Breaking News
Home / Punjab / ਪਟਿਆਲਾ ਵਿਚ ‘ਲਿਟਲ ਮਿਲੇਨੀਅਮ-ਪ੍ਰੀ ਸਕੂਲ’ ਦੀਆਂ ਤਿੰਨ ਸ਼ਾਖਾਵਾਂ ਸਥਾਪਤ

ਪਟਿਆਲਾ ਵਿਚ ‘ਲਿਟਲ ਮਿਲੇਨੀਅਮ-ਪ੍ਰੀ ਸਕੂਲ’ ਦੀਆਂ ਤਿੰਨ ਸ਼ਾਖਾਵਾਂ ਸਥਾਪਤ

ਪਟਿਆਲਾ, 19 ਮਾਰਚ (ਚੜ੍ਹਦੀਕਲਾ ਬਿਊਰੋ) :  ਭਾਰਤ ਦੀ ਸਭ ਤੋਂ ਵੱਡੀ ਸਿੱਖਿਆ ਕੰਪਨੀ  ‘ਐਡੂਕੌਂਪ’ ਵੱਲੋਂ ਲਿਟਲ ਮਿਲੇਨੀਅਮ  ਦੇ ਨਾਂ ‘ਤੇ  ਦੇਸ਼ ਦੇ 65 ਸ਼ਹਿਰਾਂ ਵਿਚ ਇਸ ਸਮੇਂ 400 ਤੋਂ ਵੱਧ ਕੇਂਦਰ ਚਲਾਏ ਜਾ ਰਹੇ ਹਨ।  ਅੱਜ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਲਿਟਲ ਮਿਲੇਨੀਅਮ ਦੀਆਂ ਤਿੰਨ ਨਵੀਆਂ ਸ਼ਾਖਾਵਾਂ ਹੋਰ ਸਥਾਪਤ ਕੀਤੀਆਂ ਗਈਆਂ। ਇਹ ਸ਼ਾਖਾਵਾਂ ਸਥਾਨਕ ਸ਼ੇਰੇ ਪੰਜਾਬ ਮਾਰਕੀਟ, ਐਸ.ਐਸ.ਟੀ ਨਗਰ ਅਤੇ ਸੀਲ ਰੋਡ ਬਹਾਦਰਗੜ੍ਹ  ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਵਿਦਿਅਕ ਸੰਸਥਾਵਾਂ ਦੇ ਮੁਖੀ ਸ. ਜਗਜੀਤ ਸਿੰਘ ਦਰਦੀ ਦੇ ਸਹਿਯੋਗ ਨਾਲ ਖੋਲੀਆਂ ਗਈਆਂ ਹਨ। ਇਸ ਮੌਕੇ ਗੱਲ ਕਰਦਿਆਂ ਲਿਟਲ ਮਿਲੇਨੀਅਮ
ਐਜੂਕੇਸ਼ਨ ਪ੍ਰਾਈੇਵੇਟ ਲਿਮਟਿਡ ਦੇ ਨਾਰਥ ਕਲਸਟਰ ਦੇ ਮੈਨੇਜਰ ਸ੍ਰੀ ਗੌਰਵ ਗਾਂਧੀ ਨੇ ਕਿਹਾ ਕਿ ਪੰਜਾਬ ਸਾਡੇ ਲਈ ਇਕ ਮਹੱਤਵਪੁਰਨ ਰਾਜ ਹੈ। ਅਸੀਂ ਉਤਰੀ ਭਾਰਤ ਵਿਚ ਕਾਫੀ ਵਿਕਾਸ ਕੀਤਾ ਹੈ ਅਤੇ ਪੰਜਾਬ ਵਿਚ ਕਈ ਹੋਰ ਕੇਂਦਰ ਖੋਲ੍ਹਣ ਲਈ ਆਸਵੰਦ ਹਾਂ। ਅੱਜ ਦੇ ਉਦਘਾਟਨੀ ਸਮਾਗਮ ਦੌਰਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਵੱਖ ਵੱਖ ਪ੍ਰੋਗਰਾਮਾਂ ਅਤੇ ਖੇਡਾਂ ਦਾ ਆਯੋਜਨ ਕੀਤਾ ਗਿਆ। ਸ੍ਰੀ ਗੌਰਵ ਗਾਂਧੀ ਅਤੇ ਸ. ਜਗਜੀਤ ਸਿੰਘ ਦਰਦੀ ਤੋਂ ਇਲਾਵਾ ਅੱਜ ਦੇ ਸਮਾਗਮਾਂ ਵਿਚ ਲਿਟਲ ਮਿਲੇਨੀਅਮ ਦੇ ਅਕਾਦਮਿਕ ਮੈਨੇਜਰ  ਮਿਸ. ਸੀਮਾ ਚੌਧਰੀ ਅਤੇ ਸੀਨੀਅਰ ਪ੍ਰਬੰਧਕ ਸ. ਮਨਵੀਰ ਸਿੰਘ ਵੀ ਮੌਜੂਦ ਸਨ। ਸ੍ਰੀ ਗਾਂਧੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਲਿਟਲ ਮਿਲੇਨੀਅਮ ਭਾਰਤ ਵਿਚ ਸ਼ੁਰੂਆਤੀ  ਬਚਪਨ ਦੌਰਾਨ ਬੱਚਿਆਂ ਲਈ ਨਵੀਨ ਉਤਪਾਦਾਂ ਨੂੰ ਪੇਸ਼ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਾਡੀ ਵਿਲੱਖਣ ਸੱਤ ਪੜਾਵੀ ਪਹੁੰਚ ਬੱਚਿਆਂ ਦੇ ਸਰਵਪੱਖੀ ਵਿਕਾਸ ‘ਤੇ ਕੇਂਦਰਤ ਪੂਰਨ ਤੌਰ ‘ਤੇ ਵਿਗਿਆਨਕ ਪਹੁੰਚ ਹੈ ਅਤੇ ਅਸੀਂ ਵਿਕਾਸ ਦੇ ਨਵੇਂ ਮੀਲ ਪੱਥਰ ਸਰ ਕਰਨ ਲਈ ਵਚਨਬੱਧ ਹਾਂ। ਸ੍ਰੀ ਗਾਂਧੀ ਨੇ ਸ. ਜਗਜੀਤ ਸਿੰਘ ਦਰਦੀ ਦੀ ਸਿੱਖਿਆ ਦੇ ਖੇਤਰ ਵਿਚ ਦੂਰਅੰਦੇਸ਼ ਪਹੁੰਚ ਦੀ ਸ਼ਲਾਘਾ ਕੀਤੀ ਅਤੇ ਇਸ ਉਦਮ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *