Home / Delhi / ਪਨਾਮਾ ਪੇਪਰ ਲੀਕ ਮਾਮਲਾ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਮੰਗੀ ਰਿਪੋਰਟ

ਪਨਾਮਾ ਪੇਪਰ ਲੀਕ ਮਾਮਲਾ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਮੰਗੀ ਰਿਪੋਰਟ

ਨਵੀਂ ਦਿੱਲੀ, 7 ਮਾਰਚ (ਚ.ਨ.ਸ.) :  ਪਨਾਮਾ ਪੇਪਰ ਲੀਕ ਮਾਮਲੇ ‘ਚ ਨੋਟਿਸ ਲੈਂਦੇ ਹੋਏ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਮਲਟੀ ਏਜੰਸੀ ਜਾਂਚ ਦਲ ਵੱਲੋਂ ਤਿਆਰ ਕਰਵਾਈਆਂ ਗਈਆਂ ਸਾਰੀਆਂ 6 ਰਿਪੋਰਟਾਂ ਨੂੰ ਸੀਲ ਬੰਦ ਲਿਫਾਫੇ ‘ਚ 4 ਹਫਤਿਆਂ ਦੇ ਅੰਦਰ ਅਦਾਲਤ ‘ਚ ਜਮ੍ਹਾ ਕਰਵਾਉਣ। ਸੁਪਰੀਮ ਕੋਰਟ ਪਨਾਮਾ ਲੀਕ ਮਾਮਲੇ ਨੂੰ ਦੇਖ ਰਿਹਾ ਹੈ ਅਤੇ ਵਿਸ਼ੇਸ਼ ਤੌਰ ‘ਤੇ ਐੱਸ.ਆਈ.ਟੀ. ਬਣਾਉਣ ਦੀ ਗੱਲ ਵੀ ਕਹੀ ਗਈ ਹੈ।
ਇਸ ਮਾਮਲੇ ‘ਚ ਅਗਲੀ ਸੁਣਵਾਈ 18 ਅਪ੍ਰੈਲ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਪਨਾਮਾ ਪੇਪਰ ਲੀਕ ਮਾਮਲੇ ‘ਚ ਇਕ ਕੰਪਨੀ ਦੇ ਲੀਗਲ ਦਸਤਾਵੇਜ਼ ਲੀਕ ਹੋਏ ਸਨ। ਇਸ ਦੇ ਮਾਧਿਅਮ ਤੋਂ ਪਤਾ ਲੱਗਾ ਸੀ ਕਿ 424 ਭਾਰਤੀਆਂ ਦੇ ਵਿਦੇਸ਼ੀ ਬੈਂਕਾਂ ‘ਚ ਖਾਤੇ ਹਨ। ਇਸ ਮਾਮਲੇ ‘ਚ ਜਾਂਚ ਲਈ ਐਮ.ਐਲ. ਸ਼ਰਮਾ ਨਾਮੀ ਨੌਜਵਾਨ ਨੇ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਨੇ ਇਸ ਮਾਮਲੇ ‘ਚ ਆਉਣ ਵਾਲੇ ਨਾਂਵਾਂ/ਲੋਕਾਂ ਵੱਲੋਂ ਪਾਰਟੀਸਿਪੇਟਰੀ ਨੋਟਸ ਦੇ ਮਾਧਿਅਮ ਨਾਲ ਭਾਰਤ ‘ਚ ਨਿਵੇਸ਼ ਕੀਤੇ ਗਏ ਕਾਲੇ ਧਨ ਦੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ। ਪਨਾਮਾ ਪੇਪਰ ਲੀਕ ਲਿਸਟ ‘ਚੋਂ 103 ਐਨ.ਆਰ.ਆਈ. ਹਨ ਅਤੇ ਬਾਕੀ ਭਾਰਤ ਦੇ ਵਾਸੀ ਹਨ। ਕੇਂਦਰ ਸਰਕਾਰ ਨੇ ਇਸ ਮਾਮਲੇ ‘ਚ ਮਲਟੀ ਏਜੰਸੀ ਗਰੁੱਪ (ਐਮ.ਏ.ਜੀ.) ਦਾ ਗਠਨ ਕੀਤਾ ਹੈ। ਇਨ੍ਹਾਂ ‘ਚ ਸੀ.ਬੀ.ਡੀ.ਟੀ. (ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੇਸ਼ਨ), ਆਰ.ਬੀ.ਆਈ. (ਰਿਜ਼ਰਵ ਬੈਂਕ ਆਫ ਇੰਡੀਆ), ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਅਤੇ ਐਫ.ਆਈ.ਯੂ. (ਫਾਈਨੈਂਸ਼ਲ ਇਨਟੈਂਲੀਜੈਂਸ ਯੂਨਿਟ) ਸ਼ਾਮਲ ਹਨ। ਇਹ ਐਮ.ਏ.ਜੀ. ਸਾਰੇ ਨਾਂਵਾਂ ਦੀ ਜਾਂਚ ਕਰ ਕੇ ਰਿਪੋਰਟ ਕਾਲੇ ਧਨ ਦੇ ਜਾਂਚ ਲਈ ਬਣੀ ਐੱਸ.ਆਈ.ਟੀ. (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਅਤੇ ਕੇਂਦਰ ਸਰਕਾਰ ਨੂੰ ਦੇ ਰਹੀ ਹੈ। ਇਹ ਹੁਣ ਤੱਕ 5 ਰਿਪੋਰਟਾਂ ਦੇ ਚੁੱਕੀ ਹੈ ਅਤੇ 6ਵੀਂ ਰਿਪੋਰਟ ਤਿਆਰ ਹੈ। ਹੁਣ ਕੋਰਟ ਨੇ ਇਹੀ ਸਾਰੀ ਰਿਪੋਰਟ ਸੀਲ ਬੰਦ ਲਿਫਾਫੇ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *