Breaking News
Home / India / ਨੋਟਬੰਦੀ ਦਾ ਅਰਥਚਾਰੇ ‘ਤੇ ਨਹੀਂ ਪਿਆ ਕੋਈ ਅਸਰ ਤੀਜੀ ਤਿਮਾਹੀ ਦੌਰਾਨ

ਨੋਟਬੰਦੀ ਦਾ ਅਰਥਚਾਰੇ ‘ਤੇ ਨਹੀਂ ਪਿਆ ਕੋਈ ਅਸਰ ਤੀਜੀ ਤਿਮਾਹੀ ਦੌਰਾਨ

7 ਫ਼ੀਸਦੀ ਰਹੀ ਜੀ. ਡੀ. ਪੀ.
ਨਵੀਂ ਦਿੱਲੀ, 28 ਫਰਵਰੀ (ਚ.ਨ.ਸ.) : ਵਿੱਤੀ ਸਾਲ 2017 ਦੀ ਤੀਜੀ ਤਿਮਾਹੀ (ਅਕਤੂਬਰ ਤੋਂ ਦਸੰਬਰ) ਦੌਰਾਨ ਜੀ.ਡੀ.ਪੀ. 7 ਫੀਸਦੀ ਰਹੀ।  ਜੋ ਕਿ ਦੂਜੀ ਤਿਮਾਹੀ (ਜੁਲਾਈ ਤੋਂ ਸਤੰਬਰ) ਦੇ 7.3 ਫੀਸਦੀ ਦੇ ਅੰਕੜੇ ਤੋਂ ਘੱਟ ਹੈ। ਬੀਤੇ ਸਾਲ ਤੀਸਰੀ ਤਿਮਾਹੀ ਵਿਚ ਜੀ.ਡੀ.ਪੀ. ਦੀ ਵਾਧਾ ਦਰ 7.2 ਫੀਸਦੀ ਦੇ ਪੱਧਰ ‘ਤੇ ਸੀ। ਕੇਂਦਰੀ ਅੰਕੜਾ ਵਿਭਾਗ (ਸੀ.ਐਸ.ਓ.) ਵਲੋਂ ਮੰਗਲਵਾਰ ਨੂੰ ਜਾਰੀ ਕੀਤੇ  ਅੰਕੜਿਆਂ ਮੁਤਾਬਿਕ ਵਿੱਤੀ ਸਾਲ ਵਿਚ ਜੀ.ਡੀ.ਪੀ. ਦੀ ਵਾਧਾ ਦਰ 7.1 ਫੀਸਦੀ ਰਹਿਣ ਦਾ ਅਨੁਮਾਨ ਹੈ। ਉਥੇ ਹੀ 2018 ਵਿਚ ਇਸ ਦੇ 7.3 ਫੀਸਦੀ ਦੀ ਦਰ ਨਾਲ ਵੱਧਣ ਦੀ ਸੰਭਾਵਨਾ ਹੈ। ਜਦ ਕਿ 2019 ਲਈ ਇਸ ਦੇ 7.7 ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਅੱਜ ਜਾਰੀ ਹੋਏ ਜੀ.ਡੀ.ਪੀ. ਦੇ ਅੰਕੜਿਆਂ ਨੂੰ ਧਿਆਨ ਵਿਚ ਰੱਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਨੋਟਬੰਦੀ ਦਾ ਦੇਸ਼ ਦੇ ਅਰਥਚਾਰੇ ‘ਤੇ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ ਵਿਚ ਖੇਤੀ ਸੈਕਟਰ ਦੀ ਵਾਧਾ ਦਰ 6 ਫੀਸਦੀ ਰਹੀ ਜੋ ਬੀਤੇ ਸਾਲ ਦੀ ਇਸੇ ਤਿਮਾਹੀ ਵਿਚ -2.2 ਫੀਸਦੀ ਸੀ, ਉਥੇ ਹੀ ਮੈਨੀਫੈਕਚਰਿੰਗ ਦੀ ਵਾਧਾ ਦਰ ਇਸ ਸਾਲ ਤੀਜੀ ਤਿਮਾਹੀ ਵਿਚ 8.3 ਫੀਸਦੀ ਰਹੀ ਜੋ ਬੀਤੇ ਸਾਲ ਦੀ ਇਸੇ ਤਿਮਾਹੀ ਵਿਚ 12.8 ਫੀਸਦੀ ਰਹੀ ਸੀ। ਮਾਈਨਿੰਗ ਸੈਕਟਰ ਵਿਚ ਇਹ ਵਾਧਾ ਦਰ 7.5 ਫੀਸਦੀ ਰਹੀ ਜੋ ਬੀਤੇ ਸਾਲ 13.3 ਫੀਸਦੀ ਦੇ ਪੱਧਰ ‘ਤੇ ਸੀ। ਕੰਸਟਰਕਸ਼ਨ ਸੈਕਟਰ ਦੀ ਵਾਧਾ ਦਰ 2.7 ਫੀਸਦੀ ਰਹੀ ਜੋ ਬੀਤੇ ਸਾਲ 3.2 ਫੀਸਦੀ ਦੇ ਪੱਧਰ ‘ਤੇ ਸੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *