Breaking News
Home / Breaking News / ਨੀਰਵ ਮੋਦੀ ਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ

ਨੀਰਵ ਮੋਦੀ ਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ

ਨਵੀਂ ਦਿੱਲੀ, 24 ਫਰਵਰੀ (ਚੜ੍ਹਦੀਕਲਾ ਬਿਊਰੋ) : ਬਹੁ-ਕਰੋੜੀ ਘੁਟਾਲੇ ਵਿਚ ਫਰਾਰ ਨੀਰਵ ਮੋਦੀ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਵੱਡਾ ਝਟਕਾ ਦਿੰਦਿਆਂ ਉਸ ਦਾ ਪਾਸਪੋਰਟ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੇਹੁਲ ਚੋਕਸੀ ਦਾ ਵੀ ਪਾਸਪੋਰਟ ਰੱਦ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਇਮਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਨੀਰਵ ਮੋਦੀ ਦੀਆਂ ਕੁੱਲ 21 ਅਚਲ ਜਾਇਦਾਦਾਂ ਨੂੰ ਜ਼ਬਤ ਕਰ ਲਿਆ। ਇਨ੍ਹਾਂ ਜਾਇਦਾਦਾਂ ਦੀ ਅਨੁਮਾਨਿਤ ਕੀਮਤ 523 ਕਰੋੜ ਦੱਸੀ ਜਾ ਰਹੀ ਹੈ। ਇਹ 21 ਜਇਦਾਦਾਂ ‘ਚ 6 ਰਿਹਾਇਸ਼ੀ ਜਾਇਦਾਦਾਂ ਅਤੇ 10 ਦਫਤਰ ਹਨ ਜੋ ਕਿ ਮੁੰਬਈ ‘ਚ ਹੀ ਹਨ। ਇਸਦੇ ਇਲਾਵਾ ਪੁਣੇ ‘ਚ 2 ਫਲੈਟ ਅਤੇ ਅਲੀਬਾਗ ‘ਚ ਇਕ ਫਾਰਮ ਹਾਊਸ ਹੈ। ਕਰਜਟ ‘ਚ ਇਕ ਸੋਲਰ ਪਲਾਂਟ ਅਤੇ 135 ਏਕੜ ਜ਼ਮੀਨ ਵੀ ਜ਼ਬਤ ਕੀਤੀ। ਇਨ੍ਹਾਂ ਦੀ ਕੁੱਲ ਕੀਮਤ 523.72 ਕਰੋੜ ਰੁਪਏ ਦੱਸੀ ਜਾ ਰਹੀ ਹੈ। ਈ.ਡੀ. ਨੇ ਨੀਰਵ ਮੋਦੀ ਨੂੰ ਸੰਮਨ ਜਾਰੀ ਕਰ ਕੇ 26 ਤਾਰੀਖ ਤੱਕ ਪੇਸ਼ ਹੋਣ ਨੂੰ ਕਿਹਾ ਹੈ। ਸ਼ੁੱਕਰਵਾਰ ਨੂੰ ਈ.ਡੀ. ਨੇ ਨੀਰਵ ਮੋਦੀ ਦੇ ਕਰੀਬ 30 ਕਰੋੜ ਰੁਪਏ ਦਾ ਬੈਂਕ ਬੈਲੇਂਸ 13.86 ਕਰੋੜ ਵੈਲਿਊ ਦੇ ਸ਼ੇਅਰ ਜ਼ਬਤ ਕੀਤੇ। ਇਨ੍ਹਾਂ ਸਾਰਿਆਂ ਦੇ ਇਲਾਵਾ ਈ.ਡੀ. 176 ਸਟੀਲ ਦੀਆਂ ਅਲਮਾਰੀਆਂ ਅਤੇ 60 ਪਲਾਸਟਿਕ ਕਟੇਂਨਰ ਜ਼ਬਤ ਕੀਤੇ, ਇਨ੍ਹਾਂ ‘ਚ ਕਈ ਮਹਿੰਗੀਆਂ ਘੜੀਆਂ ਵੀ ਸਨ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *