Home / Breaking News / ਪਠਾਨਕੋਟ ਅਤਿਵਾਦੀ ਹਮਲਾ ਮਸੂਦ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ

ਪਠਾਨਕੋਟ ਅਤਿਵਾਦੀ ਹਮਲਾ ਮਸੂਦ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ

ਨਵੀਂ ਦਿੱਲੀ, 17 ਮਈ (ਚ.ਨ.ਸ.) : ਇੰਟਰਪੋਲ ਨੇ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ  ਸਮੇਤ ਤਿੰਨ ਵਿਅਕਤੀਆਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਮਸੂਦ ਦੇ ਇਲਾਵਾ ਉਸ ਦੇ ਭਰਾ ਅਬਦੁਲ ਰਊਫ ਅਤੇ  ਮੁੱਖ ਹੈਂਡਲਰ ਕਾਸ਼ਿਫ ਜਾਨ ਦੇ ਨਾਮ ਵੀ ਨੋਟਿਸ ਜਾਰੀ ਹੋਇਆ ਹੈ। ਇੰਟਰਪੋਲ ਨੇ ਐਨ.ਆਈ.ਏ. ਦੀ ਅਪੀਲ ਤੋਂ ਬਾਅਦ ਪਠਾਨਕੋਟ ਏਅਰਬੇਸ ‘ਤੇ ਹਮਲੇ ਦੀ ਸਾਜਿਸ਼ ਰਚਣ ਦੇ ਇਲਜ਼ਾਮਾਂ ਤਹਿਤ ਇਹ ਕਾਰਵਾਈ ਕੀਤੀ ਹੈ। ਸੂਤਰਾਂ ਅਨੁਸਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਮਸੂਦ ਅਤੇ ਹੈਂਡਲਰ ਕਾਸ਼ਿਫ ਜਾਨ ਦੇ ਖਿਲਾਫ਼ ਕਈ ਅਹਿਮ ਸਬੂਤ ਇਕੱਠੇ ਕੀਤੇ ਹਨ। ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਦੀ ਫਰੈਂਸਿਕ ਰਿਪੋਰਟ ‘ਚੋਂ ਵੀ ਅਤਿਵਾਦੀਆਂ ਦੀ ਮੂਵਮੈਂਟ ਦੇ ਸਬੂਤ ਮਿਲੇ ਹਨ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਅਤਿਵਾਦੀਆਂ ਨੇ ਮਸੂਦ ਨੂੰ ਫੋਨ ਕੀਤੇ ਸਨ। ਇਥੇ ਇਹ ਗੱਲ ਵਰਣਨਯੋਗ ਹੈ ਕਿ ਪਠਾਨਕੋਟ ਅਤਿਵਾਦੀ ਹਮਲੇ ਦੀ ਜਾਂਚ ਲਈ ਐਨ.ਆਈ.ਏ. ਟੀਮ ਪਾਕਿਸਤਾਨ ਜਾਣ ਲਈ ਤਿਆਰ ਹੈ, ਪਰ ਇਸ ਲਈ ਲਿਖਤੀ ਇਜਾਜ਼ਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਾਕਿਸਤਾਨ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਦੇ ਸਲਾਹਕਾਰ ਸਰਤਾਜ ਅਜੀਜ਼ ਨੇ ਸੰਕੇਤ ਦਿੱਤਾ ਸੀ ਕਿ ਐਨ.ਆਈ.ਏ. ਦੀ ਟੀਮ ਦੇ ਦੌਰੇ ਸਬੰਧੀ ਭਾਰਤ ਦੀ ਅਪੀਲ ‘ਤੇ ਪਾਕਿਸਤਾਨ ਵਿਚਾਰ ਕਰ ਸਕਦਾ ਹੈ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *