Home / India / ਨੋਟਬੰਦੀ ਤੋਂ ਬਾਅਦ ਈ.ਡੀ. ਵੱਲੋਂ ਵੱਡੀ ਕਾਰਵਾਈ

ਨੋਟਬੰਦੀ ਤੋਂ ਬਾਅਦ ਈ.ਡੀ. ਵੱਲੋਂ ਵੱਡੀ ਕਾਰਵਾਈ

ਕਾਲੇ ਧਨ ‘ਤੇ ਨਕੇਲ ਕੱਸਣ ਲਈ ਦੇਸ਼ ਭਰ ‘ਚ ਵੱਖ-ਵੱਖ ਥਾਈਂ 300 ਕੰਪਨੀਆਂ ‘ਤੇ ਛਾਪੇ

ਨਵੀਂ ਦਿੱਲੀ, 1 ਅਪ੍ਰੈਲ (ਚੜ੍ਹਦੀਕਲਾ ਬਿਊਰੋ) :  ਨੋਟਬੰਦੀ ਦੌਰਾਨ ਪੈਸਿਆਂ ਦੇ ਨਜਾਇਜ਼ ਲੈਣ-ਦੇਣ ‘ਚ ਸ਼ਾਮਲ ਰਹਿਣ ਵਾਲੀਆਂ 300 ਕੰਪਨੀਆਂ ‘ਤੇ ਸ਼ਨੀਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ 16 ਸੂਬਿਆਂ ‘ਚ ਇਕੋ ਵਾਰੀ ਛਾਪੇਮਾਰੀ ਕੀਤੀ ਗਈ। ਈ.ਡੀ. ਦੇ ਸੂਤਰਾਂ ਮੁਤਾਬਕ, ਸ਼ੁਰੂਆਤੀ ਜਾਂਚ ‘ਚ ਇਨ੍ਹਾਂ ਕੰਪਨੀਆਂ ਖਿਲਾਫ਼ ਨਵੰਬਰ ਅਤੇ ਦਸੰਬਰ 2016 ਦਰਮਿਆਨ ਗਲਤ ਤਰੀਕੇ ਨਾਲ ਪੈਸਿਆਂ ਦਾ ਲੈਣ-ਦੇਣ ਕਰਨ ਦਾ ਪਤਾ ਲੱਗਾ ਸੀ ਅਤੇ ਉਦੋਂ ਤੋਂ ਹੀ ਇਹ ਕੰਪਨੀਆਂ ਸਰਕਾਰ ਦੀ ਰਡਾਰ ‘ਤੇ ਸਨ। ਇਨ੍ਹਾਂ ‘ਚ ਦਿੱਲੀ, ਮੁੰਬਈ, ਚੇਨਈ, ਬੈਂਗਲੁਰੂ, ਭੁਵਨੇਸ਼ਵਰ ਅਤੇ ਕੋਲਕਾਤਾ ਵਰਗੇ ਸ਼ਹਿਰਾਂ ਦੀਆਂ ਕੁਝ ਕੰਪਨੀਆਂ ਵੀ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਖਿਲਾਫ਼ ਮਨੀ ਲਾਂਡਰਿੰਗ ਐਕਟ ਅਤੇ ਵਿਦੇਸ਼ ਮੁਦਰਾ ਪ੍ਰਬੰਧਨ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਵਿੱਤ ਮੰਤਰਾਲਾ ਦੇ ਸੂਤਰਾਂ ਨੇ ਪਿਛਲੇ ਹਫਤੇ ਇਹ ਜਾਣਕਾਰੀ ਦਿੱਤੀ ਸੀ ਕਿ ਈ.ਡੀ. ਨੇ ਇਸ ਤਰ੍ਹਾਂ ਦੀਆਂ ਕਈ ਕੰਪਨੀਆਂ ਖਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕੀਤੀ ਸੀ। ਸਰਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਕੰਪਨੀਆਂ ਬਣਾਈਆਂ ਹੀ ਇਸ ਇਰਾਦੇ ਨਾਲ ਗਈਆਂ ਹਨ ਕਿ ਪੈਸਿਆਂ ਦਾ ਗੈਰ-ਕਾਨੂੰਨੀ ਲੈਣ-ਦੇਣ ਕੀਤਾ ਜਾ ਸਕੇ। ਦੋਸ਼ ਹੈ ਕਿ ਨੋਟਬੰਦੀ ਦੌਰਾਨ ਅਜਿਹੀਆਂ ਕਈ ਕੰਪਨੀਆਂ ਨੇ ਤਕਰੀਬਨ 3900 ਕਰੋੜ ਰੁਪਏ ਦਾ ਗੈਰ-ਕਾਨੂੰਨੀ ਲੈਣ-ਦੇਣ ਕੀਤਾ ਸੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *