Breaking News
Home / Breaking News / ਨੋਟਬੰਦੀ ਕਾਰਨ ਬੇਹਿਸਾਬੇ ਧਨ ਨਾਲ ਲੈਣ-ਦੇਣ ਕਰਨਾ ਹੋਇਆ ਔਖਾ : ਜੇਤਲੀ

ਨੋਟਬੰਦੀ ਕਾਰਨ ਬੇਹਿਸਾਬੇ ਧਨ ਨਾਲ ਲੈਣ-ਦੇਣ ਕਰਨਾ ਹੋਇਆ ਔਖਾ : ਜੇਤਲੀ

ਨਵੀਂ ਦਿੱਲੀ, 9 ਨਵੰਬਰ (ਚੜ੍ਹਦੀਕਲਾ ਬਿਊਰੋ) :  ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਨੋਟਬੰਦੀ ਦੇ ਬਾਅਦ ਬੇਸ਼ੱਕ ਕਾਲਾ ਧਨ ਪੂਰੀ ਤਰ੍ਹਾਂ ਖਤਮ ਨਹੀਂ ਹੋ ਪਾਇਆ ਹੈ, ਪਰ ਹੁਣ ਬੇਹਿਸਾਬੇ ਧਨ ਨਾਲ ਲੈਣ-ਦੇਣ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 9 ਨਵੰਬਰ, 2016 ਤੋਂ 500 ਅਤੇ 1,000 ਦੇ ਨੋਟਾਂ ਨੂੰ ਬੰਦ ਕੀਤੇ ਜਾਣ ਦੇ ਬਾਅਦ ਤੋਂ ਸੰਪਤੀ ਦੀ ਕੀਮਤ ਕਾਫੀ ਘਟੀ ਹੈ, ਡਿਜੀਟਲ ਭੁਗਤਾਨ ਵੱਧਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੈਂ ਇਹ ਨਹੀਂ ਕਹਾਂਗਾ ਕਿ ਨੋਟਬੰਦੀ ਦੇ ਬਾਅਦ ਪ੍ਰਣਾਲੀ ਨਾਲ ਕਾਲਾ ਧਨ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ, ਪਰ ਇਹ ਤੈਅ ਹੈ ਕਿ ਹੁਣ ਕਾਲੇ ਧਨ ਨਾਲ ਲੈਣ ਦੇਣ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਹ ਸੰਦੇਸ਼ ਕਾਫੀ ਜ਼ੋਰਦਾਰ ਅਤੇ ਸਪੱਸ਼ਟ ਤਰੀਕੇ ਨਾਲ ਗਿਆ ਹੈ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *