Home / Breaking News / ਨਿੱਜਤਾ ‘ਤੇ ਸੁਪਰੀਮ ਕੋਰਟ ਦਾ ਆਧਾਰ ਕਾਰਡ ਸਬੰਧੀ ਫ਼ੈਸਲਾ ਸਹੀ: ਜੇਤਲੀ

ਨਿੱਜਤਾ ‘ਤੇ ਸੁਪਰੀਮ ਕੋਰਟ ਦਾ ਆਧਾਰ ਕਾਰਡ ਸਬੰਧੀ ਫ਼ੈਸਲਾ ਸਹੀ: ਜੇਤਲੀ

ਵਾਸ਼ਿੰਗਟਨ, 11 ਅਕਤੂਬਰ (ਪੱਤਰ ਪ੍ਰੇਰਕ) : ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਨੇ ਨਿੱਜਤਾ ਦੇ ਅਧਿਕਾਰ ‘ਤੇ ਹਾਲ ਹੀ ‘ਚ ਜੋ ਹੁਕਮ ਦਿੱਤਾ ਹੈ, ਉਸ ‘ਚ ਆਧਾਰ ਨੂੰ ਸੁਰੱਖਿਅਤ ਰੱਖਣ ਦੀ ਭਰਪੂਰ ਵਿਵਸਥਾ ਹੈ। ਜੇਤਲੀ ਕੌਮਾਂਤਰੀ ਮੁਦਰਾ ਕੋਸ਼ (ਆਈ. ਐਮ.ਐਫ.) ਅਤੇ ਵਿਸ਼ਵ ਬੈਂਕ ਦੀ ਸਾਲਾਨਾ ਮੀਟਿੰਗ ‘ਚ ਸ਼ਾਮਲ ਹੋਣ ਲਈ ਅਮਰੀਕਾ ਦੀ ਯਾਤਰਾ ‘ਤੇ ਹਨ। ਉਹ ਕੋਲੰਬੀਆ ਯੂਨੀਵਰਸਿਟੀ ‘ਚ ਉਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਨਿੱਜਤਾ ਦੇ ਅਧਿਕਾਰ ‘ਤੇ ਚੋਟੀ ਦੀ ਅਦਾਲਤ ਦੇ ਹਾਲੀਆ ਫੈਸਲੇ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਦਾ ਆਧਾਰ ‘ਤੇ ਕੀ ਰੁਖ ਹੋਵੇਗਾ। ਅਗਸਤ ‘ਚ 9 ਜੱਜਾਂ ਦੀ ਬੈਂਚ ਨੇ ਆਪਣੇ ਫੈਸਲੇ ‘ਚ ਕਿਹਾ ਸੀ ਕਿ ਨਿੱਜਤਾ ਦਾ ਅਧਿਕਾਰ ਸੰਵਿਧਾਨ ‘ਚ ਦਿੱਤੇ ਗਏ ਜੀਵਨ ਅਤੇ ਆਜ਼ਾਦੀ ਦੇ ਮੌਲਿਕ ਅਧਿਕਾਰਾਂ ਦਾ ਹਿੱਸਾ ਹੈ। ਹਾਲਾਂਕਿ ਕਈ ਜਾਣਕਾਰਾਂ ਨੇ ਇਸ ਫੈਸਲੇ ਨੂੰ ਅਧਾਰ ਲਈ ਇਕ ਝਟਕਾ ਮੰਨਿਆ ਸੀ ਕਿਉਂਕਿ ਇਸ ਤਹਿਤ ਸਰਕਾਰ ਨਾਗਰਿਕਾਂ ਦੀ ਮਹੱਤਵਪੂਰਨ ਨਿੱਜੀ ਜਾਣਕਾਰੀਆਂ ਨੂੰ ਇਕੱਠਾ ਕਰਦੀ ਹੈ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *