Home / Breaking News / ਪਾਕਿਸਤਾਨ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਦੌਰਾਨ ਫ਼ੌਜੀ ਸ਼ਹੀਦ

ਪਾਕਿਸਤਾਨ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਦੌਰਾਨ ਫ਼ੌਜੀ ਸ਼ਹੀਦ

7 ਸਾਲਾ ਬੱਚੀ ਦੀ ਮੌਤ, ਇਕ ਔਰਤ ਜ਼ਖ਼ਮੀ
ਸ੍ਰੀਨਗਰ, 17 ਜੁਲਾਈ (ਪੱਤਰ ਪ੍ਰੇਰਕ) : ਪਾਕਿਸਤਾਨ ਨੇ ਇਕ ਵਾਰ ਫਿਰ ਆਪਣੀ ਨਾਪਾਕ ਹਰਕਤ ਨੂੰ ਅੰਜ਼ਾਮ ਦਿੰਦੇ ਹੋਏ ਐਲ.ਓ.ਸੀ ਦੇ ਨਾਲ ਲੱਗੇ ਇਲਾਕਿਆਂ ‘ਚ ਗੋਲੀਬਾਰੀ ਕੀਤੀ ਹੈ। ਇਸ ਗੋਲੀਬਾਰੀ ਦਾ ਭਾਰਤੀ ਸੈਨਾ ਨੇ ਕਰਾਰਾ ਜਵਾਬ ਦਿੱਤਾ ਹੈ। ਐਲ.ਓ.ਸੀ ਦੇ ਨਾਲ ਲੱਗੇ ਪੁੰਛ ਸੈਕਟਰ ਦੇ ਬਾਲਾਕੋਟ ਇਲਾਕੇ ‘ਚ ਅਤੇ ਰਾਜੌਰੀ ਦੇ ਮੰਜਾਕੋਟ ਏਰੀਏ ‘ਚ ਗੋਲੀਬਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਮੇਂਡਰ ਦੇ ਬਾਲਾਕੋਟ ਸੈਕਟਰ ‘ਚ ਬੰਕਰ ‘ਤੇ ਮੋਰਟਾਰ ਡਿੱਗਣ ਨਾਲ 37 ਸਾਲਾਂ ਸੈਨਿਕ ਨਾਇਕ ਮੁਦਾਸਰ ਸ਼ਹੀਦ ਹੋ ਗਿਆ ਅਤੇ ਇਕ ਸੈਨਿਕ ਫਿਰਦੌਸ ਜ਼ਖਮੀ ਹੋ ਗਿਆ। ਇਸ ਗੋਲੀਬਾਰੀ ‘ਚ ਰਾਜੌਰੀ ਦੇ ਮੰਜਾਕੋਟ ਇਲਾਕੇ ‘ਚ ਸਾਈਦਾ ਨਾਮ ਦੀ 7 ਸਾਲ ਦੀ ਬੱਚੀ ਦੀ ਮੌਤ ਹੋ ਗਈ, ਉਥੇ ਹੀ ਇਕ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਨੂੰ ਸਥਾਨਕ ਹਸਪਤਾਲ ਲੈ ਜਾਇਆ ਗਿਆ। ਗੋਲੀਬਾਰੀ ਦੇ ਚੱਲਦੇ ਐਲ.ਓ.ਸੀ ਦੇ ਨਾਲ ਲੱਗਦੇ ਜਿੰਨੇ ਵੀ ਸਕੂਲ ਹਨ, ਉਨ੍ਹਾਂ ਨੂੰ ਸੁਰੱਖਿਆਬੱਧ ਕਰ ਦਿੱਤਾ ਗਿਆ ਹੈ। ਪਾਕਿਸਤਾਨ ਗੋਲੀਬਾਰੀ ‘ਚ ਬੱਚਿਆਂ ਨੂੰ ਕੋਈ ਨੁਕਸਾਨ ਨਾ ਹੋਵੇ। ਕਿਉਂਕਿ ਪਾਕਿਸਤਾਨ ਸੈਨਾ ਵੱਲੋਂ ਮਾਰੇ ਜਾ ਰਹੇ ਮੋਰਟਾਰ ਸਕੂਲਾਂ ਦੇ ਆਸਪਾਸ ਆ ਕੇ ਡਿੱਗ ਰਹੇ ਹਨ। ਹੁਣ ਤੱਕ ਗੋਲੀਬਾਰੀ ਜਾਰੀ ਹੈ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *