Home / India / ਨਿਤੀਸ਼ ਕਟਾਰਾ ਕਤਲ ਕਾਂਡ ਮਾਮਲਾ ਵਿਕਾਸ ਨੂੰ 25 ਸਾਲ ਤੇ ਵਿਸ਼ਾਲ ਨੂੰ 20 ਸਾਲ ਦੀ ਸਜ਼ਾ

ਨਿਤੀਸ਼ ਕਟਾਰਾ ਕਤਲ ਕਾਂਡ ਮਾਮਲਾ ਵਿਕਾਸ ਨੂੰ 25 ਸਾਲ ਤੇ ਵਿਸ਼ਾਲ ਨੂੰ 20 ਸਾਲ ਦੀ ਸਜ਼ਾ

ਨਵੀਂ ਦਿੱਲੀ, 3 ਅਕਤੂਬਰ (ਚ.ਨ.ਸ.): ਨਿਤੀਸ਼ ਕਟਾਰਾ ਕਤਲ ਕਾਂਡ ਮਾਮਲੇ ‘ਚ ਦੋਸ਼ੀਆਂ ਦੀ ਸਜ਼ਾ ਦੀ ਮਿਆਦ ‘ਤੇ ਸੋਮਵਾਰ ਨੂੰ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਕੋਰਟ ਨੇ 2 ਦੋਸ਼ੀਆਂ ਨੂੰ 25 ਸਾਲ ਦੀ ਅਤੇ ਇਕ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਸੁਪਰੀਮ ਕੋਰਟ ਨੇ ਤਿੰਨਾਂ ਦੋਸ਼ੀਆਂ ਦੀ ਸਜ਼ਾ 5-5 ਸਾਲ ਘਟਾਈ ਹੈ। ਕਟਾਰਾ ਦਾ ਫਰਵਰੀ 2002 ‘ਚ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਵਿਕਾਸ ਯਾਦਵ, ਉਸ ਦੇ ਚਚੇਰੇ ਭਰਾ ਵਿਸ਼ਾਲ ਯਾਦਵ ਅਤੇ ਸਹਿਯੋਗੀ ਸੁਖਦੇਵ ਪਹਿਲਵਾਨ ਨੂੰ ਦੋਸ਼ੀ ਠਹਿਰਾਇਆ ਗਿਆ ਹੈ।
ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਸੀ. ਨਾਗੱਪਨ ਦੀ ਬੈਂਚ ਵਿਕਾਸ ਅਤੇ ਵਿਸ਼ਾਲ ਵੱਲੋਂ ਦਿੱਲੀ ਹਾਈ ਕੋਰਟ ਦੇ ਆਦੇਸ਼ ਦੇ ਖਿਲਾਫ ਦਾਇਰ ਕੀਤੀਆਂ ਗਈਆਂ ਅਪੀਲਾਂ ‘ਤੇ ਫੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਉਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਕਿਸੇ ਛੂਟ ਦੇ ਬਿਨਾਂ 25 ਸਾਲ ਤੱਕ ਲਈ ਵਧਾ ਦਿੱਤੀ ਸੀ ਅਤੇ ਸਬੂਤ ਨਸ਼ਟ ਕਰਨ ਲਈ 5 ਸਾਲ ਦੀ ਐਡੀਸ਼ਨਲ ਸਜ਼ਾ ਦਿੱਤੀ ਸੀ। ਹਾਈ ਕੋਰਟ ਨੇ ਕਟਾਰਾ ਦੇ ਕਤਲ ਨੂੰ ਝੂਠੀ ਸ਼ਾਨ ਲਈ ਕੀਤਾ ਗਿਆ ਕਤਲ ਕਰਾਰ ਦਿੱਤਾ ਸੀ। ਕਟਾਰਾ ਦੇ ਵਿਕਾਸ ਦੀ ਭੈਣ ਨਾਲ ਪ੍ਰੇਮ ਸੰਬੰਧ ਸਨ। ਵਿਕਾਸ ਅਤੇ ਵਿਸ਼ਾਲ ਦੇ ਸਹਿਯੋਗੀ ਸੁਖਦੇਵ ਯਾਦਵ ਉਰਫ ਪਹਿਲਵਾਨ ਦੀ ਸਜ਼ਾ ਵੀ ਕਿਸੇ ਛੂਟ ਦੇ ਬਿਨਾਂ 25 ਸਾਲ ਤੱਕ ਲਈ ਵਧਾ ਦਿੱਤੀ ਗਈ ਸੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *