 ਜੁਲਾਈ ਨੂੰ ਸੁਣਵਾਈ ਹੋਵੇਗੀ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *