Breaking News
Home / Breaking News / ਪਾਕਿਸਤਾਨ ਅਸਲ ‘ਚ ਹੈ ‘ਟੈਰੋਰਿਸਟਸਤਾਨ’ : ਭਾਰਤ

ਪਾਕਿਸਤਾਨ ਅਸਲ ‘ਚ ਹੈ ‘ਟੈਰੋਰਿਸਟਸਤਾਨ’ : ਭਾਰਤ

ਸੰਯੁਕਤ ਰਾਸ਼ਟਰ, 22 ਸਤੰਬਰ (ਪੱਤਰ ਪ੍ਰੇਰਕ) : ਪਾਕਿਸਤਾਨ ਨੂੰ ‘ਟੈਰੋਰਿਸਟਸਤਾਨ’ ਦੱਸਦੇ ਹੋਏ ਸ਼ੁੱਕਰਵਾਰ ਨੂੰ ਭਾਰਤ ਨੇ ਕਿਹਾ ਕਿ ਉਹ ਅੱਤਵਾਦ ਦਾ ਅੱਡਾ ਬਣ ਚੁੱਕਾ ਹੈ। ਉੱਥੇ ਇਸ ਦਾ ਵੱਧਦਾ-ਫੁੱਲਦਾ ਉਦਯੋਗ ਹੈ, ਜੋ ਗਲੋਬਲ ਅੱਤਵਾਦ ਪੈਦਾ ਕਰਦਾ ਹੈ ਅਤੇ ਉਸ ਦਾ ਨਿਰਯਾਤ ਕਰਦਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਸ਼ਮੀਰ ਮੁੱਦਾ ਉਠਾਇਆ ਸੀ, ਜਿਸ ਮਗਰੋਂ ਭਾਰਤ ਨੇ ਆਪਣੀ ਪ੍ਰਤੀਕਿਰਿਆ ਦੇਣ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਇਹ ਕਿੰਨੀ ਅਜੀਬ ਗੱਲ ਹੈ ਕਿ ਜਿਸ ਦੇਸ਼ ਨੇ ਓਸਾਮਾ ਬਿਨ ਲਾਦੇਨ ਨੂੰ ਸੁਰੱਖਿਆ ਦਿੱਤੀ ਅਤੇ ਮੁੱਲਾ ਉਮਰ ਨੂੰ ਸ਼ਰਨ ਦੇ ਰੱਖੀ ਹੈ, ਉਹੀ ਦੇਸ਼ ਖੁਦ ਨੂੰ ਪੀੜਤ ਦੱਸ ਰਿਹਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਪਹਿਲੇ ਸਕੱਤਰ ਏਨਮ ਗੰਭੀਰ ਨੇ ਕਿਹਾ,”ਹੁਣ ਤੱਕ ਪਾਕਿਸਤਾਨ ਦੇ ਸਾਰੇ ਗੁਆਂਢੀ ਤੱਥਾਂ ਨੂੰ ਤੋੜਨ-ਮਰੋੜਨ, ਬੇਈਮਾਨੀ, ਚਲਾਕੀ ਅਤੇ ਧੋਖੇਬਾਜੀ ‘ਤੇ ਆਧਾਰਿਤ ਕਹਾਣੀਆਂ ਤਿਆਰ ਕਰਨ ਦੀਆਂ ਉਸ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਪਰੇਸ਼ਾਨ ਹਨ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਕਲਪਕ ਤੱਥਾਂ ਨੂੰ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਅਸਲੀਅਤ ਨਹੀਂ ਬਦਲ ਜਾਂਦੀ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *